ਵਾਸ਼ਿੰਗਟਨ - ਇਨ੍ਹੀਂ ਦਿਨੀਂ ਅਮਰੀਕਾ ’ਚ ਜੋਤਿਸ਼ੀ ਲੌਰੀ ਰਿਵਰਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਉਪ ਪ੍ਰਧਾਨ ਕਮਲਾ ਹੈਰਿਸ ਦੇ ਗ੍ਰਹਿ ਬਿਹਤਰ ਸਥਿਤੀ ’ਚ ਹਨ ਪਰ ਕੋਈ ਵੀ ਉਨ੍ਹਾਂ ਬਾਰੇ ਗੱਲ ਨਹੀਂ ਕਰ ਰਿਹਾ ਹੈ। ਹਾਲਾਂਕਿ ਇਹ ਵੀਡੀਓ ਪਿਛਲੇ ਸਾਲ ਜੂਨ ਦੀ ਹੈ। ਉਸ ਸਮੇਂ, ਜੋਅ ਬਾਈਡੇਨ ਰਾਸ਼ਟਰਪਤੀ ਦੀ ਦੌੜ ’ਚ ਮੁੱਖ ਉਮੀਦਵਾਰ ਸਨ ਪਰ ਘਟਨਾਵਾਂ ਇਸ ਤਰ੍ਹਾਂ ਬਦਲੀਆਂ ਕਿ ਇਕ ਸਾਲ ਬਾਅਦ ਕਮਲਾ ਰਾਸ਼ਟਰਪਤੀ ਦੀ ਦੌੜ ’ਚ ਸ਼ਾਮਲ ਹੋ ਗਈ। ਲੌਰੀ ਵਰਗੇ ਕਈ ਜੋਤਸ਼ੀਆਂ ਨੇ ਦਾਅਵਾ ਕੀਤਾ ਕਿ ਕਮਲਾ ਹੈਰਿਸ ਬਾਰੇ ਉਨ੍ਹਾਂ ਦੀਆਂ ਭਵਿੱਖਬਾਣੀਆਂ ਸੱਚ ਹੋਈਆਂ। ਅਮਰੀਕਾ ’ਚ ਸਿਆਸੀ ਭਵਿੱਖਬਾਣੀਆਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਲੌਰੀ ਵਰਗੇ ਜੋਤਿਸ਼ੀ ਰੁੱਝੇ ਹੋਏ ਹਨ ਤੇ ਲੌਰੀ ਦੇ 2 ਲੱਖ ਫਾਲੋਅਰਜ਼ ਹਨ।
ਪੜ੍ਹੋ ਇਹ ਖ਼ਬਰ-ਇਮੀਗ੍ਰੇਸ਼ਨ, ਨੌਕਰੀਆਂ ਤੇ ਗਰਭਪਾਤ ਸਮੇਤ 10 ਵੱਡੇ ਮੁੱਦਿਆਂ 'ਤੇ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਤਿੱਖੀ ਬਹਿਸ
ਜੋਤਿਸ਼ੀ ਨਾਲ ਇਹ ਲਗਾਅ ਤਾਜ਼ਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਸਿਆਸਤਦਾਨ ਅਜਿਹਾ ਕਰ ਚੁੱਕੇ ਹਨ। ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਵੀ ਇਕ ਜੋਤਿਸ਼ੀ ਦੀ ਸਲਾਹ ਲਈ ਸੀ। ਜੋਤਿਸ਼ੀ ਹੁਣ ਨਵੀਂ ਪੀੜ੍ਹੀ ਨੂੰ ਆਕਰਸ਼ਿਤ ਕਰ ਰਹੇ ਹਨ। ਜੋਤਿਸ਼ੀ ਹੇਲੇਨਾ ਵੁਡਸ ਨੇ ਦੋਵਾਂ ਨੇਤਾਵਾਂ ਦੀ ਕੁੰਡਲੀ ਨੂੰ ਦੇਖਦੇ ਹੋਏ ਕਿਹਾ ਕਿ ਡੋਨਾਲਡ ਟਰੰਪ ਅਪ੍ਰੈਲ 2025 'ਚ ਜੀਵਨ ਦੇ ਸਿਖਰ 'ਤੇ ਪਹੁੰਚਣ ਵਾਲੇ ਹਨ। ਜਿੱਥੋਂ ਤੱਕ ਕਮਲਾ ਦਾ ਸਵਾਲ ਹੈ, ਬ੍ਰਹਿਮਸਪਤੀ ਅਤੇ ਸ਼ਨੀ ਉਸ ਦੇ ਪੱਖ ’ਚ ਹਨ। ਜੇਕਰ ਉਹ ਜਿੱਤ ਜਾਂਦੀ ਹੈ, ਤਾਂ ਉਹ ਦੋ ਕਾਰਜਕਾਲ ਪੂਰੇ ਕਰ ਸਕਦੀ ਹੈ। ਜੋਤਿਸ਼ੀ ਇਵਾਨ ਗ੍ਰੀਮ ਦੇ 4 ਲੱਖ ਫਾਲੋਅਰਜ਼ ਹਨ। ਟਰੰਪ 'ਤੇ ਹਮਲਾ ਕਰਨ ਤੋਂ ਪਹਿਲਾਂ ਗ੍ਰਿਮ ਨੂੰ ਡਰ ਸੀ ਕਿ ਉਸ ਨਾਲ ਕੋਈ ਅਣਕਿਆਸੀ ਘਟਨਾ ਵਾਪਰ ਜਾਵੇਗੀ। ਹਾਲਾਂਕਿ, ਗ੍ਰੀਮ ਦਾ ਕਹਿਣਾ ਹੈ ਕਿ ਅਕਤੂਬਰ ਤੋਂ ਬਾਅਦ ਟਰੰਪ ਲਈ ਮੁਸ਼ਕਲ ਸਮਾਂ ਆ ਸਕਦਾ ਹੈ।
ਪੜ੍ਹੋ ਇਹ ਖ਼ਬਰ- NDP ਦੇ ਸਾਥ ਛੱਡਣ ਤੋਂ ਬਾਅਦ PM ਟਰੂਡੋ ਨੂੰ ਇਕ ਹੋਰ ਝਟਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਵਰਕ ਪਰਮਿਟ 'ਤੇ ਪਾਬੰਦੀ, ਪੰਜਾਬੀ ਨੌਜਵਾਨ ਸਰਹੱਦ ਪਾਰ ਕਰ ਜਾ ਰਹੇ ਅਮਰੀਕਾ
NEXT STORY