ਲੰਡਨ-ਬ੍ਰਿਟੇਨ ਦੀ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ ਕਹਿਰ ਦੇ ਮੱਦੇਨਜ਼ਰ ਸੈਕੰਡਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਮਾਸਕ ਲਾਜ਼ਮੀ ਰੂਪ ਨਾਲ ਪਾਉਣਾ ਹੋਵੇਗਾ। ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਅਗਲੇ ਹਫ਼ਤੇ ਤੋਂ ਵਿਦਿਆਰਥੀਆਂ ਨੂੰ ਵਾਪਸ ਸਕੂਲਾਂ 'ਚ ਪਰਤਣ ਨੂੰ ਧਿਆਨ 'ਚ ਰੱਖਦੇ ਹੋਏ ਅਸਥਾਈ ਰੂਪ ਨਾਲ ਕੁਝ ਨਿਯਮ ਲਾਗੂ ਕੀਤੇ ਗਏ ਹਨ। ਨਾਲ ਹੀ ਮੌਕੇ 'ਤੇ ਹੀ ਐਂਟੀਜਨ ਕੋਵਿਡ ਜਾਂਚ ਕਰਵਾਉਣ ਲਈ ਵੀ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੀਨ ਦੇ ਯੂੰਨਾਨ ਸੂਬੇ 'ਚ 5.5 ਤੀਬਰਤਾ ਦਾ ਆਇਆ ਭੂਚਾਲ, 22 ਜ਼ਖਮੀ
ਬ੍ਰਿਟੇਨ ਦੇ ਸਿੱਖਿਆ ਮੰਤਰੀ ਨਦੀਮ ਜਵਾਹੀ ਨੇ ਕਿਹਾ ਕਿ ਪ੍ਰਧਾਨ ਮੰਤਰੀ (ਬੋਰਿਸ ਜਾਨਸਨ) ਅਤੇ ਮੈਂ ਇਸ ਗੱਲ ਨੂੰ ਲੈ ਕੇ ਬਿਲਕੁਲ ਸਪੱਸ਼ਟ ਹੈ ਕਿ ਸਿੱਖਿਆ ਸਾਡੀ ਪਹਿਲੀ ਤਰਜ਼ੀਹ ਹੈ। ਇਨ੍ਹਾਂ ਉਪਾਅ ਨਾਲ ਸਕੂਲਾਂ ਨੂੰ ਸਾਡੀ ਸਹਾਇਤਾ ਮਿਲ ਸਕੇਗੀ ਕਿਉਂਕਿ ਅਸੀਂ ਲੋਕ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਘੱਟ ਕਰਨ ਲਈ ਹਰਸੰਭਵ ਕੋਸ਼ਿਸ਼ ਕਰ ਰਹੇ ਹਾਂ।
ਇਹ ਵੀ ਪੜ੍ਹੋ : ਪਾਕਿਸਤਾਨ ਤੇ ਚੀਨ ਨੇ ਗਵਾਦਰ ਬੰਦਰਗਾਹ ਨੂੰ ਲੈ ਕੇ ਲਿਆ ਸੰਕਲਪ
ਕਲਾਸਾਂ ਲਈ ਲਾਗੂ ਕੀਤੇ ਗਏ ਨਿਯਮ 26 ਜਨਵਰੀ ਤੱਕ ਲਾਗੂ ਰਹਿਣਗੇ, ਜਿਸ ਤੋਂ ਬਾਅਦ ਹਾਲਤ ਦੀ ਸਮੀਖਿਆ ਕੀਤੀ ਜਾਵੇਗੀ। ਹਾਲਾਂਕਿ, ਅਧਿਆਪਕਾਂ ਨੂੰ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ। ਬ੍ਰਿਟੇਨ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 1,62,572 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਇਹ ਐਲਾਨ ਕੀਤੇ ਹਨ। ਪ੍ਰਧਾਨ ਮੰਤਰੀ ਜਾਨਸਨ ਨੇ ਮੰਤਰੀਆਂ ਨੂੰ ਸੰਭਾਵਿਤ ਸਭ ਤੋਂ ਖ਼ਰਾਬ ਸਥਿਤੀ ਲਈ ਤਿਆਰੀਆਂ ਦੀ ਸਮੀਖਿਆ ਕਰਨ ਨੂੰ ਕਿਹਾ ਹੈ।
ਇਹ ਵੀ ਪੜ੍ਹੋ : ਅਮਰੀਕਾ : ਮਿਸੀਸਿਪੀ 'ਚ ਨਵੇਂ ਸਾਲ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ, 3 ਦੀ ਮੌਤ ਤੇ 4 ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚੀਨ ਦੇ ਯੂੰਨਾਨ ਸੂਬੇ 'ਚ 5.5 ਤੀਬਰਤਾ ਦਾ ਆਇਆ ਭੂਚਾਲ, 22 ਜ਼ਖਮੀ
NEXT STORY