ਰੂਪਨਗਰ (ਵਿਜੇ)-ਰੂਪਨਗਰ ਜ਼ਿਲ੍ਹਾ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਪਹਿਲੀ ਜਮਾਤ ਵਿਚ ਪੜ੍ਹਦੇ ਤੇਗਬੀਰ ਸਿੰਘ ਨੇ 5 ਸਾਲ ਦੀ ਛੋਟੀ ਉਮਰ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰ ਲਿਆ ਹੈ। ਇਸ ਤਰ੍ਹਾਂ ਉਹ ਪੰਜਾਬ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣ ਗਿਆ ਹੈ।

ਉਸ ਨੇ 9 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤਕ ਦਾ ਟ੍ਰੈਕ ਸ਼ੁਰੂ ਕੀਤਾ ਅਤੇ 17 ਅਪ੍ਰੈਲ, 2024 ਨੂੰ ਇਸ ਤਕ ਪਹੁੰਚਣ ਲਈ ਪੂਰਾ ਪੈਂਡਾ ਪੈਦਲ ਚੱਲਿਆ। ਐਵਰੈਸਟ ਬੇਸ ਕੈਂਪ 5364 ਮੀਟਰ ਦੀ ਉਚਾਈ ’ਤੇ ਸਥਿਤ ਘੱਟ ਆਕਸੀਜਨ ਵਾਲਾ ਟ੍ਰੈਕ ਹੈ, ਜਿੱਥੇ ਅਪ੍ਰੈਲ ’ਚ ਆਮ ਤਾਪਮਾਨ ਮਨਫੀ 12 ਡਿਗਰੀ ਸੈਲਸੀਅਸ ਹੁੰਦਾ ਹੈ। ਤੇਗਬੀਰ ਨੇ ਇਸ ਦੀ ਤਿਆਰੀ ਲਗਭਗ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ।


ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮੱਥਾ ਟੇਕਣ ਆਈ 16 ਸਾਲ ਦੀ ਕੁੜੀ ਨਾਲ ਗੈਂਗਰੇਪ, 8 ਨੌਜਵਾਨਾਂ ਨੇ ਕੀਤੀ ਘਿਨੌਣੀ ਹਰਕਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋ ਕੇ ਨੌਜਵਾਨ ਕਰ ਗਿਆ ਵੱਡਾ ਕਾਂਡ, CCTV ਫੁਟੇਜ ਵੇਖ ਰਹਿ ਜਾਓਗੇ ਹੈਰਾਨ
NEXT STORY