ਨੈਰੋਬੀ (ਬਿਊਰੋ)— ਭਾਰਤ ਹੀ ਨਹੀਂ ਸਗੋਂ ਦੁਨੀਆ ਵਿਚ ਕਈ ਦੇਸ਼ ਅਜਿਹੇ ਹਨ, ਜੋ ਮਾਹਵਾਰੀ ਦੇ ਮੁੱਦੇ 'ਤੇ ਗੱਲ ਕਰਨ ਵਿਚ ਹਾਲੇ ਵੀ ਸ਼ਰਮ ਮਹਿਸੂਸ ਕਰਦੇ ਹਨ। ਇਹੀ ਕਾਰਨ ਹੈ ਕਿ ਦੁਨੀਆ ਭਰ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਮਾਮਲੇ ਵਿਚ ਲੋਕ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਨ। ਅਫਰੀਕੀ ਮਹਾਦੀਪ ਵਿਚ ਕੀਨੀਆ ਜਿਹੇ ਦੇਸ਼ ਦੀ ਕਹਾਣੀ ਕੁਝ ਇਸ ਤਰ੍ਹਾਂ ਹੀ ਹੈ। ਇੱਥੇ ਹਾਲੇ ਵੀ ਔਰਤਾਂ ਦੀ ਮਾਹਵਾਰੀ ਦੇ ਮੁੱਦੇ 'ਤੇ ਲੋਕ ਖੁੱਲ੍ਹ ਕੇ ਗੱਲ ਨਹੀਂ ਕਰਨਾ ਚਾਹੁੰਦੇ। ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਕਈ ਇਲਾਕਿਆਂ ਵਿਚ ਸੈਨੇਟਰੀ ਪੈਡ ਲਈ ਔਰਤਾਂ ਅਤੇ ਲੜਕੀਆਂ ਨੂੰ ਆਪਣਾ ਸਰੀਰ ਵੇਚਣਾ ਪੈਂਦਾ ਹੈ।

ਇਹ ਹੈਰਾਨ ਕਰ ਦੇਣ ਵਾਲਾ ਖੁਲਾਸਾ ਯੂਨੀਸੇਫ ਦੀ ਇਕ ਸ਼ੋਧ ਵਿਚ ਸਾਹਮਣੇ ਆਇਆ ਹੈ। ਸ਼ੋਧ ਮੁਤਾਬਕ ਨੈਰੋਬੀ ਦੇ ਕਿਬੇਰਾ ਇਲਾਕੇ ਵਿਚ ਕਰੀਬ 65 ਫੀਸਦੀ ਔਰਤਾਂ ਸਿਰਫ ਇਕ ਸੈਨੇਟਰੀ ਪੈਡ ਲਈ ਆਪਣਾ ਸਰੀਰ ਵੇਚਣ ਲਈ ਮਜ਼ਬੂਰ ਹਨ। ਇਕ ਚੈਰਿਟੀ ਸੰਸਥਾ ਦੇ ਸਰਵੇ ਵਿਚ ਸਾਹਮਣੇ ਆਇਆ ਹੈ ਕਿ ਪੱਛਮੀ ਕੀਨੀਆ ਵਿਚ ਕਰੀਬ 10 ਫੀਸਦੀ ਲੜਕੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਵਿਆਹ ਤੋਂ ਪਹਿਲਾਂ ਇਕ ਪੈਡ ਲਈ ਆਪਣੇ ਸਰੀਰ ਦਾ ਸੌਦਾ ਕੀਤਾ ਹੈ। ਯੂਨੀਸੇਫ ਦੀ ਰਿਸਰਚ ਮੁਤਾਬਕ ਕੀਨੀਆ ਦੀਆਂ 54 ਫੀਸਦੀ ਲੜਕੀਆਂ ਨੂੰ ਸੈਨੇਟਰੀ ਪੈਡ ਜਿਹੇ ਪ੍ਰੋਡਕਟ ਉਪਲਬਧ ਨਹੀਂ ਹਨ।

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਕੀਨੀਆ ਵਿਚ ਯੂਨੀਸੇਫ ਦੇ ਮੁੱਖ ਅਧਿਕਾਰੀ ਐਂਡਰਿਊ ਟ੍ਰੇਵੇਟ ਦਾ ਕਹਿਣਾ ਹੈ ਕਿ ਇਹ ਗੱਲ ਇਸ ਇਲਾਕੇ ਲਈ ਨਵੀਂ ਨਹੀਂ। ਇੱਥੇ ਕਈ ਇਲਾਕਿਆਂ ਵਿਚ ਇੰਨੀ ਗਰੀਬੀ ਹੈ ਕਿ ਲੜਕੀਆਂ ਇੱਥੇ ਟੈਕਸੀ ਡ੍ਰਾਈਵਰ ਨਾਲ ਸੰਬੰਧ ਬਣਾਉਣ ਤੋਂ ਵੀ ਨਹੀਂ ਝਿਜਕਦੀਆਂ। ਅਜਿਹਾ ਕਰਨ ਦੇ ਬਦਲੇ ਲੜਕੀਆਂ ਨੂੰ ਸੈਨੇਟਰੀ ਪੈਡ ਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਹਨ। ਇਸ ਸਥਿਤੀ ਦੇ ਪਿੱਛੇ ਦੋ ਕਾਰਨ ਹਨ- ਪਹਿਲਾ ਗਰੀਬੀ ਤੇ ਦੂਜਾ ਹਾਈਜੀਨ ਪ੍ਰੋਡਕਟਾਂ ਦਾ ਨਾ ਮਿਲਣਾ। ਜ਼ਿਕਰਯੋਗ ਹੈ ਕਿ ਸੈਨੇਟਰੀ ਪੈਡ ਕੀਨੀਆ ਵਿਚ ਹਰ ਜਗ੍ਹਾ ਨਹੀਂ ਮਿਲਦੇ। ਖਾਸ ਕਰ ਕੇ ਦੂਰ-ਦੁਰਾਡੇ ਦੇ ਪਿੰਡਾਂ ਵਿਚ ਤਾਂ ਇਨ੍ਹਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਲੜਕੀਆਂ ਇਨ੍ਹਾਂ ਨੂੰ ਖਰੀਦਣ ਲਈ ਸ਼ਹਿਰ ਤੱਕ ਨਹੀਂ ਆ ਸਕਦੀਆਂ।
ਕਿਊਬਾ: ਕਰਮਚਾਰੀਆਂ ਨੇ ਇਕ ਹੀ ਗਾਹਕ ਨੂੰ ਵੇਚ ਦਿੱਤੇ 15,000 ਸੇਬ, ਮਿਲੀ ਸਜ਼ਾ
NEXT STORY