ਕੰਪਾਲਾ-ਯੁਗਾਂਡਾ 'ਚ ਪੰਜ ਵਾਹਨਾਂ ਦੀ ਟੱਕਰ ਨਾਲ ਹੋਏ ਭਿਆਨਕ ਹਾਦਸੇ 'ਚ 32 ਲੋਕਾਂ ਦ ਮੌਤ ਹੋ ਗਈ। ਰੈੱਡ ਕ੍ਰਾਸ ਨੇ ਇਹ ਜਾਣਕਾਰੀ ਦਿੱਤੀ। ਯੁਗਾਂਡਾ 'ਚ ਮੰਗਲਵਾਰ ਰਾਤ ਪੱਛਮੀ ਖੇਤਰ ਦੇ ਇਕ ਜ਼ਿਲੇ 'ਚ ਇਹ ਘਟਨਾ ਹੋਈ। ਪੁਲਸ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ 10 ਲੋਕਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ ਜਦਕਿ 33 ਗੰਭੀਰ ਤੌਰ 'ਤੇ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ -ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦੀ ਪਹਿਲੀ ਖੁਰਾਕ ਇਨਫੈਕਸ਼ਨ ਰੋਕਣ 'ਚ ਪ੍ਰਭਾਵੀ : ਅਧਿਐਨ
ਹਾਦਸੇ ਦੇ ਪਿੱਛੇ ਦੇ ਕਾਰਣਾਂ ਦਾ ਪਤਾ ਲਾਇਆ ਜਾ ਰਿਹਾ ਹੈ। ਰੈੱਡ ਕ੍ਰਾਸ ਨੇ ਦੱਸਿਆ ਕਿ ਉਸ ਦੀ ਐਮਰਜੈਂਸੀ ਪ੍ਰਤੀਕਿਰਿਆ ਟੀਮ ਫੌਜ ਅਤੇ ਪੁਲਸ ਨਾਲ ਮਿਲ ਕੇ ਘਟਨਾ ਵਾਲੀ ਥਾਂ 'ਤੇ ਕੰਮ ਕਰ ਰਹੀ ਹੈ। ਸਥਾਨਕ ਡੇਲੀ ਮਾਨਿਟਰ ਸਮਾਚਾਰ ਪੱਤਰ ਨੇ ਹਾਦਸਗ੍ਰਸਤ ਵਾਹਨਾਂ ਸਮੇਤ ਇਕ ਪਲਟੇ ਟਰੱਕ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ।
ਇਹ ਵੀ ਪੜ੍ਹੋ -ਮੈਕਸੀਕੋ 'ਚ 19 ਲੋਕਾਂ ਦੀ ਹੱਤਿਆ ਦੇ ਮਾਮਲੇ 'ਚ ਇਕ ਦਰਜਨ ਪੁਲਸ ਮੁਲਾਜ਼ਮ ਗ੍ਰਿਫਤਾਰ
ਖਬਰ 'ਚ ਦੱਸਿਆ ਗਿਆ ਕਿ ਯਾਤਰੀਆਂ ਅਤੇ ਇਕ ਤਾਬੂਤ ਨੂੰ ਲੈ ਕੇ ਜਾ ਰਹੇ ਇਕ ਟਰੱਕ ਇਕ ਹੋਰ ਵਾਹਨ ਨਾਲ ਟਕਰਾ ਗਿਆ। ਇਹ ਘਟਨਾ ਸੜਕ ਦੇ ਉਸ ਹਿੱਸੇ 'ਚ ਹੋਈ ਜਿਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਹੋਰ ਮੋਟਰਸਾਈਕਲ ਸਵਾਰ ਵੀ ਇਸ ਹਾਦਸੇ ਦੀ ਲਪੇਟ 'ਚ ਆ ਗਏ। ਉਥੇ ਪੁਲਸ ਇਨ੍ਹਾਂ ਦੁਰਘਟਨਾਵਾਂ ਦੇ ਪਿੱਛੇ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਵਾਲਿਆਂ ਨੂੰ ਜ਼ਿੰਮੇਵਾਰੀ ਦੱਸਦੀ ਹੈ।
ਇਹ ਵੀ ਪੜ੍ਹੋ -ਤਖਤਾਪਲਟ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਮਿਆਂਮਾਰ 'ਤੇ ਪਾਬੰਦੀ ਲਾਉਣ ਦੀ ਦਿੱਤੀ ਚਿਤਾਵਨੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦੀ ਪਹਿਲੀ ਖੁਰਾਕ ਇਨਫੈਕਸ਼ਨ ਰੋਕਣ 'ਚ ਪ੍ਰਭਾਵੀ : ਅਧਿਐਨ
NEXT STORY