ਕਾਬੁਲ (ਭਾਸ਼ਾ) : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਹਿੱਸੇ ਵਿਚ ਇਕ ਮਿਨੀਵੈਨ ਵਿਚ ਵੀਰਵਾਰ ਨੂੰ ਬੰਬ ਧਮਾਕਾ ਹੋਣ ਨਾਲ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਬੁਲਾਰੇ ਫਿਰਦਾਸ ਫਰਮਰਜ ਨੇ ਇਹ ਜਾਣਕਾਰੀ ਦਿੱਤੀ। ਹੁਣ ਤੱਕ ਕਿਸੇ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।
ਇਹ ਹਮਲਾ ਅਜਿਹੇ ਸਥਾਨ ’ਤੇ ਹੋਇਆ ਹੈ, ਜਿੱਥੇ ਘੱਟ ਗਿਣਤੀ ਹਜ਼ਾਰਾ ਜਾਤੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਹਨ। ਇਸ ਭਾਈਚਾਰੇ ਦੇ ਜ਼ਿਆਦਾਤਰ ਲੋਕ ਸ਼ੀਆ ਮੁਸਲਮਾਨ ਹਨ। ਇਸ ਇਲਾਕੇ ਵਿਚ ਇਸਲਾਮਿਕ ਸਟੇਟ ਇਸ ਪ੍ਰਕਾਰ ਦੇ ਹਮਲੇ ਪਹਿਲਾਂ ਕਰ ਚੁੱਕਾ ਹੈ। ਉਸ ਨੇ ਮੰਗਲਵਾਰ ਨੂੰ 2 ਮਿਨੀਵੈਨ ਵਿਚ ਹਮਲਾ ਕੀਤਾ ਸੀ, ਜਿਸ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਸੀ। ਅਫਗਾਨਿਸਤਾਨ ਵਿਚ ਸ਼ੀਆ ਮੁਸਲਮਾਨ ਘੱਟ ਗਿਣਤੀ ਹਨ ਅਤੇ ਇੱਥੇ ਸੁੰਨੀ ਮੁਸਲਮਾਨ ਬਹੁਗਿਣਤੀ ਹਨ।
ਇਸਲਾਮਿਕ ਸਟੇਟ ਨੇ ਦੇਸ਼ ਵਿਚ ਸ਼ੀਆ ਮੁਸਲਮਾਨਾਂ ਦੇ ਖ਼ਿਲਾਫ਼ ਯੁੱਧ ਦੀ ਘੋਸ਼ਣਾ ਕੀਤੀ ਹੈ। ਇਸਲਾਮਿਕ ਸਟੇਟ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਉਸ ਨੇ ਮੰਗਲਵਾਰ ਨੂੰ ਇਕ ਬਿਜਲੀ ਘਰ ’ਤੇ ਬੰਬ ਧਮਾਕਾ ਕੀਤਾ, ਜਿਸ ਕਾਰਨ ਕਾਬੁਲ ਵਿਚ ਬਿਜਲੀ ਸਪਲਾਈ ਰੁੱਕ ਗਈ ਸੀ।
ਬਰਮਿੰਘਮ 'ਚ ਨਸਲੀ ਗਾਲੀ ਗਲੋਚ ਮਗਰੋਂ 14 ਸਾਲਾ ਲੜਕੇ ਦੀ ਚਾਕੂ ਮਾਰ ਕੇ ਹੱਤਿਆ
NEXT STORY