ਇੰਟਰਨੈਸ਼ਨਲ ਡੈਸਕ- ਉੱਤਰੀ ਕੋਰੀਆ ਨੇ ਆਪਣੇ ਸੰਵਿਧਾਨ ਵਿੱਚ ਇੱਕ ਬੇਹੱਦ ਡਰਾਉਣੀ ਸੋਧ ਕੀਤੀ ਹੈ, ਜਿਸ ਮਗਰੋਂ ਪੂਰੀ ਦੁਨੀਆ ਹੀ ਚਿੰਤਾ 'ਚ ਪੈ ਗਈ ਹੈ। ਨਵੀਂ ਨੀਤੀ ਅਨੁਸਾਰ, ਜੇਕਰ ਕਿਸੇ ਵਿਦੇਸ਼ੀ ਹਮਲੇ ਵਿੱਚ ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਮਾਰੇ ਜਾਂਦੇ ਹਨ ਜਾਂ ਉਹ ਫੌਜ ਦੀ ਕਮਾਂਡ ਸੰਭਾਲਣ ਦੇ ਯੋਗ ਨਹੀਂ ਰਹਿੰਦੇ, ਤਾਂ ਦੇਸ਼ ਦਾ ਪਰਮਾਣੂ ਸਿਸਟਮ ਆਪਣੇ-ਆਪ ਦੁਸ਼ਮਣ 'ਤੇ ਹਮਲਾ ਕਰ ਦੇਵੇਗਾ।
ਦੱਖਣੀ ਕੋਰੀਆ ਦੀ ਖੁਫ਼ੀਆ ਏਜੰਸੀ (NIS) ਨੇ ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਰਿਪੋਰਟ ਵਿੱਚ ਦੱਸਿਆ ਹੈ ਕਿ ਉੱਤਰੀ ਕੋਰੀਆ ਨੇ ਆਪਣੇ ਪਰਮਾਣੂ ਨੀਤੀ ਕਾਨੂੰਨ ਦੀ ਧਾਰਾ 3 ਵਿੱਚ ਬਦਲਾਅ ਕੀਤਾ ਹੈ। ਜੇਕਰ ਦੇਸ਼ ਦਾ ਕਮਾਂਡ-ਐਂਡ-ਕੰਟਰੋਲ ਸਿਸਟਮ (ਕਿਮ ਜੋਂਗ ਉਨ) ਖ਼ਤਰੇ ਵਿੱਚ ਆਉਂਦਾ ਹੈ, ਤਾਂ ਪਰਮਾਣੂ ਹਮਲਾ ਤੁਰੰਤ ਅਤੇ ਆਪਣੇ-ਆਪ ਲਾਂਚ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਦੇਸ਼ ਕਿਮ ਜੋਂਗ ਉਨ ਨੂੰ ਮਾਰ ਕੇ ਉੱਤਰੀ ਕੋਰੀਆ ਨੂੰ ਹਰਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਵੀ ਉਸ ਦੇਸ਼ ਦਾ ਬਚਣਾ ਮੁਸ਼ਕਿਲ ਹੋਵੇਗਾ। ਇਸ ਪ੍ਰਣਾਲੀ ਨੂੰ ਰੂਸ ਦੇ ਕੋਲਡ ਵਾਰ ਦੇ 'ਡੈੱਡ ਹੈਂਡ' ਸਿਸਟਮ ਵਰਗਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਹੁਣ UAE ਵੀ ਜਹਾਜ਼ ਭਰ-ਭਰ ਕਰੇਗਾ ਡਿਪੋਰਟ ! ਪਾਕਿਸਤਾਨ ਦੀ ਡੁੱਬਦੀ ਆਰਥਿਕਤਾ ਨੂੰ ਇਕ ਹੋਰ ਝਟਕਾ
ਮਾਹਿਰਾਂ ਅਨੁਸਾਰ ਉੱਤਰੀ ਕੋਰੀਆ ਦੇ ਇਸ ਫੈਸਲੇ ਪਿੱਛੇ ਮਾਰਚ 2026 ਵਿੱਚ ਇਰਾਨ 'ਤੇ ਹੋਏ ਅਮਰੀਕੀ-ਇਜ਼ਰਾਈਲੀ ਹਮਲੇ 'ਚ ਸੁਪਰੀਮ ਲੀਡਰ ਦੀ ਮੌਤ ਵੱਡਾ ਕਾਰਨ ਹੋ ਸਕਦੀ ਹੈ। ਮਾਰਚ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲੇ ਵਿੱਚ ਇਰਾਨ ਦੇ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਸਣੇ ਕਈ ਸੀਨੀਅਰ ਅਧਿਕਾਰੀ ਮਾਰੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਨੇ ਕਿਮ ਜੋਂਗ ਉਨ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ। ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਅਜਿਹੀ ਹੀ ਕਾਰਵਾਈ ਉਨ੍ਹਾਂ ਖ਼ਿਲਾਫ਼ ਵੀ ਕਰ ਸਕਦਾ ਹੈ।
ਰੱਖਿਆ ਮਾਹਿਰਾਂ ਅਨੁਸਾਰ, ਉੱਤਰੀ ਕੋਰੀਆ ਹੁਣ ਜਾਸੂਸਾਂ ਨਾਲੋਂ ਜ਼ਿਆਦਾ ਅਮਰੀਕੀ ਸੈਟੇਲਾਈਟ ਤਕਨੀਕ ਤੋਂ ਡਰ ਰਿਹਾ ਹੈ, ਜੋ ਕਿਮ ਜੋਂਗ ਉਨ ਦੀ ਹਰ ਹਰਕਤ 'ਤੇ ਨਜ਼ਰ ਰੱਖ ਸਕਦੀ ਹੈ। ਕਿਮ ਆਮ ਤੌਰ 'ਤੇ ਹਵਾਈ ਸਫ਼ਰ ਤੋਂ ਬਚਦੇ ਹਨ ਅਤੇ ਅੰਡਰਗ੍ਰਾਊਂਡ ਟ੍ਰੇਨ ਵਿੱਚ ਸਫ਼ਰ ਕਰਦੇ ਹਨ, ਪਰ ਹੁਣ ਉਨ੍ਹਾਂ ਨੇ ਆਪਣੀ ਸੁਰੱਖਿਆ ਨੂੰ ਕਾਨੂੰਨੀ ਤੌਰ 'ਤੇ 'ਪਰਮਾਣੂ ਗਾਰੰਟੀ' ਦੇ ਦਿੱਤੀ ਹੈ।
ਇਸ ਦੇ ਨਾਲ ਹੀ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੀ ਸਰਹੱਦ ਨੇੜੇ ਨਵੀਂ ਲੰਬੀ ਦੂਰੀ ਦਾ ਟੈਂਕ ਸਿਸਟਮ ਤਾਇਨਾਤ ਕਰਨ ਦਾ ਵੀ ਐਲਾਨ ਕੀਤਾ ਹੈ, ਜਿਸ ਦੀ ਰੇਂਜ ਵਿੱਚ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਸਿੱਧੇ ਤੌਰ 'ਤੇ ਆ ਗਈ ਹੈ। ਕਿਮ ਜੋਂਗ ਪ੍ਰਸ਼ਾਸਨ ਦੇ ਇਸ ਮਗਰੋਂ ਇਕੱਲੇ ਦੱਖਣੀ ਕੋਰੀਆ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਅਨੋਖੀ ਚਰਚਾ ਛਿੜ ਗਈ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ ਦਾ ਸਭ ਤੋਂ ਮਹਿੰਗਾ ਘਰ, ਕੀਮਤ ਹੈ 37,78,00,00,000
NEXT STORY