ਜਲੰਧਰ/ਐਂਟਰਟੇਨਮੈਂਟ ਡੈਸਕ- ਅਮਰੀਕੀ ਗਾਇਕਾ ਕੈਟੀ ਪੈਰੀ ਅਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰਿਸ਼ਤੇ ਵਿੱਚ ਹਨ। ਪੈਰੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਦੀ ਇੱਕ ਲੜੀ ਸਾਂਝੀ ਕਰਕੇ ਇਸ ਰਿਸ਼ਤੇ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਇਹ ਤਸਵੀਰਾਂ ਉਨ੍ਹਾਂ ਦੇ ਹਾਲ ਹੀ ਦੇ ਜਾਪਾਨ ਦੌਰੇ ਦੀਆਂ ਹਨ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ; 400 ਤੋਂ ਵੱਧ ਫ਼ਿਲਮਾਂ 'ਚ ਕੰਮ ਕਰ ਚੁੱਕੇ ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ
ਇਨ੍ਹਾਂ ਤਸਵੀਰਾਂ ਵਿੱਚੋਂ ਇੱਕ ਵਿੱਚ, ਪੈਰੀ ਅਤੇ ਟਰੂਡੋ ਇੱਕ ਸੈਲਫੀ ਲਈ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਪੋਸਟ ਵਿੱਚ ਇੱਕ ਵੀਡੀਓ ਵੀ ਸ਼ਾਮਲ ਸੀ ਜਿਸ ਵਿੱਚ ਜੋੜੇ ਨੂੰ ਇਕੱਠੇ ਖਾਣਾ ਖਾਂਦੇ ਅਤੇ ਸਮਾਂ ਬਿਤਾਉਂਦੇ ਦਿਖਾਇਆ ਗਿਆ ਹੈ। ਕੈਟੀ ਪੈਰੀ ਨੇ ਆਪਣੀ ਪੋਸਟ ਦਾ ਕੈਪਸ਼ਨ "tokyo times on tour and more" ਦਿੱਤਾ।
ਇਹ ਵੀ ਪੜ੍ਹੋ: 26 ਸਾਲਾਂ ਤੋਂ ਲਾਪਤਾ ਹੈ ਬਾਲੀਵੁੱਡ ਦਾ ਇਹ ਮਸ਼ਹੂਰ Actor, ਪਰਿਵਾਰ ਨੂੰ ਅਜੇ ਵੀ ਰਾਜ ਕਿਰਨ ਦੀ ਘਰ ਵਾਪਸੀ ਦੀ ਉਡੀਕ
ਇਹ ਖਬਰ ਉਸ ਸਮੇਂ ਆਈ ਹੈ ਜਦੋਂ ਕੈਟੀ ਪੈਰੀ ਨੇ ਸਾਬਕਾ ਜਾਪਾਨੀ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਉਨ੍ਹਾਂ ਦੀ ਪਤਨੀ ਯੋਕੋ ਨਾਲ ਇੱਕ diplomatic lunch ਵਿੱਚ ਟਰੂਡੋ ਨਾਲ ਸ਼ਮੂਲੀਅਤ ਕੀਤੀ ਸੀ। ਕਿਸ਼ਿਦਾ ਨੇ ਵੀ X 'ਤੇ ਇੱਕ ਪੋਸਟ ਵਿੱਚ ਪੈਰੀ ਨੂੰ ਟਰੂਡੋ ਦਾ "partner" ਕਿਹਾ। ਕਿਸ਼ਿਦਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਜੋਂ ਆਪਣੇ ਸਮੇਂ ਦੌਰਾਨ, ਉਹ ਅਤੇ ਟਰੂਡੋ ਸਾਥੀ ਨੇਤਾਵਾਂ ਵਜੋਂ ਕਈ ਵਾਰ ਮਿਲੇ। ਉਨ੍ਹਾਂ ਨੇ "Japan-Canada Action Plan" ਬਣਾਉਣ ਸਮੇਤ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੀ ਇਕੱਠੇ ਕੰਮ ਕੀਤਾ ਸੀ।
ਇਹ ਵੀ ਪੜ੍ਹੋ: ਭਾਰਤੀ ਸਿੰਘ ਦੇਵੇਗੀ ਜੁੜਵਾ ਬੱਚਿਆਂ ਨੂੰ ਜਨਮ ? ਕਾਮੇਡੀਅਨ ਦੇ ਬੇਟੇ 'ਗੋਲਾ' ਨੇ ਕਿਹਾ - ਭਰਾ-ਭੈਣ ਦੋਵੇਂ ਚਾਹੀਦੇ ਹਨ
ਦੋਹਾਂ ਦੀ ਨਿੱਜੀ ਜ਼ਿੰਦਗੀ
ਕੈਟੀ ਪੈਰੀ ਹਾਲ ਹੀ ਵਿੱਚ ਆਪਣੇ ਲੰਬੇ ਸਮੇਂ ਦੇ ਸਾਥੀ ਆਰਲੈਂਡੋ ਬਲੂਮ ਤੋਂ ਅਲੱਗ ਹੋਈ ਹੈ। ਦੋਹਾਂ ਦੀ 2019 'ਚ ਮੰਗਣੀ ਹੋਈ ਅਤੇ 2020 'ਚ ਉਨ੍ਹਾਂ ਦੀ ਧੀ ਡੇਜ਼ੀ ਡਵ ਦਾ ਜਨਮ ਹੋਇਆ। ਉਥੇ ਹੀ ਜਸਟਿਨ ਟਰੂਡੋ ਨੇ ਅਗਸਤ 2023 'ਚ ਆਪਣੀ ਪਤਨੀ ਸੋਫੀ ਗਰੇਗੋਆਰ ਟਰੂਡੋ ਨਾਲ 18 ਸਾਲਾਂ ਦੇ ਵਿਆਹ ਤੋਂ ਬਾਅਦ ਅਲੱਗ ਹੋਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੇ 3 ਬੱਚੇ ਹਨ: ਜ਼ਾਵੀਅਰ, ਏਲਾ-ਗਰੇਸ ਅਤੇ ਹਾਦਰੀਐਨ।
ਇਹ ਵੀ ਪੜ੍ਹੋ: ਛੋਟਾ ਬਜਟ ਵੱਡਾ ਧਮਾਕਾ; 40 ਕਰੋੜ 'ਚ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਮਾਏ 350 ਕਰੋੜ ਰੁਪਏ
ਕੈਲੇਫੋਰਨੀਆ ਦੇ ਸੀਨੀਅਰ ਖਿਡਾਰੀਆਂ ਨੇ ਫਰਿਜ਼ਨੋ ਵਿਖੇ ਪੰਜਾਬੀ ਮੀਡੀਏ ਨੂੰ ਦਿੱਤਾ ਸਨਮਾਨ
NEXT STORY