ਕਾਠਮੰਡੂ(ਬਿਊਰੋ)— ਨੇਪਾਲ ਦੇ ਕਾਮੀ ਰੀਤਾ ਸ਼ੇਰਪਾ ਵਿਸ਼ਵ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ 'ਤੇ ਰਿਕਾਰਡ 22ਵੀਂ ਵਾਰ ਚੜ੍ਹਾਈ ਸ਼ੁਰੂ ਕਰਨ ਵਾਲੇ ਹਨ। ਇਹ ਵਿਸ਼ਵ ਰਿਕਾਰਡ ਅਜੇ ਕਾਮੀ ਰੀਤਾ ਸ਼ੇਰਪਾ, ਉਨ੍ਹਾਂ ਦੇ ਸਾਥੀ ਅਪਾ ਸ਼ੇਰਪਾ ਅਤੇ ਫੁਰਬਾ ਤਾਸ਼ੀ ਸ਼ੇਰਪਾ ਦੇ ਨਾਂ ਹੈ। ਰੀਤਾ 8,848 ਮੀਟਰ ਉਚੀ ਚੋਟੀ ਨੂੰ ਫਤਿਹ ਕਰਨ ਲਈ ਕੁੱਝ ਅਮਰੀਕੀ, ਜਾਪਾਨੀ ਪਰਬਤਾਰੋਹੀ ਅਤੇ 17 ਕੁਲੀਆਂ ਸਮੇਤ ਕੁੱਲ 29 ਲੋਕਾਂ ਦੇ ਦਲ ਦੀ ਅਗਵਾਈ ਕਰਨਗੇ।
ਬੋਲੇ-ਇਤਿਹਾਸ ਰਚਣ ਲਈ ਇਕ ਹੋਰ ਕੋਸ਼ਿਸ਼ ਕਰਾਂਗਾ—
ਸੀਨੀਅਰ ਪਰਬਤਾਰੋਹੀ (48) ਨੇ ਸੋਮਵਾਰ ਨੂੰ ਇਕ ਨਿਊਜ਼ ਏਜੰਸੀ ਨੂੰ ਕਿਹਾ, 'ਮੈਂ ਇਤਿਹਾਸ ਰਚਣ ਲਈ ਇਕ ਹੋਰ ਕੋਸ਼ਿਸ਼ ਕਰਾਂਗਾ, ਜਿਸ 'ਤੇ ਸ਼ੇਰਪਾ ਭਾਈਚਾਰੇ ਅਤੇ ਮੇਰੇ ਦੇਸ਼ ਨੂੰ ਮਾਣ ਹੋਵੇ।' ਸ਼ੇਰਪਾ ਇਕ ਭਾਈਚਾਰਾ ਹੈ ਜੋ ਉਚੇ ਨੇਪਾਲੀ ਪਹਾੜਾਂ ਵਿਚ ਰਹਿੰਦਾ ਹੈ। ਮਾਊਂਟ ਐਵਰੈਸਟ ਦੀ ਚੜ੍ਹਾਈ ਕਰਨ ਵਾਲੇ ਵਿਦੇਸ਼ੀ ਪਰਬਤਾਰੋਹੀ ਆਮ ਤੌਰ 'ਤੇ ਇਨ੍ਹਾਂ ਦੇ ਮਾਰਗਦਰਸ਼ਨ ਵਿਚ ਆਪਣਾ ਅਭਿਆਨ ਪੂਰਾ ਕਰਨਾ ਚਾਹੁੰਦੇ ਹਨ, ਕਿਉਂਕਿ ਇਲਾਕੇ ਦਾ ਇਨ੍ਹਾਂ ਨੂੰ ਪਤਾ ਹੈ।
1994 ਤੋਂ 2017 ਤੱਕ 21 ਵਾਰ ਐਵਰੈਸਟ ਦੀ ਕੀਤੀ ਚੜ੍ਹਾਈ—
ਰੀਤਾ ਨੇ 1994 ਵਿਚ ਪਹਿਲੀ ਵਾਰ ਵਿਚ ਹੀ ਮਾਊਂਟ ਐਵਰੈਸਟ ਫਤਿਹ ਕਰ ਲਿਆ ਸੀ। ਉਨ੍ਹਾਂ ਨੇ ਆਖਰੀ ਵਾਰ 27 ਮਈ 2017 ਨੂੰ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ ਸੀ। ਉਨ੍ਹਾਂ ਕਿਹਾ, 'ਇਸ ਸਾਲ ਜੇਕਰ ਮੈਂ ਰਿਕਾਰਡ ਬਣਾ ਲੈਂਦਾ ਹਾਂ ਤਾਂ ਵੀ ਮੈਂ ਮਾਊਂਟ ਐਵਰੈਸਟ 'ਤੇ ਚੜ੍ਹਾਈ ਨੂੰ ਜਾਰੀ ਰੱਖਾਂਗਾ।' ਉਨ੍ਹਾਂ ਨੇ 25 ਵਾਰ ਇਸ 'ਤੇ ਚੜ੍ਹਾਈ ਕਰਨ ਦਾ ਰਿਕਾਰਡ ਬਣਾਉਣ ਦੀ ਉਮੀਦ ਜਤਾਈ ਹੈ। ਸਾਲ 1953 ਵਿਚ ਮਾਊਂਟ ਐਵਰੈਸਟ 'ਤੇ ਸਰ ਐਡਮੰਡ ਹਿਲੇਰੀ ਅਤੇ ਸ਼ੇਰਪਾ ਤੇਨਜਿੰਗ ਨਾਰਗੇ ਵੱਲੋਂ ਪਹਿਲੀ ਵਾਰ ਚੜ੍ਹਾਈ ਕਰਨ ਤੋਂ ਬਾਅਦ ਅਜੇ ਤੱਕ ਲੱਗਭਗ 5,300 ਪਰਬਤਾਰੋਹੀ ਵਿਸ਼ਵ ਦੀ ਸਭ ਤੋਂ ਉਚੀ ਚੋਟੀ 'ਤੇ ਚੜ੍ਹਾਈ ਕਰ ਚੁੱਕੇ ਹਨ।
ਹੁਣ ਗਲੋਬਲ ਵਾਰਮਿੰਗ ਤੋਂ ਬਚਾਏਗਾ ਨਮਕ : ਵਿਗਿਆਨੀ
NEXT STORY