ਪਨਾਮਾ ਸਿਟੀ (ਏਜੰਸੀ)- ਜੋਸ ਰਾਉਲ ਮੁਲਿਨੋ ਨੇ ਸੋਮਵਾਰ ਨੂੰ ਪਨਾਮਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਮੁਲਿਨੋ ਤੇ ਪਨਾਮਾ ਨੂੰ ਕੋਲੰਬੀਆ ਨਾਲ ਜੋੜਨ ਵਾਲੇ 'ਡੇਰਿਅਨ ਗੈਪ' ਦੇ ਮਾਧਿਅਮ ਨਾਲ ਬੇਨਿਯਮੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਦਾ ਦਬਾਅ ਹੈ। ਸਾਬਕਾ ਸੁਰੱਖਿਆ ਮੰਤਰੀ ਮੁਲਿਨੋ (65) ਨੇ ਇਸ ਹੱਦ ਰਾਹੀਂ ਪ੍ਰਵਾਸੀਆਂ ਦੇ ਦੇਸ਼ ਦੇ ਆਉਣ ਦੇ ਮਾਮਲਿਆਂ ਨੂੰ ਰੋਕਣ ਦਾ ਵਾਅਦਾ ਕੀਤਾ ਹੈ। ਇਹ ਹੱਦ ਜੰਗਲ ਨਾਲ ਘਿਰੀ ਹੈ ਅਤੇ ਇੱਥੇ ਕਾਨੂੰਨ ਦਾ ਸ਼ਾਸਨ ਕਾਫ਼ੀ ਹੱਦ ਤੱਕ ਨਹੀਂ ਹੈ।
ਪਿਛਲੇ ਸਾਲ 5 ਲੱਖ ਤੋਂ ਵੱਧ ਪ੍ਰਵਾਸੀ ਇਸ ਮਾਰਗ ਤੋਂ ਪਨਾਮਾ ਆਏ ਸਨ ਅਤੇ 2024 'ਚ ਹੁਣ ਤੱਕ 1,90,000 ਤੋਂ ਵੱਧ ਲੋਕ ਇਸ ਗਲਿਆਰੇ ਨੂੰ ਪਾਰ ਕਰ ਚੁੱਕੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪ੍ਰਵਾਸੀ ਵੈਨੇਜ਼ੂਏਲਾ, ਇਕਵਾਡੋਰ, ਕੋਲੰਬੀਆ ਅਤੇ ਚੀਨ ਤੋਂ ਹਨ। ਮੁਲਿਨੋ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਕਿਹਾ,''ਮੈਂ ਪਨਾਮਾ ਨੂੰ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਖੁੱਲ੍ਹਾ ਰਸਤਾ ਨਹੀਂ ਬਣਨ ਦੇਵਾਂਗਾ ਜੋ ਸਾਡੇ ਦੇਸ਼ 'ਚ ਗੈਰ-ਕਾਨੂੰਨੀ ਰੂਪ ਨਾਲ ਪ੍ਰਵੇਸ਼ ਕਰਦੇ ਹਨ ਅਤੇ ਜਿਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੁੱਖੀ ਤਸਕਰੀ ਨਾਲ ਸੰਬੰਧਤ ਇਕ ਅੰਤਰਰਾਸ਼ਟਰੀ ਸੰਗਠਨ ਦਾ ਸਮਰਥਨ ਪ੍ਰਾਪਤ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ 'ਚ ਕੰਮ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY