ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਵੱਖ-ਵੱਖ ਪੱਤਰਕਾਰ ਸਮੁੂਹਾਂ ਤੇ ਯੂਨੀਅਨਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਸੂਬੇ ’ਚ ਗਵਰਨਰ ਹਾਊਸ ਦੇ ਬਾਹਰ ਵਿਵਾਦਮਈ ਮੀਡੀਆ ਬਿੱਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਇਸ ਨੂੰ ‘ਲੋਕਤੰਤਰ ਵਿਰੋਧੀ’ ਕਰਾਰ ਦਿੱਤਾ। ਪੱਤਰਕਾਰ ਯੂਨੀਅਨਾਂ ਨੇ ਪੰਜਾਬ ਦੀਆਂ ਸੂਬਾਈ ਵਿਧਾਨ ਸਭਾ ਵੱਲੋਂ ਹਾਲ ਹੀ ਵਿਚ ਇਕ ਕਾਨੂੰਨ ਪਾਸ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਇਸ ਕਾਨੂੰਨ ਦੇ ਅਧੀਨ ਪੱਤਰਕਾਰਾਂ, ਨੌਕਰਸ਼ਾਹਾਂ ਤੇ ਸੰਸਦ ਮੈਂਬਰਾਂ ਨੂੰ ਸਦਨ ਜਾਂ ਇਸ ਦੀ ਕਿਸੇ ਵੀ ਕਮੇਟੀ ਦੇ ਵਿਸ਼ੇਸ਼ ਅਧਿਕਾਰ ਦੇ ਉਲੰਘਣ ਲਈ ਸਜ਼ਾ ਦਿੱਤੀ ਜਾ ਸਕਦੀ ਹੈ। ‘ਡਾਨ ਅਖਬਾਰ’ ਦੀ ਰਿਪੋਰਟ ਅਨੁਸਾਰ ਵੱਖ-ਵੱਖ ਪੱਤਰਕਾਰ ਸੰਗਠਨਾਂ ਨੇ ਇਨ੍ਹਾਂ ਕਾਨੂੰਨਾਂ ਨੂੰ ਦੇਸ਼ ਵਿਚ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਦੱਸਿਆ ਹੈ।
ਇਹ ਵੀ ਪੜ੍ਹੋ : WHO ਮੁਖੀ ਨੇ ਡੈਲਟਾ ਵੇਰੀਐਂਟ ਨੂੰ ਲੈ ਕੇ ਦਿੱਤੀ ਚੇਤਾਵਨੀ, ਕਿਹਾ-‘ਸਭ ਤੋਂ ਖ਼ਤਰਨਾਕ’ ਹੈ ਇਹ ਦੌਰ
ਪਾਕਿਸਤਾਨ ਫੈੱਡਰਲ ਯੂਨੀਅਨ ਆਫ ਜਰਨਲਿਜ਼ਮ (ਰਾਣਾ ਅਜ਼ੀਮ), ਪੰਜਾਬ ਯੂਨੀਅਨ ਆਫ ਜਰਨਲਿਸਟਸ, ਲਾਹੌਰ ਪ੍ਰੈੱਸ ਕਲੱਬ ਤੇ ਪੰਜਾਬ ਅਸੈਂਬਲੀ ਪ੍ਰੈੱਸ ਗੈਲਰੀ ਕਮੇਟੀ, ਇਲੈਕਟ੍ਰਾਨਿਕ ਮੀਡੀਆ ਰਿਪੋਰਟਸ ਐਸੋਸੀਏਸ਼ਨ ਤੇ ਸਾਊਥ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਬਿੱਲ ਨੂੰ ਲੈ ਕੇ ਪੰਜਾਬ ਪ੍ਰਿਵਿਲੇਜ (ਸੋਧ) ਅਧਿਨਿਯਮ, 2021 ਦੀ ਸੂਬਾਈ ਅਸੈਂਬਲੀ ਦੀ ਨਿੰਦਾ ਕੀਤੀ ਹੈ। ਬਿੱਲ ਨੂੰ ਸਾਰੇ ਸਰਕਾਰ ਤੇ ਵਿਰੋਧੀ ਪਾਰਟੀਆਂ ਪਾਕਿਸਤਾਨ ਤਹਿਰੀਕ ਏ ਇਨਸਾਫ (ਪੀ. ਟੀ. ਆਈ.), ਪਾਕਿਸਤਾਨ ਮੁਸਲਿਮ ਲੀਗ (ਕਿਊ) (ਪੀ. ਐੱਮ. ਐੱਲ.-ਕਿਊ) ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ. ਐੱਨ) ਦਾ ਸਮਰਥਨ ਪ੍ਰਾਪਤ ਹੈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਬਿੱਲ ਨੂੰ ਪ੍ਰੈੱਸ ਗੈਲਰੀ ਦੇ ਮੈਂਬਰਾਂ ਦਰਮਿਆਨ ਪ੍ਰਸਾਰਿਤ ਕੀਤੇ ਬਿਨਾਂ ਪਾਸ ਕਰ ਦਿੱਤਾ ਗਿਆ ਹੈ, ਜੋ ਉਨ੍ਹਾਂ ਦੇ ਅਧਿਕਾਰਾਂ ’ਤੇ ਹਮਲਾ ਹੈ।
ਵਿਸ਼ਵ ਦੇ 30 ਦੇਸ਼ਾਂ ਵਿਚ ਵਸਦੇ ਉਇਗਰਾਂ ਤੱਕ ਫੈਲਿਆ ਹੈ ਚੀਨ ਦਾ ਅੱਤਿਆਚਾਰ
NEXT STORY