ਬੀਜਿੰਗ-ਚੀਨ ਦੇ ਸ਼ਿਆਨ ਸ਼ਹਿਰ 'ਚ ਪਿਛਲੇ 10 ਦਿਨਾਂ ਤੋਂ ਲਾਕਡਾਊਨ ਲੱਗੇ ਹੋਣ ਦਰਮਿਆਨ ਉਥੇ ਨਵੇਂ ਸਾਲ 'ਤੇ ਕੋਵਿਡ-19 ਦੇ ਮਾਮਲਿਆਂ 'ਚ ਵਾਧਾ ਜਾਰੀ ਰਿਹਾ। ਲਗਭਗ ਤਿੰਨ ਹਫ਼ਤਿਆਂ 'ਚ ਸ਼ਹਿਰ 'ਚ ਇਨਫੈਕਸ਼ਨ ਦੇ 1,500 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ, ਜਦਕਿ ਦੇਸ਼ ਦੇ ਹੋਰ ਹਿੱਸਿਆਂ 'ਚ 200 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਓਮੀਕ੍ਰੋਨ ਦੇ ਕਹਿਰ ਦਰਮਿਆਨ ਇੰਗਲੈਂਡ ਦੇ ਸਕੂਲਾਂ 'ਚ ਮਾਸਕ ਲਾਉਣਾ ਕੀਤਾ ਗਿਆ ਲਾਜ਼ਮੀ
ਸ਼ਿਆਨ, ਇਕ ਮਸ਼ਹੂਰ ਸੈਲਾਨੀ ਕੇਂਦਰ ਹੈ ਅਤੇ ਉਥੇ ਪ੍ਰਸਿੱਧ ਟੇਕਾਕੋਟਾ ਵਾਰੀਅਰਜ਼ ਮਿਊਜ਼ੀਅਮ ਹੈ। ਸ਼ਹਿਰ 'ਚ ਸ਼ਨੀਵਾਰ ਨੂੰ ਇਨਫੈਕਸ਼ਨ ਦੇ 122 ਨਵੇਂ ਮਾਮਲੇ ਸਾਹਮਣੇ ਆਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਦੀ ਖ਼ਬਰ ਮੁਤਾਬਕ ਉੱਤਰ-ਪੱਛਮੀ ਸ਼ਾਂਕਤੀ ਸੂਬੇ ਦੀ ਰਾਜਧਾਨੀ ਸ਼ਿਆਨ 'ਚ 9 ਦਸੰਬਰ ਤੋਂ ਇਨਫੈਕਸ਼ਨ ਦੇ 1,573 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : ਚੀਨ ਦੇ ਯੂੰਨਾਨ ਸੂਬੇ 'ਚ 5.5 ਤੀਬਰਤਾ ਦਾ ਆਇਆ ਭੂਚਾਲ, 22 ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਓਮੀਕ੍ਰੋਨ ਦੇ ਕਹਿਰ ਦਰਮਿਆਨ ਇੰਗਲੈਂਡ ਦੇ ਸਕੂਲਾਂ 'ਚ ਮਾਸਕ ਲਾਉਣਾ ਕੀਤਾ ਗਿਆ ਲਾਜ਼ਮੀ
NEXT STORY