ਗੈਜੇਟ ਡੈਸਕ - Apple ਵੱਲੋਂ ਇਸ ਸਾਲ ਆਪਣੀ ਨਵੀਂ iPhone 18 ਸੀਰੀਜ਼ ਲਾਂਚ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੌਰਾਨ, ਜੇਕਰ ਤੁਸੀਂ ਪਿਛਲੇ ਸਾਲ ਲਾਂਚ ਹੋਇਆ iPhone 17 ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਮਾਰਚ 2026 'ਚ ਆਈਫੋਨ 18 ਦੀ ਆਮਦ ਤੋਂ ਪਹਿਲਾਂ ਆਈਫੋਨ 17 'ਤੇ ਸ਼ਾਨਦਾਰ ਡੀਲ ਦਿੱਤੀ ਜਾ ਰਹੀ ਹੈ।
ਕਿੰਨੀ ਹੋਈ ਕੀਮਤ ਅਤੇ ਕੀ ਹਨ ਆਫਰਸ?
ਰਿਟੇਲ ਸਟੋਰ 'ਵਿਜੇ ਸੇਲਜ਼' 'ਤੇ iPhone 17 ਦਾ 256GB ਸਟੋਰੇਜ ਵੇਰੀਐਂਟ 78,990 ਰੁਪਏ 'ਚ ਸੂਚੀਬੱਧ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਫੋਨ ਪਿਛਲੇ ਸਾਲ ਸਤੰਬਰ 'ਚ 82,900 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਜੇਕਰ ਗਾਹਕ HSBC ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹਨ, ਤਾਂ ਉਨ੍ਹਾਂ ਨੂੰ 4,500 ਰੁਪਏ ਦੀ ਤੁਰੰਤ ਛੋਟ ਮਿਲ ਸਕਦੀ ਹੈ, ਜਿਸ ਨਾਲ ਇਸ ਫੋਨ ਦੀ ਪ੍ਰਭਾਵੀ ਕੀਮਤ ਘਟ ਕੇ 74,490 ਰੁਪਏ ਰਹਿ ਜਾਵੇਗੀ।
iPhone 17 ਦੀਆਂ ਖਾਸ ਫੀਚਰਜ਼ :-
ਡਿਸਪਲੇ
- ਇਸ 'ਚ 6.3 ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇ ਹੈ, ਜਿਸਦੀ ਪੀਕ ਬ੍ਰਾਈਟਨੈੱਸ 3,000 ਨਿਟਸ ਅਤੇ ਰਿਫ੍ਰੈਸ਼ ਰੇਟ 120Hz ਹੈ।
ਪ੍ਰੋਸੈਸਰ
- ਬਿਹਤਰ ਪ੍ਰਦਰਸ਼ਨ ਲਈ ਇਸ 'ਚ ਐਪਲ ਦਾ A19 ਪ੍ਰੋਸੈਸਰ ਦਿੱਤਾ ਗਿਆ ਹੈ।
ਕੈਮਰਾ
- ਫੋਨ ਦੇ ਪਿਛਲੇ ਹਿੱਸੇ 'ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਫਿਊਜ਼ਨ ਕੈਮਰਾ ਅਤੇ 48 ਮੈਗਾਪਿਕਸਲ ਦਾ ਹੀ ਅਲਟਰਾ ਵਾਈਡ ਕੈਮਰਾ ਹੈ। ਸੈਲਫੀ ਲਈ ਇਸ 'ਚ 18 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਆਪਰੇਟਿੰਗ ਸਿਸਟਮ
- ਇਹ ਆਈਫੋਨ iOS 26 'ਤੇ ਚੱਲਦਾ ਹੈ।
ਹੋਰ ਫੀਚਰਸ
- ਇਸ 'ਚ 5G ਕਨੈਕਟੀਵਿਟੀ, ਵਾਈ-ਫਾਈ 7, ਬਲੂਟੁੱਥ 6 ਅਤੇ ਯੂਐੱਸਬੀ ਟਾਈਪ-ਸੀ ਪੋਰਟ ਵਰਗੇ ਆਧੁਨਿਕ ਫੀਚਰਸ ਸ਼ਾਮਲ ਹਨ।
ਜੇਕਰ ਤੁਸੀਂ ਵੀ ਨਵੀਂ ਸੀਰੀਜ਼ ਦੇ ਲਾਂਚ ਹੋਣ ਤੋਂ ਪਹਿਲਾਂ ਇੱਕ ਪ੍ਰੀਮੀਅਮ ਫੋਨ ਕਿਫਾਇਤੀ ਕੀਮਤ 'ਤੇ ਲੈਣਾ ਚਾਹੁੰਦੇ ਹੋ, ਤਾਂ ਇਹ ਡੀਲ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ।
WhatsApp ਤੇ Signal ਯੂਜ਼ਰਜ਼ ਸਾਵਧਾਨ! ਇੰਟੈਲੀਜੈਂਸ ਏਜੰਸੀ ਨੇ ਜਾਰੀ ਕੀਤਾ ਅਲਰਟ
NEXT STORY