ਵਾਸ਼ਿੰਗਟਨ— ਕੀ ਕਦੇਂ ਤੁਸੀਂ ਅਜਿਹੇ ਪਿੰਡ ਬਾਰੇ ਸੁਣਿਆ ਹੈ, ਜਿਸ ਦੀ ਆਬਾਦੀ ਸਿਰਫ ਇਕ ਹੋਵੇਂ, ਭਾਵ ਇਕ ਅਜਿਹੀ ਥਾਂ ਜਿਥੇ ਸਿਰਫ ਇਕ ਹੀ ਮਨੁੱਖ ਰਹਿੰਦਾ ਹੋਵੇ। ਅਮਰੀਕਾ ਦੇ ਨਾਰਥ ਨੇਬ੍ਰਾਸਕਾ 'ਚ ਇਕ ਅਜਿਹਾ ਹੀ ਪਿੰਡ ਹੈ ਜਿਥੇ ਸਿਰਫ ਇਕ ਹੀ ਔਰਤ ਰਹਿੰਦੀ ਹੈ। ਇਸ ਪਿੰਡ ਦਾ ਨਾਂ ਮੋਨੇਵੀ। ਇਸ ਪਿੰਡ 'ਚ ਰਹਿਣ ਵਾਲੀ ਔਰਤ ਐਲਸੀ 80 ਸਾਲਾਂ ਦੀ ਹੈ। ਅਮਰੀਕਾ 'ਚ ਇੰਨੀ ਘੱਟ ਆਬਾਦੀ ਵਾਲਾ ਇਹ ਇਕ ਹੀ ਪਿੰਡ ਹੈ। ਇਸ ਪਿੰਡ ਦੀ ਆਬਾਦੀ ਦਾ ਅੰਦਾਜਾ ਇਸ ਦੇ ਸਾਇਨ ਬੋਰਡ ਤੋਂ ਵੀ ਲਗਾਇਆ ਜਾ ਸਕਦਾ ਹੈ, ਜਿਥੇ ਲਿਖਿਆ ਹੈ ਮੋਨੇਵੀ 1।
ਦਰਅਸਲ 1930 'ਚ ਇਸ ਪਿੰਡ 'ਚ 150 ਲੋਕ ਰਹਿੰਦੇ ਸੀ ਪਰ ਹੌਲੀ-ਹੌਲੀ ਲੋਕ ਸ਼ਹਿਰ 'ਚ ਜਾ ਕੇ ਰਹਿਣ ਲੱਗ ਗਏ ਜਿਸ ਕਾਰਨ ਆਬਾਦੀ ਘੱਟਦੀ ਗਈ। ਇਕ ਸਮਾਂ ਅਜਿਹਾ ਵੀ ਜਦੋਂ ਪਿੰਡ 'ਚ ਸਿਰਫ 2 ਲੋਕ ਰਹਿ ਗਏ। ਇਹ ਦੋ ਲੋਕ ਸਨ ਐਲਸੀ ਤੇ ਉਸ ਦਾ ਪਤੀ ਰੂੜੀ। 2004 'ਚ ਐਲਸੀ ਦੇ ਪਕੀ ਦੀ ਮੌਤ ਹੋ ਗਈ ਤੇ ਉਦੋਂ ਤੋਂ ਐਲਸੀ ਇਸ ਪਿੰਡ 'ਚ ਇਕੱਲੀ ਰਹਿੰਦੀ ਹੈ। ਐਲਸੀ ਇਸ ਪਿੰਡ 'ਚ ਉਹ ਸਭ ਕਰਦੀ ਹੈ ਜੋ ਕਿਸੇ ਵੀ ਵੱਡੇ ਦੇਸ਼ 'ਚ ਹੁੰਦਾ ਹੈ। ਐਲਸੀ ਖੁਦ ਚੋਣ 'ਚ ਖੜ੍ਹੀ ਹੁੰਦੀ ਹੈ ਤੇ ਚੋਣ ਪ੍ਰਚਾਰ ਲਈ ਪੂਰੇ ਪਿੰਡ 'ਚ ਪੋਸਟਰ ਲਗਾਉਂਦੀ ਹੈ। ਇੰਨਾ ਹੀ ਨਹੀਂ ਉਹ ਖੁਦ ਆਪਣੇ ਨਾਂ ਦਾ ਵੋਟ ਵੀ ਪਾਉਂਦੀ ਹੈ ਤੇ ਖੁਦ ਪਿੰਡ ਦੀ ਮੇਅਰ ਬਣਦੀ ਹੈ। ਐਲਸੀ ਖੁਦ ਨੂੰ ਟੈਕਸ ਭਰਦੀ ਹੈ ਤੇ ਪਿੰਡ ਦੀ ਲਾਇਬ੍ਰੇਰੀ ਵੀ ਚਲਾਉਂਦੀ ਹੈ। ਇਸ ਪਿੰਡ ਦੀ ਲਾਇਬ੍ਰੇਰੀ 'ਚ ਕੁਲ 5000 ਕਿਤਾਬਾਂ ਹਨ ਤੇ ਐਲਸੀ ਇਸ ਨੂੰ ਆਪਣੇ ਪਤੀ ਦੇ ਰੂੜੀ ਦੇ ਨਾਂ 'ਤੇ ਚਲਾਉਂਦੀ ਹੈ।
ਝੂਲੇ 'ਚ ਬੈਠੀ ਕੁੜੀ ਨੇ ਮਾਰੀਆਂ ਚੀਕਾਂ, ਵੀਡੀਓ ਦੇਖ ਨਹੀਂ ਰੁਕੇਗਾ ਹਾਸਾ
NEXT STORY