ਚੰਡੀਗੜ੍ਹ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬੀਊਨਲ 'ਚ ਦਾਇਰ ਕੀਤੇ ਗਏ ਇੱਕ ਹਲਫ਼ਨਾਮੇ ਅਨੁਸਾਰ ਸੂਬੇ 'ਚ ਖਾਦਾਂ ਦੀ ਵਰਤੋਂ ਨੂੰ ਲੈ ਕੇ ਇੱਕ ਸਕਾਰਾਤਮਕ ਤਸਵੀਰ ਸਾਹਮਣੇ ਆਈ ਹੈ। ਅੰਕੜੇ ਦੱਸਦੇ ਹਨ ਕਿ ਪੰਜਾਬ 'ਚ ਵਰਤੀ ਜਾਣ ਵਾਲੀ ਹਰ ਇੱਕ ਕਿਲੋਗ੍ਰਾਮ ਖਾਦ ਕਰੀਬ 16.24 ਕਿਲੋਗ੍ਰਾਮ ਅਨਾਜ ਦੀ ਪੈਦਾਵਾਰ ਕਰਦੀ ਹੈ, ਜੋ ਕਿ 11.06 ਕਿਲੋਗ੍ਰਾਮ ਦੀ ਰਾਸ਼ਟਰੀ ਔਸਤ ਨਾਲੋਂ ਕਿਤੇ ਜ਼ਿਆਦਾ ਹੈ। ਇਹ ਅੰਕੜਾ ਉਨ੍ਹਾਂ ਦਾਅਵਿਆਂ ਨੂੰ ਚੁਣੌਤੀ ਦਿੰਦਾ ਹੈ, ਜਿਨ੍ਹਾਂ 'ਚ ਕਿਹਾ ਜਾਂਦਾ ਸੀ ਕਿ ਪੰਜਾਬ 'ਚ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾ ਰਹੀ ਹੈ। ਵਿਭਾਗ ਨੇ ਦੱਸਿਆ ਕਿ ਪੰਜਾਬ ਦੀ ਫ਼ਸਲੀ ਤੀਬਰਤਾ ਕਰੀਬ 189 ਫ਼ੀਸਦੀ ਹੈ, ਜਦੋਂ ਕਿ ਭਾਰਤ ਦੀ ਔਸਤ 145 ਫ਼ੀਸਦੀ ਹੈ।
ਸੂਬੇ 'ਚ ਕਣਕ ਦਾ ਝਾੜ 5 ਟਨ ਪ੍ਰਤੀ ਹੈਕਟੇਅਰ ਤੋਂ ਵੱਧ ਹੈ ਅਤੇ ਝੋਨੇ ਦਾ ਝਾੜ 6-7 ਟਨ ਪ੍ਰਤੀ ਹੈਕਟੇਅਰ ਦੇ ਵਿਚਕਾਰ ਰਹਿੰਦਾ ਹੈ, ਜੋ ਦੇਸ਼ 'ਚ ਸਭ ਤੋਂ ਵੱਧ ਹੈ। ਇਹ ਉੱਚ ਪੈਦਾਵਾਰ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਕੁਸ਼ਲ ਪੌਸ਼ਟਿਕ ਪ੍ਰਬੰਧਨ ਸਦਕਾ ਹੀ ਸੰਭਵ ਹੋ ਸਕੀ ਹੈ। ਸਭ ਤੋਂ ਮਹੱਤਵਪੂਰਨ ਤਬਦੀਲੀ ਜ਼ਮੀਨ 'ਚ ਦੇਖੀ ਗਈ ਹੈ। ਸਰੋਤਾਂ ਅਨੁਸਾਰ ਪੰਜਾਬ 'ਚ ਸੋਇਲ ਆਰਗੈਨਿਕ ਕਾਰਬਨ 1981-90 ਦੌਰਾਨ 0.33 ਫ਼ੀਸਦੀ ਸੀ, ਜੋ 2011-23 'ਚ ਵਧ ਕੇ 0.53 ਫ਼ੀਸਦੀ ਹੋ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਕੜੇ ਦੱਸਦੇ ਹਨ ਕਿ ਪਹਿਲਾਂ ਸਿਰਫ਼ 1 ਫ਼ੀਸਦੀ ਮਿੱਟੀ ਦੇ ਨਮੂਨੇ ਉੱਚ ਜੈਵਿਕ ਕਾਰਬਨ ਸ਼੍ਰੇਣੀ ਵਿੱਚ ਸਨ, ਜੋ ਹੁਣ ਵੱਧ ਕੇ 15.4 ਫ਼ੀਸਦੀ ਹੋ ਗਏ ਹਨ। ਇਸ ਸੁਧਾਰ ਦਾ ਮੁੱਖ ਕਾਰਨ ਫ਼ਸਲੀ ਰਹਿੰਦ-ਖੂੰਹਦ ਦਾ ਪ੍ਰਬੰਧਨ, ਜੈਵਿਕ ਖਾਦਾਂ ਦੀ ਵਰਤੋਂ ਅਤੇ ਸੰਤੁਲਿਤ ਖਾਦ ਪ੍ਰਣਾਲੀ ਨੂੰ ਅਪਣਾਉਣਾ ਹੈ।
ਸੁੱਤੇ ਪਏ ਟੱਬਰ ਲਾਗਿਓਂ ਚੋਰੀ! ਅਲਮਾਰੀਆਂ ਦੇ ਤਾਲੇ ਤੋੜ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਗਏ ਚੋਰ
NEXT STORY