ਪਿਓਂਗਯਾਂਗ/ਵਾਸ਼ਿੰਗਟਨ (ਬਿਊਰੋ): ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਬਹੁਤ ਸ਼ਕਤੀਸ਼ਾਲੀ ਭੈਣ ਕਿਮ ਯੋ ਜੋਂਗ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ। ਚਿਤਾਵਨੀ ਮੁਤਾਬਕ, ਜੇਕਰ ਅਮਰੀਕਾ 4 ਸਾਲ ਸ਼ਾਂਤੀ ਨਾਲ ਸੌਣਾ ਚਾਹੁੰਦਾ ਹੈ ਤਾਂ ਵਿਵਾਦ ਪੈਦਾ ਕਰਨ ਵਾਲੇ ਕਦਮਾਂ ਤੋਂ ਦੂਰ ਰਹੇ। ਕਿਮ ਯੋ ਜੋਂਗ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਦੇ ਵਿਦੇਸ਼ ਮੰਤਰੀ ਪਹਿਲੀ ਵਾਰ ਦੱਖਣੀ ਕੋਰੀਆ ਅਤੇ ਜਾਪਾਨ ਦੀ ਯਾਤਰਾ 'ਤੇ ਇਸ ਹਫ਼ਤੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਯਾਤਰਾ ਦੌਰਾਨ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ 'ਤੇ ਚਰਚਾ ਹੋ ਸਕਦੀ ਹੈ।
ਸੰਯੁਕਤ ਮਿਲਟਰੀ ਅਭਿਆਸ ਦੀ ਕੀਤੀ ਆਲੋਚਨਾ
ਉੱਤਰੀ ਕੋਰੀਆ ਦੀ ਸਰਕਾਰੀ ਗੱਲਬਾਤ ਏਜੰਸੀ ਕੇ.ਸੀ.ਐੱਨ.ਏ. ਨੇ ਦੱਸਿਆ ਕਿ ਕਿਮ ਯੋ ਜੋਂਗ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਦੇ ਸੰਯੁਕਤ ਮਿਲਟਰੀ ਅਭਿਆਸ ਦੀ ਵੀ ਤਿੱਖੀ ਆਲੋਚਨਾ ਕੀਤੀ। ਕਿਮ ਜੋਂਗ ਉਨ ਨੇ ਸਰਕਾਰੀ ਅਖ਼ਬਾਰ ਰੋਡੋਂਗ ਸਿਨਮੁਨ ਨਾਲ ਗੱਲਬਾਤ ਵਿਚ ਕਿਹਾ,''ਅਮਰੀਕਾ ਦੇ ਨਵੇਂ ਪ੍ਰਸ਼ਾਸਨ ਨੂੰ ਇਕ ਸਲਾਹ ਹੈ ਜੋ ਇਲਾਕੇ ਵਿਚ ਸਾਡੀ ਜ਼ਮੀਨ 'ਤੇ ਬਾਰੂਦ ਫੈਲਾਉਣਾ ਚਾਹੁੰਦਾ ਹੈ।'' ਉਹਨਾਂ ਨੇ ਕਿਹਾ,''ਜੇਕਰ ਅਮਰੀਕਾ ਆਉਣ ਵਾਲੇ 4 ਸਾਲਾਂ ਲਈ ਸ਼ਾਂਤੀ ਨਾਲ ਸੌਣਾ ਚਾਹੁੰਦਾ ਹੈ ਤਾਂ ਉਹ ਉਸ ਲਈ ਚੰਗਾ ਹੋਵੇਗਾ ਕਿ ਉਹ ਪਹਿਲੇ ਕਦਮ ਦੇ ਰੂਪ ਵਿਚ ਅਜਿਹੀ ਕਾਰਵਾਈ ਤੋਂ ਦੂਰ ਰਹੇ।''
ਪੜ੍ਹੋ ਇਹ ਅਹਿਮ ਖਬਰ- ਅਪ੍ਰੈਲ 'ਚ ਭਾਰਤ ਆਉਣਗੇ ਬ੍ਰਿਟਿਸ਼ ਪੀ.ਐੱਮ., ਇਹਨਾਂ ਮੁੱਦਿਆਂ 'ਤੇ ਚਰਚਾ ਦੀ ਸੰਭਾਵਨਾ
ਉੱਤਰੀ ਕੋਰੀਆ ਨੇ ਹਾਲੇ ਤੱਕ ਬਾਈਡੇਨ ਨੂੰ ਨਹੀਂ ਮੰਨਿਆ ਰਾਸ਼ਟਰਪਤੀ
ਇਸ ਤੋਂ ਪਹਿਲਾਂ ਅਮਰੀਕਾ ਨੇ ਕਿਹਾ ਸੀ ਕਿ ਉਹ ਪਿਛਲੇ ਕਈ ਹਫ਼ਤਿਆਂ ਤੋਂ ਉੱਤਰੀ ਕੋਰੀਆ ਨਾਲ ਡਿਪਲੋਮੈਟਿਕ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਤਰੀ ਕੋਰੀਆ ਨੇ ਹੁਣ ਤੱਕ ਨਹੀਂ ਮੰਨਿਆ ਹੈ ਕਿ ਜੋਅ ਬਾਈਡੇਨ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ। ਇੱਥੇ ਦੱਸ ਦਈਏ ਕਿ ਉੱਤਰੀ ਕੋਰੀਆ ਦੇ ਮਿਜ਼ਾਇਲ ਅਤੇ ਪਰਮਾਣੂ ਹਥਿਆਰ ਪ੍ਰੋਗਰਾਮ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਬਣਿਆ ਹੋਇਆ ਹੈ। ਉੱਤਰੀ ਕੋਰੀਆ ਅਮਰੀਕਾ ਦੇ ਡਿਪਲੋਮੈਟਿਕ ਸੰਪਰਕ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ 'ਤੇ ਕੋਈ ਜਵਾਬ ਨਹੀਂ ਦੇ ਰਿਹਾ ਹੈ।
ਕਿਮ ਯੋ ਜੋਂਗ ਨੇ ਇਕ ਵਾਰ ਫਿਰ ਤੋਂ ਅਮਰੀਕਾ ਅਤੇ ਦੱਖਣੀ ਕੋਰੀਆ ਦੀ ਸੈਨਾ ਵਿਚਾਲੇ ਹੋ ਰਹੇ ਸੰਯੁਕਤ ਮਿਲਟਰੀ ਅਭਿਆਸ 'ਤੇ ਆਪਣਾ ਸਖ਼ਤ ਵਿਰੋਧ ਜ਼ਾਹਰ ਕੀਤਾ। ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਇਹ ਉਸ 'ਤੇ ਕਬਜ਼ੇ ਦੀ ਤਿਆਰੀ ਹੈ। ਕਿਮ ਯੋ ਜੋਂਗ ਨੇ ਕਿਹਾ ਕਿ ਦੱਖਣੀ ਕੋਰੀਆ ਦੀ ਸਰਕਾਰ ਨੇ ਇਕ ਵਾਰ ਫਿਰ ਯੁੱਧ ਅਤੇ ਸੰਕਟ ਵੱਲ ਵੱਧਣ ਦਾ ਰਸਤਾ ਚੁਣਿਆ ਹੈ।ਕਿਮ ਯੋ ਜੋਂਗ ਉੱਤਰੀ ਕੋਰੀਆਈ ਤਾਨਾਸ਼ਾਹ ਦੀ ਛੋਟੀ ਭੈਣ ਹੈ ਅਤ ਉਸ ਦੀ ਸਭ ਤੋਂ ਕਰੀਬੀ ਸਹਿਯੋਗੀ ਮੰਨੀ ਜਾਂਦੀ ਹੈ। ਉੱਤਰੀ ਕੋਰੀਆਈ ਸਰਕਾਰ ਵਿਚ ਕਿਮ ਯੋ ਜੋਂਗ ਬਹੁਤ ਪ੍ਰਭਾਵਸ਼ਾਲੀ ਹੈ।
ਨੋਟ- ਕਿਮ ਜੋਂਗ ਦੀ ਭੈਣ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੁਣ ਆਪਣੀ ਮਰਦਾਨਾ ਕਮਜ਼ੋਰੀ ਨੂੰ ਰੋਮਾਂਸ ਦੇ ਰਸਤੇ ’ਚ ਨਾ ਆਉਣ ਦਿਓ
NEXT STORY