ਸਿਡਨੀ (ਸਨੀ ਚਾਂਦਪੁਰੀ):- ਮੈਟਰੋ ਕਬੱਡੀ ਕਲੱਬ ਸਿਡਨੀ ਵੱਲੋਂ ਅਸਟ੍ਰੇਲੀਅਨ ਫੈਡਰੇਸ਼ਨ ਵੱਲੋਂ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਸਿਡਨੀ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਗੋਗੀ ਮੰਡ ਨੇ ਕਬੱਡੀ ਕੱਪ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਬੱਡੀ ਦੇ ਮਹਾਨ ਜਾਫੀ ਸੰਦੀਪ ਨੰਗਲ ਅੰਬੀਆਂ ਨੂੰ ਕਬੱਡੀ ਨਾਲ ਹੀ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਸਿਡਨੀ ਕੱਪ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਹੋਵੇਗਾ।


ਉਹਨਾਂ ਕਿਹਾ ਕਿ ਸਿਡਨੀ ਵਿੱਚ ਮੈਟਰੋ ਕਬੱਡੀ ਕਲੱਬ ਵੱਲੋਂ ਆਸਟ੍ਰੇਲੀਅਨ ਫੈਡਰੇਸ਼ਨ ਅੰਡਰ 25 ਸਤੰਬਰ ਨੂੰ ਸਿਡਨੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਵਿਦੇਸ਼ ਤੋਂ ਖਿਡਾਰੀ ਇਸ ਟੂਰਨਾਮੈਂਟ ਵਿੱਚ ਖੇਡਣਗੇ ਅਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਇਹ ਟੂਰਨਾਮੈਂਟ ਫੈਡਰੇਸ਼ਨ ਵੱਲੋਂ ਮੌਰਗਨ ਪਾਵਰ ਰਿਸਰਵ ਵਾਰਡੀਸ ਰੋਡ ਕਿੰਗਸ ਲੈਂਗਲੇ ਵਿਖੇ ਕਰਵਾਇਆ ਜਾਵੇਗਾ। ਇਸ ਟੂਰਨਾਂਮੈਂਟ ਵਿੱਚ ਆਸਟ੍ਰੇਲੀਅਨ ਫੈਡਰੇਸ਼ਨ ਦੀਆਂ ਅੱਠ ਟੀਮਾਂ ਭਾਗ ਲੈਣਗੀਆਂ ਅਤੇ ਇੱਕ ਟੀਮ ਵਿੱਚ ਦੋ ਅੰਤਰਰਾਸ਼ਟਰੀ ਖਿਡਾਰੀ ਖੇਡ ਸਕਣਗੇ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਿਸ ਭੇਜਿਆ ਗਿਆ ਅਮਰੀਕਾ

ਗੋਗੀ ਮੰਡ ਨੇ ਦੱਸਿਆ ਕਿ ਆਸਟ੍ਰੇਲੀਅਨ ਫੈਡਰੇਸ਼ਨ ਵੱਲੋਂ ਕਰਵਾਏ ਦਾ ਰਹੇ ਇਸ ਕੱਪ ਵਿੱਚ ਸਾਰੀਆਂ ਟੀਮਾਂ ਵਿੱਚ ਸਥਾਨਕ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਸਥਾਨਕ ਖਿਡਾਰੀ ਅੱਗੇ ਆ ਸਕਣ। ਉਹਨਾਂ ਦੱਸਿਆ ਕਿ ਫੈਡਰੇਸ਼ਨ ਦੀ ਸਾਰੀ ਟੀਮ ਅਤੇ ਦਰਸ਼ਕਾਂ ਵਿੱਚ ਇਸ ਟੂਰਨਾਮੈਂਟ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਕਬੱਡੀ ਤੋ ਇਲਾਵਾ ਸੌਕਰ ਅਤੇ ਅਥਲੈਟਿਕਸ ਦੇ ਵੀ ਮੁਕਾਬਲੇ ਦੇਖਣਯੋਗ ਹੋਣਗੇ। ਇਸ ਮੌਕੇ ਗੋਗੀ ਮੰਡ, ਸੁੱਖਾ ਗਰੇਵਾਲ਼, ਮਹਿੰਗਾ ਸਿੰਘ ਖੱਖ, ਜਸਮੀਤ ਮੰਡ, ਅਮਰਜੀਤ ਸਿੰਘ, ਮਨਮੋਹਨ ਸਿੰਘ ਸਰਪੰਚ ਸਜਾਵਲਪੁਰ , ਬਲਜੀਤ ਸਿੰਘ, ਕਪੂਰ ਸਿੰਘ, ਬੈਨੀ ਥਾਂਦੀ, ਲੱਖਾ ਥਾਂਦੀ ,ਦਰਸ਼ਨ ਖੱਟੜਾ
ਆਦਿ ਮੌਜੂਦ ਸਨ।
ਕੈਨੇਡਾ 'ਚ ਸਾਲ ਦੇ ਅਖ਼ੀਰ ਤੱਕ 4 ਲੱਖ ਤੋਂ ਵਧੇਰੇ ਪ੍ਰਵਾਸੀ ਹੋਣਗੇ ਪੱਕੇ, ਜਾਣੋ ਸਰਕਾਰ ਦੀ ਯੋਜਨਾ
NEXT STORY