ਢਾਕਾ— ਬੰਗਲਾਦੇਸ਼ ਦੀ ਵਿਰੋਧੀ ਨੇਤਾ ਖਾਲਿਦਾ ਜ਼ਿਆ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਇਕ ਕਾਨੂੰਨੀ ਨੋਟਿਸ ਭੇਜ ਕੇ ਬੀ.ਐੱਨ.ਪੀ. ਮੁਖੀ ਦੀ ਵਿਦੇਸ਼ ਸਥਿਤ ਕਥਿਤ ਸੰਪਤੀ 'ਤੇ ਉਨ੍ਹਾਂ ਦੀ ਟਿੱਪਣੀ ਲਈ ਬਗੈਰ ਸ਼ਰਤ ਦੇ ਮੁਆਫੀ ਮੰਗਣ ਲਈ ਕਿਹਾ। ਪਾਰਟੀ ਦੇ ਇਕ ਅਧਿਕਾਰੀ ਨੇ ਦੱਸਿਆ, ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਜਨਰਲ ਸਕੱਤਰ ਮਿਰਜ਼ਾ ਫਖਰੂਲ ਇਸਲਾਮ ਆਲਮਗੀਰ ਨੇ ਦੱਸਿਆ ਕਿ ਜ਼ਿਆ ਦੇ ਵਕੀਲ ਮਹਿਬੂਬਦੂਨ ਖੋਕੇਨ ਵੱਲੋਂ ਕੱਲ ਕਾਨੂੰਨੀ ਨੋਟਿਸ ਭੇਜਿਆ ਗਿਆ।
ਇਕ ਨਿਊਜ਼ ਏਜੰਸੀ ਦੀ ਖਬਰ ਮੁਤਾਬਿਕ ਨੋਟਿਸ ਦੇ ਜ਼ਰੀਏ ਬਗੈਰ ਸ਼ਰਤ ਮੁਆਫੀ ਮੰਗਣ ਨੂੰ ਕਿਹਾ ਗਿਆ ਹੈ, ਜੋ ਮੀਡੀਆ ਨੂੰ 30 ਦਿਨਾਂ ਦੇ ਅੰਦਰ ਜਾਰੀ ਕੀਤੀ ਜਾ ਸਕਦੀ ਹੈ। ਜੇਕਰ ਮੁਆਫੀ ਨਹੀਂ ਮੰਗੀ ਗਈ ਤਾਂ ਕਾਨੂੰਨੀ ਤਰੀਕੇ ਨਾਲ ਮੁਆਵਜ਼ਾ ਮੰਗਿਆ ਜਾਵੇਗਾ।
ਜ਼ਿਕਰਯੋਗ ਹੈ ਕਿ 7 ਦਸੰਬਰ ਨੂੰ ਹਸੀਨਾ ਨੇ ਇਸ ਵਿਸ਼ੇ 'ਤੇ ਗੱਲ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਜ਼ਿਆ ਦੀ ਪੱਛਮੀ ਏਸ਼ੀਆ 'ਚ ਕਈ ਸੰਪਤੀ ਹਨ। ਉਨ੍ਹਾਂ ਨੇ ਇਸ ਵਿਸ਼ੇ ਦੀ ਸੀਮਿਤ ਕਵਰੇਜ਼ ਨੂੰ ਲੈ ਕੇ ਮੀਡੀਆ ਦੀ ਵੀ ਆਲੋਚਨਾ ਕੀਤੀ ਸੀ।
ਗੇਮ ਖੇਡਦੇ-ਖੇਡਦੇ ਇਸ ਬੱਚੇ ਨੇ ਉੱਡਾ ਦਿੱਤਾ ਆਪਣੀ ਮਾਂ ਦਾ ਸਾਰਾ ਕੈਸ਼
NEXT STORY