ਕਾਬੁਲ, (ਏ. ਐੱਫ. ਪੀ.)– ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਵੀਰਵਾਰ ਵੱਡੇ ਸਿਆਸੀ ਜਲਸੇ 'ਤੇ ਮੋਰਟਾਰ ਨਾਲ ਹਮਲਾ ਕੀਤਾ ਗਿਆ। ਇਸ ਕਾਰਨ ਘੱਟੋ-ਘੱਟ 3 ਵਿਅਕਤੀ ਮਾਰੇ ਗਏ ਅਤੇ 22 ਹੋਰ ਜ਼ਖ਼ਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ।
ਮਿਲੀਆਂ ਰਿਪੋਰਟਾਂ ਮੁਤਾਬਕ ਜਿਸ ਸਮੇਂ ਸ਼ੀਆ ਹਜ਼ਾਰਾ ਨੇਤਾ ਅਬਦੁੱਲ ਅਲੀ ਮਜਾਰੀ ਦੀ 24ਵੀਂ ਬਰਸੀ ਮਨਾਉਣ ਲਈ ਇਕ ਵੱਡਾ ਸਿਆਸੀ ਜਲਸਾ ਹੋ ਰਿਹਾ ਸੀ, ਉਸ 'ਤੇ ਮੋਰਟਾਰ ਦੇ ਗੋਲੇ ਦਾਗੇ ਗਏ। ਇਸ ਜਲਸੇ ਵਿਚ ਦੇਸ਼ ਦੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਅਤੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਸਮੇਤ ਚੋਟੀ ਦੇ ਸਿਆਸੀ ਆਗੂ ਸ਼ਾਮਲ ਸਨ। ਇਸ ਹਮਲੇ ਸਬੰਧੀ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਭ ਸਿਆਸੀ ਵਿਅਕਤੀ ਸੁਰੱਖਿਅਤ ਦੱਸੇ ਗਏ ਹਨ।
ਈਰਾਨ ਵਿਚ ਮਹਿਲਾ ਅਧਿਕਾਰਾਂ ਲਈ ਲੜਣ ਵਾਲੀ ਵਕੀਲ ਨੂੰ ਸਜ਼ਾ
NEXT STORY