ਨਵੀਂ ਦਿੱਲੀ/ਸਰੀ- ਕੈਨੇਡਾ 'ਚ ਕਪਿਲ ਸ਼ਰਮਾ ਦੇ ਕੈਫੇ 'ਤੇ ਹੋਈਆਂ ਗੋਲੀਬਾਰੀ ਦੇ ਮਾਸਟਰਮਾਈਂਡ ਅਤੇ ਸ਼ੂਟਰਾਂ ਦੀ ਪਛਾਣ ਹੋ ਗਈ ਹੈ। ਜਾਂਚਕਰਤਾਵਾਂ ਨੇ ਸ਼ੂਟਰਾਂ ਅਤੇ ਹਮਲਿਆਂ ਦੀ ਯੋਜਨਾ ਘੜਨ ਵਾਲੇ ਮਾਸਟਰਮਾਈਂਡ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਦੱਸ ਦੇਈਏ ਕਿ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤ Kap’s Café 'ਤੇ 10 ਜੁਲਾਈ, 7 ਅਗਸਤ ਅਤੇ 16 ਅਕਤੂਬਰ ਨੂੰ 3 ਵਾਰ ਫਾਇਰਿੰਗ ਹੋਈ ਸੀ। ਤਿੰਨਾਂ ਹਮਲਿਆਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ।
ਇਹ ਵੀ ਪੜ੍ਹੋ: 'ਲਾਲ ਰੰਗ' ਕਾਰਨ ਹਾਰੀ ਫਰਹਾਨਾ ਭੱਟ ? BB19 ਦੇ ਫਾਈਨਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਅਜੀਬ ਚਰਚਾ

ਮਾਸਟਰਮਾਈਂਡ ਅਤੇ ਸ਼ੂਟਰਾਂ ਦੀ ਪਛਾਣ
ਜਾਂਚਕਰਤਾਵਾਂ ਨੇ ਹਮਲਿਆਂ ਦੇ ਕਥਿਤ ਮਾਸਟਰਮਾਈਂਡ ਦੀ ਪਛਾਣ ਸੀਪੂ (Seepu) ਵਜੋਂ ਕੀਤੀ ਹੈ, ਜੋ ਕਿ ਇੱਕ ਗੈਂਗਸਟਰ ਹੈ। ਸੀਪੂ ਨੇ ਆਪਣੇ ਸਾਥੀਆਂ ਨਾਲ ਐਨਕ੍ਰਿਪਟਡ ਚੈਨਲਾਂ ਰਾਹੀਂ ਹਮਲਿਆਂ ਦੀ ਯੋਜਨਾ ਬਣਾਈ ਅਤੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। 2 ਸ਼ੂਟਰਾਂ ਦੀ ਪਛਾਣ ਸ਼ੈਰੀ ਅਤੇ ਦਿਲਜੋਤ ਰਹਾਲ ਵਜੋਂ ਹੋਈ ਹੈ, ਜੋ ਪੰਜਾਬੀ ਮੂਲ ਦੇ ਹਨ ਅਤੇ ਉਨ੍ਹਾਂ ਦੇ ਇਸ ਵੇਲੇ ਕਨੇਡਾ 'ਚ ਹੀ ਹੋਣ ਦਾ ਸ਼ੱਕ ਹੈ। ਅਥਾਰਟੀਜ਼ ਨੇ ਇਨ੍ਹਾਂ ਦੋਵਾਂ ਨੂੰ ਦੇਸ਼ ਦੀ “ਮੋਸਟ ਵਾਂਟਡ” ਲਿਸਟ ਵਿੱਚ ਸ਼ਾਮਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Live ਪ੍ਰਫਾਰਮੈਂਸ ਦੌਰਾਨ ਸਟੇਜ 'ਤੇ ਧੜੰਮ ਡਿੱਗੇ ਮਸ਼ਹੂਰ Singer ਮੋਹਿਤ ਚੌਹਾਨ, ਵੀਡੀਓ ਆਈ ਸਾਹਮਣੇ

ਹਥਿਆਰ ਸਪਲਾਈ ਕਰਨ ਵਾਲਾ ਭਾਰਤ ਵਿੱਚ ਗ੍ਰਿਫ਼ਤਾਰ
ਇਸ ਮਾਮਲੇ ਦੀ ਜਾਂਚ ਵਿੱਚ ਦਿੱਲੀ ਪੁਲਸ ਕ੍ਰਾਈਮ ਬ੍ਰਾਂਚ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਧਿਕਾਰੀਆਂ ਨੇ ਹਾਲ ਹੀ ਵਿੱਚ ਬੰਦੂਮਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕੈਨੇਡਾ ਤੋਂ ਭਾਰਤ ਵਾਪਸ ਆਇਆ ਸੀ। ਪੁਲਸ ਦਾ ਦੋਸ਼ ਹੈ ਕਿ ਸਿੰਘ ਨੇ ਸ਼ੂਟਰਾਂ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਸੀ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ। ਪੁੱਛਗਿੱਛ ਦੌਰਾਨ, ਸਿੰਘ ਨੇ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਕਿ ਉਨ੍ਹਾਂ ਤਿੰਨਾਂ ਨੇ ਗੋਲੀਆਂ ਚਲਾਈਆਂ ਸਨ। ਕੈਨੇਡੀਅਨ ਪੁਲਸ ਅਤੇ ਕੇਂਦਰੀ ਏਜੰਸੀਆਂ, ਭਾਰਤੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਸ਼ੈਰੀ, ਦਿਲਜੋਤ ਰੇਹਾਲ ਅਤੇ ਸੀਪੂ ਨੂੰ ਫੜਿਆ ਜਾ ਸਕੇ। ਜਾਂਚ ਏਜੰਸੀਆਂ ਨੇ ਇਨ੍ਹਾਂ ਸ਼ੱਕੀਆਂ ਬਾਰੇ ਕੋਈ ਵੀ ਜਾਣਕਾਰੀ ਹੋਣ 'ਤੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਪ੍ਰੇਮ ਚੋਪੜਾ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਈ ਵੱਡੀ ਅਪਡੇਟ
UK 'ਚ ਭਾਰਤੀਆਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਨੌਕਰੀਆਂ ਦੇਣ ਵਾਲਾ ਕਸੂਤਾ ਫ਼ਸਿਆ ! ਅਦਾਲਤ ਨੇ ਭੇਜਿਆ ਜੇਲ੍ਹ
NEXT STORY