ਖਰੜ (ਰਣਬੀਰ, ਅਮਰਦੀਪ) : ਜੁਆਇੰਟ ਫੋਰਸ ਤੇ ਪਾਵਰਕਾਮ ਮੁਲਾਜ਼ਮ ਏਕਤਾ ਮੰਚ ਦੇ ਸੱਦੇ ’ਤੇ ਪਾਵਰਕਾਮ ਦੀ ਜਾਇਦਾਦ ਪਿੰਡ ਬੰਡੂਗਰ (ਜ਼ਿਲ੍ਹਾ ਪਟਿਆਲਾ) ਦੀ 50 ਏਕੜ ਜ਼ਮੀਨ ਪੁੱਡਾ ਦੇ ਨਾਂ ਤਬਦੀਲ ਕਰਨ ਦੇ ਵਿਰੋਧ ’ਚ ਖਰੜ ਵਿਖੇ ਸਰਕਲ ਮੋਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਡਿਆਲਾ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜੁਆਇੰਟ ਫੋਰਮ ਆਗੂ ਸੁਖਵਿੰਦਰ ਸਿੰਘ ਦੁੱਮਣਾ, ਬਰਿੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ, ਐੱਮ.ਐੱਸ.ਯੂ. ਪੰਜਾਬ), ਯੋਗਰਾਜ ਸਿੰਘ (ਜ਼ੋਨ ਆਗੂ), ਸੁਖਜਿੰਦਰ ਸਿੰਘ ਗੁਰਕਲ (ਪ੍ਰਧਾਨ ਰੋਪੜ), ਸਿਮਰਪ੍ਰੀਤ ਸਿੰਘ (ਐੱਮ.ਐੱਸ.ਯੂ. ਡਵੀਜ਼ਨ ਪ੍ਰਧਾਨ), ਸ਼ੇਰ ਸਿੰਘ (ਮੀਤ ਪ੍ਰਧਾਨ ਸਿਟੀ-2), ਨਿਰਮੈਲ ਸਿੰਘ (ਜ਼ੋਨ ਆਗੂ) ਤੇ ਸੁਰਿੰਦਰ ਸਿੰਘ (ਮੀਤ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ) ਨੇ ਕਿਹਾ ਕਿ 14 ਜਨਵਰੀ ਨੂੰ ਜੁਆਇੰਟ ਫੋਰਮ ਤੇ ਏਕਤਾ ਮੰਚ ਨਾਲ ਵਾਅਦਾ ਕੀਤਾ ਗਿਆ ਸੀ ਕਿ ਪਾਵਰਕਾਮ ਦੀਆਂ ਸਰਕਾਰੀ ਜ਼ਮੀਨਾਂ ਤੇ ਜਾਇਦਾਦਾਂ ਨੂੰ ਵੇਚਿਆ ਨਹੀਂ ਜਾਵੇਗਾ। ਇਸ ਦੇ ਬਾਵਜੂਦ ਪਿੰਡ ਬੰਡੂਗਰ ਦੀ 50 ਏਕੜ ਜ਼ਮੀਨ ਪੁੱਡਾ ਦੇ ਨਾਂ ਤਬਦੀਲ ਕਰ ਦਿੱਤੀ ਗਈ, ਜੋ ਸਮੁੱਚੀਆਂ ਜਥੇਬੰਦੀਆਂ ਨਾਲ ਵੱਡਾ ਧੋਖਾ ਹੈ।
ਇਹ ਵੀ ਪੜ੍ਹੋ : CM ਮਾਨ ਨੂੰ ਹਟਾਉਣ ਦੀ ਤਿਆਰੀ! ਸਿਆਸੀ ਵੈਂਟੀਲੇਟਰ ਬਣਿਆ ਫੋਰਟਿਸ, ਅਕਾਲੀ ਦਲ ਨੇ ਚੁੱਕੇ ਸਵਾਲ
ਆਗੂਆਂ ਨੇ ਦੱਸਿਆ ਕਿ ਇਸ ਫ਼ੈਸਲੇ ਦੇ ਵਿਰੋਧ ’ਚ ਵੱਖ-ਵੱਖ ਸਬ-ਡਵੀਜ਼ਨਾਂ ’ਚ ਰੈਲੀਆਂ ਕਰਕੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਮੈਨੇਜਮੈਂਟ ਅਤੇ ਸਰਕਾਰ ਨੇ ਇਹ ਫ਼ੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ। ਰੈਲੀ ਦੌਰਾਨ ਸਿਮਰਜੀਤ ਸਿੰਘ, ਗੁਲਜਾਰ ਸਿੰਘ, ਸਤਬੀਰ ਸਿੰਘ (ਜੇ.ਈ.), ਮੁਕੇਸ਼ ਕੁਮਾਰ (ਸਰਕਲ ਮੋਹਾਲੀ), ਮਨਦੀਪ ਰੋਤੂ, ਪਰਦੀਪ ਸਿੰਘ, ਗੁਰਪ੍ਰੀਤ ਸਿੰਘ, ਕਾਕਾ ਸਿੰਘ, ਮਦਨ ਲਾਲ, ਨੈਨਸੀ, ਪੂਜਾ, ਹਰਕੇਸ਼ ਕੁਮਾਰ, ਸੰਜੀਵ, ਸਤਬਿੰਦਰ ਸਿੰਘ ਅਤੇ ਰੋਹਿਤ ਚੌਧਰੀ ਸਮੇਤ ਕਈ ਪਾਵਰਕਾਮ ਮੁਲਾਜ਼ਮ ਮੌਜੂਦ ਸਨ।
ਇਹ ਵੀ ਪੜ੍ਹੋ : ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ! ਪੰਜਾਬ ਵਾਸੀਆਂ ਲੱਗ ਸਕਦੈ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ੍ਰੀ ਹਰਿਮੰਦਰ ਸਾਹਿਬ ਦੀ AI ਵੀਡੀਓ 'ਤੇ ਹੈੱਡ ਗ੍ਰੰਥੀ ਵੱਲੋਂ ਸਖ਼ਤ ਨਿੰਦਾ, ਕਿਹਾ- ਹੋਵੇ ਸਖ਼ਤ ਕਾਰਵਾਈ
NEXT STORY