ਆਕਲੈਂਡ/ਮਾਨਸਾ— ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ 'ਚ 14 ਦਸੰਬਰ, 2017 ਨੂੰ ਸਿੱਖ ਨੌਜਵਾਨ ਕਮਲਪ੍ਰੀਤ ਸਿੰਘ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਪੰਜਾਬ ਦੇ ਸ਼ਹਿਰ ਮਾਨਸਾ ਦਾ ਰਹਿਣ ਵਾਲਾ ਸੀ। ਨਿਊਜ਼ੀਲੈਂਡ 'ਚ ਹੀ 17 ਦਸੰਬਰ ਨੂੰ ਕਮਲਪ੍ਰੀਤ ਦਾ ਅੰਤਿਮ ਸਸਕਾਰ ਕੀਤਾ ਗਿਆ। ਹੁਣ ਉਸ ਦਾ ਪਰਿਵਾਰ ਉਸ ਦੀਆਂ ਅਸਥੀਆਂ ਲੈ ਕੇ ਵਾਪਸ ਪੰਜਾਬ ਆ ਗਿਆ ਹੈ ਅਤੇ 5 ਜਨਵਰੀ 2018 ਨੂੰ ਮਾਨਸਾ 'ਚ ਉਸ ਦੀ ਅੰਤਿਮ ਅਰਦਾਸ ਕੀਤੀ ਜਾਵੇਗੀ।
ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਕਮਲਪ੍ਰੀਤ 20 ਜਨਵਰੀ, 2012 ਨੂੰ ਨਿਊਜ਼ੀਲੈਂਡ ਗਿਆ ਸੀ। ਕੋਈ ਨਹੀਂ ਜਾਣਦਾ ਸੀ ਕਿ ਵਿਦੇਸ਼ੀ ਧਰਤੀ 'ਤੇ ਹੀ ਉਸ ਦੀ ਮੌਤ ਹੋਣੀ ਲਿਖੀ ਸੀ। ਜਾਣਕਾਰੀ ਮੁਤਾਬਕ ਆਕਲੈਂਡ 'ਚ ਕਮਲਪ੍ਰੀਤ ਪੜ੍ਹਾਈ ਕਰਦਾ ਸੀ ਤੇ ਇਸ ਦੇ ਨਾਲ ਹੀ ਟਰਾਲਾ ਵੀ ਚਲਾਉਂਦਾ ਸੀ। 14 ਦਸੰਬਰ ਨੂੰ ਪਹਾੜੀ ਖੇਤਰ 'ਚ ਟਰਾਲੇ ਦੀ ਜਾਂਚ ਦੌਰਾਨ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਆਪਣੇ ਹੀ ਟਰਾਲੇ ਹੇਠ ਆ ਗਿਆ। ਮ੍ਰਿਤਕ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ।
ਨਾਈਜ਼ੀਰੀਆ: ਬੋਕੋ ਹਰਾਮ ਨੇ ਕੀਤਾ 31 ਲੋਕਾਂ ਨੂੰ ਅਗਵਾ
NEXT STORY