ਕਾਬੁਲ (ਯੂ. ਐੱਨ. ਆਈ.)- ਅਫ਼ਗਾਨਿਸਤਾਨ ਵਿਚ ਅੱਜਕਲ ਫਿਰੌਤੀਆਂ ਤੇ ਡਕੈਤੀਆਂ ਦਾ ਬੋਲਬਾਲਾ ਹੈ। ਅਫ਼ਗਾਨਿਸਤਾਨ ਦੇ ਕਾਬੁਲ ਵਿਚ 17 ਦਿਨ ਪਹਿਲਾਂ ਅਗਵਾ ਕੀਤੇ ਗਏ ਇਕ ਕਾਰੋਬਾਰੀ ਜੈਨੁਲਾਬੁਦੀਨ ਦੀ ਹੱਤਿਆ ਕਰ ਦਿੱਤੀ ਗਈ। ਜੈਨੁਲਾਬੁਦੀਨ ਦੇ ਪੁੱਤਰ ਹਮੀਦ ਨੇ ਦੱਸਿਆ ਕਿ ਵਰਦੀ ਪਹਿਣ 4 ਹਥਿਆਰਬੰਦ ਲੋਕ ਮੇਰੇ ਪਿਤਾ ਨੂੰ ਕੁਵਾਈ ਮਰਕਜ ਇਲਾਕੇ ਵਿਚ ਸਥਿਤ ਸਾਡੇ ਦਫਤਰ ਤੋਂ ਲਏ ਗਏ ਸਨ। ਉਹ ਆਪਣੇ ਆਪ ਨੂੰ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਦੇ ਮੈਂਬਰ ਦੱਸ ਰਹੇ ਸਨ। ਬਾਅਦ ਵਿਚ ਸਾਨੂੰ ਇਕ ਫੋਨ ਆਇਆ ਜਿਸ ਵਿਚ ਉਨ੍ਹਾਂ ਨੇ ਪੈਸਿਆਂ ਦੀ ਮੰਗ ਕੀਤੀ। ਉਸਨੇ ਦੱਸਿਆ ਕਿ ਉਸਦੇ ਪਿਤਾ ਜੈਨੁਲਾਬੁਦੀਨ ਦੀ ਲਾਸ਼ 2 ਦਿਨ ਪਹਿਲਾਂ ਕਾਬੁਲ ਵਿਚ ਇੰਟਰਕਾਂਟੀਨੈਂਟਲ ਹੋਟਲ ਦੇ ਪਿੱਛਿਓਂ ਮਿਲੀ।
ਇਸ ਦਰਮਿਆਨ ਅਫ਼ਗਾਨਿਸਤਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਦੇਸ਼ ਵਿਚ ਵਪਾਰ ਰੁਕਾਵਟ ਹੋਵੇਗਾ। ਇਕ ਵਪਾਰੀ ਮੁਹੰਮਦ ਯੂਨੁਸ ਨੇ ਕਿਹਾ ਕਿ ਸਾਨੂੰ ਸੁਰੱਖਿਆ ਅਧਿਕਾਰੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਭਰਸਾ ਦਿੱਤਾ ਹੈ ਕਿ ਉਹ ਘਟਨਾ ਦੇ ਪਿੱਛੇ ਲੋਕਾਂ ਨੂੰ ਲੱਭ ਕੇ ਅਦਾਲਤ ਵਿਚ ਲੈ ਜਾਣਗੇ। ਕਾਬੁਲ ਵਿਚ ਲੋਕਾਂ ਵਿਚ ਅਗਵਾ ਅਤੇ ਡਕੈਤੀ ਦੇ ਮਾਮਲੇ ਵਧਣ ਨਾਲ ਡਰ ਦਾ ਮਾਹੌਲ ਹੈ। ਚਾਹਰ ਕਾਲਾ ਇਲਾਕੇ ਦੇ ਦੁਕਾਨਦਾਰ ਹਬੀਬੁਰਹਿਮਾਨ ਨੇ ਦੱਸਿਆ ਕਿ 4 ਦਿਨ ਪਹਿਲਾਂ ਹਥਿਆਰਬੰਦ ਲੋਕਾਂ ਨੇ ਮੈਨੂੰ ਤਿਜੋਰੀ ਖੋਲ੍ਹਣ ਲਈ ਮਜ਼ਬੂਰ ਕੀਤਾ ਅਤੇ ਫਿਰ ਤਿਜੋਰੀ ਵਿਚੋਂ 7 ਲੱਖ ਅਫਗਾਨੀ (ਰੁਪਏ) ਲੁੱਟ ਲਏ। ਕਾਬੁਲ ਦੇ ਵਪਾਰੀਆਂ ਨੇ ਕਾਰਜਵਾਹਕ ਸਰਕਾਰ ਤੋਂ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ।
ਕੈਨੇਡਾ ਫੈਡਰਲ ਚੋਣਾਂ : ਜਸਟਿਨ ਟਰੂਡੋ ਨੇ ਜਿੱਤੀ ਚੋਣ ਪਰ ਬਹੁਮਤ ਗਵਾਇਆ
NEXT STORY