ਵਾਸ਼ਿੰਗਟਨ — ਵੀਡੀਓ ਗੇਮ ਖੇਡਣ 'ਚ ਮਜ਼ਾ ਤਾਂ ਹਰੇਕ ਨੂੰ ਆਉਂਦਾ ਹੈ ਪਰ ਜੇਕਰ ਤੁਹਾਨੂੰ ਖੇਡ ਦੇ ਬਾਰੇ 'ਚ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਅਜਿਹਾ ਹੀ ਕੁਝ ਇਕ 14 ਸਾਲ ਦੇ ਬੱਚੇ ਦੇ ਨਾਲ ਹੋਇਆ। ਇਸ ਬੱਚੇ ਨੇ ਵੀਡੀਓ ਗੇਮ ਖੇਡਦੇ ਹੋਏ ਅਣਜਾਣੇ 'ਚ ਆਪਣੀ ਮਾਂ ਦਾ ਬੈਂਕ ਅਕਾਊਂਟ ਖਾਲੀ ਕਰ ਦਿੱਤਾ।
ਆਇਰਲੈਂਡ 'ਚ ਰਹਿਣ ਵਾਲਾ 14 ਸਾਲਾਂ ਇਹ ਲੜਕਾ FIFA ਗੇਮ ਖੇਡ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਸ ਦੀ ਮਾਂ ਨੇ ਉਸ ਨੂੰ FIFA 18 ਦਾ ਨਵੀਂ ਪਲੇਅ-ਸਟੇਸ਼ਨ ਗਿਫਟ ਕੀਤੀ ਸੀ। ਉਹ ਘਰ 'ਤੇ ਬੈਠ ਕੇ ਪਲੇਅ-ਸਟੇਸ਼ਨ ਖੇਡਣ 'ਚ ਇੰਨਾ ਰੁਝ ਗਿਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੇ ਅਣਜਾਣੇ 'ਚ ਗੇਮ ਦੇ ਦੌਰਾਨ ਕਿੰਨੇ ਪੈਸੇ ਖਰਚ ਕਰ ਦਿੱਤੇ।
14 ਸਾਲਾਂ ਲੱੜਕੇ ਦੀ ਮਾਂ ਨੇ ਦੱਸਿਆ ਕਿ FIFA ਗੇਮ ਖੇਡਦੇ ਹੋਏ ਉਸ ਦੇ ਬੇਟੇ ਨੇ ਇਕ ਤੋਂ ਬਾਅਦ ਇਕ ਪੁਆਇੰਟ ਖਰੀਦਣੇ ਸ਼ੁਰੂ ਕੀਤੇ। ਇਸ ਦੌਰਾਨ ਉਸ ਨੇ 10 ਪੁਆਇੰਟ ਖਰੀਦੇ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਨੂੰ ਇਨ੍ਹਾਂ ਪੁਆਇੰਟਾਂ ਲਈ ਪੈਸੇ ਚੁਕਾਉਣੇ ਪੈ ਰਹੇ ਹਨ। ਇਹ ਸਾਰੇ ਪੈਸੇ ਉਸ ਦੀ ਮਾਂ ਦੇ ਅਕਾਊਂਟ 'ਚੋਂ ਕੱਟੇ ਜਾ ਰਹੇ ਸਨ। ਇਸ ਗੱਲ ਤੋਂ ਅਣਜਾਣ ਉਸ ਦੀ ਮਾਂ ਜਦੋਂ ਪੈਸੇ ਕਢਾਉਣ ਲਈ ATM ਪਹੁੰਚੀ ਤਾਂ ਉਸ ਦੇ ਸਾਹਮਣੇ ਪੈਸੇ ਨਾ ਹੋਣ (insufficient funds) ਦਾ ਮੈਸੇਜ ਆਇਆ। ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ।
ਉਸ ਮਹਿਲਾ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਪਤਾ ਨਹੀਂ ਸੀ ਕਿ ਗੇਮ 'ਚ ਖਿਡਾਰੀਆਂ ਦੀ ਅਦਲਾ-ਬਦਲੀ ਲਈ ਪੁਆਇੰਟ ਖਰੀਦਣੇ ਪੈਂਦੇ ਹਨ ਜਿਸ ਕਾਰਨ ਉਸ ਨੂੰ ਇਨ੍ਹਾਂ ਪੁਆਇੰਟਾਂ ਲਈ ਪੈਸੇ ਚੁਕਾਉਣੇ ਪਏ। ਉਸ ਔਰਤ ਨੇ ਕਿਹਾ ਜਦੋਂ ਅਸੀਂ ਗੇਮ ਖਰੀਦਣ ਗਏ ਤਾਂ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸ ਗੇਮ 'ਚੋਂ ਪੈਸੇ ਕੱਟੇ ਜਾਣਗੇ। ਸਾਨੂੰ ਇਹ ਨਹੀਂ ਸੀ ਪਤਾ ਕਿ ਬਿਨ੍ਹਾਂ ਕੋਈ ਚੀਜ਼ ਐਕਟੀਵੇਟ ਕੀਤੇ ਜਾਂ ਕਾਰਡ ਨੰਬਰ ਮੰਹੇ ਹੀ ਪੈਸੇ ਕਿਵੇਂ ਕੱਟੇ ਗਏ।
ਮਹਿਲਾ ਨੇ ਕਿਹਾ ਕਿ ਜਦੋਂ ਮੈਂ ਕੰਪਨੀ ਨੂੰ ਇਸ ਬਾਰੇ 'ਚ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬਾਲਗ ਲੋਕਾਂ ਦੀ ਖੇਡ ਹੈ। ਮਹਿਲਾ ਨੇ ਅਪੀਲ ਕੀਤੀ ਕਿ ਉਸ ਦਾ ਬੇਟਾ 14 ਸਾਲ ਦਾ ਹੈ ਅਤੇ ਉਸ ਨੂੰ ਇਹ ਪਤਾ ਨਹੀਂ ਸੀ। ਹਾਲਾਂਕਿ ਗੇਮ ਬਣਾਉਣ ਵਾਲੀ ਕੰਪਨੀ ਨੇ ਮਹਿਲਾ ਦੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ।
ਲੇਟਰਮੈਨ ਸ਼ੋਅ 'ਚ ਸ਼ਾਮਲ ਹੋਈ ਮਲਾਲਾ ਯੂਸਫਜ਼ਈ
NEXT STORY