ਦੁਬਈ (ਭਾਸ਼ਾ)- ਤੇਲ ਨਾਲ ਭਰਪੂਰ ਕੁਵੈਤ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਸਿਆਸੀ ਅੜਿੱਕੇ ਤੋਂ ਉਭਰਨ ਦੀ ਕੋਸ਼ਿਸ਼ ਵਿਚ ਬੀਤੇ 4 ਸਾਲਾਂ ਦੌਰਾਨ ਵੀਰਵਾਰ ਨੂੰ ਚੌਥੀ ਵਾਰ ਲੋਕਾਂ ਨੇ ਰਾਸ਼ਟਰੀ ਚੋਣਾਂ ਵਿਚ ਵੋਟਿੰਗ ਕੀਤੀ। ਫਾਰਸ ਦੀ ਖਾੜੀ ਦੇਸ਼ ਦੀ ਚੁਣੀ ਹੋਈ ਸੰਸਦ ਕੋਲ ਜ਼ਿਆਦਾਤਰ ਅਰਬ ਦੇਸ਼ਾਂ ਦੀਆਂ ਸੰਸਦਾਂ ਨਾਲੋਂ ਜ਼ਿਆਦਾ ਸ਼ਕਤੀ ਹੈ ਪਰ ਸ਼ਾਹੀ ਪਰਿਵਾਰ ਵੱਲੋਂ ਨਿਯੁਕਤ ਕੀਤੀ ਜਾਣ ਵਾਲੀ ਸਰਕਾਰ ਨਾਲ ਲੰਬੇ ਸਮੇਂ ਤੋਂ ਉਸ ਦੀ ਵਿਵਾਦ ਚੱਲ ਰਿਹਾ ਹੈ। ਦਸੰਬਰ ਵਿਚ ਆਪਣੇ ਸੌਤੇਲੇ ਭਰਾ ਦੀ ਮੌਤ ਦੇ ਬਾਅਦ 83 ਸਾਲਾ ਸ਼ੇਖ ਮੇਸ਼ਾਲ ਅਲ ਅਹਿਮਦ ਅਲ ਜਾਬੇਰ ਦੇ ਸੱਤਾ ਸੰਭਾਲਣ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹਨ।
ਇਹ ਵੀ ਪੜ੍ਹੋ: ਸੋਨੇ ਦੀ ਸਮੱਗਲਿੰਗ ਦਾ ਮੁਲਜ਼ਮ ਸਾਊਦੀ ਅਰਬ ਤੋਂ ਲਿਆਂਦਾ ਗਿਆ ਭਾਰਤ, ਇੰਟਰਪੋਲ ਨੇ ਜਾਰੀ ਕੀਤਾ ਸੀ ਨੋਟਿਸ
ਇਕ ਸੰਸਦ ਮੈਂਬਰ ਵੱਲੋਂ ਕਥਿਤ ਤੌਰ 'ਤੇ ਉਨ੍ਹਾਂ ਦਾ ਅਪਮਾਨ ਕਰਨ ਦੇ ਬਾਅਦ ਨਵੇਂ ਅਮੀਰ ਨੇ ਫਰਵਰੀ ਵਿਚ ਸੰਸਦ ਭੰਗ ਕਰ ਦਿੱਤੀ ਸੀ। ਸੰਸਦ ਦੀਆਂ 50 ਸੀਟਾਂ ਨੂੰ ਭਰਨ ਲਈ ਵੋਟਰ 200 ਉਮੀਦਵਾਰਾਂ ਵਿਚੋਂ ਚੋਣ ਕਰਨਗੇ। ਕੋਈ ਸਿਆਸੀ ਪਾਰਟੀ ਨਹੀਂ ਹੈ। ਘਰੇਲੂ ਸਿਆਸੀ ਵਿਵਾਦ ਕੁਵੈਤ ਨੂੰ ਸਾਲਾਂ ਤੋਂ ਪਰੇਸ਼ਾਨ ਕਰ ਰਹੇ ਹਨ- ਜਿਸ ਵਿਚ ਕਲਿਆਣ ਪ੍ਰਣਾਲੀ ਵਿਚ ਬਦਲਾਅ ਵੀ ਸ਼ਾਮਲ ਹੈ- ਜਿਸ ਨੇ ਸ਼ੇਕਸ਼ਾਹੀ ਨੂੰ ਕਰਜ਼ ਲੈਣ ਤੋਂ ਰੋਕ ਦਿੱਤਾ ਹੈ। ਆਪਣੇ ਤੇਲ ਭੰਡਾਰ ਤੋਂ ਬੇਸ਼ੁਮਾਰ ਦੌਲਤ ਕਮਾਉਣ ਦੇ ਬਾਵਜੂਦ, ਜਨਤਕ ਖੇਤਰ ਦੀਆਂ ਤਨਖਾਹਾਂ ਦੇਣ ਲਈ ਇਸ ਦੇ ਖਜ਼ਾਨੇ ਵਿਚ ਬਹੁਤ ਘੱਟ ਰਕਮ ਬਚੀ ਹੈ। ਪਾਰਲੀਮੈਂਟ ਨੂੰ ਵਾਰ-ਵਾਰ ਤਰੱਕੀ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਭੰਗ ਕੀਤਾ ਗਿਆ।
ਇਹ ਵੀ ਪੜ੍ਹੋ: ਇਟਲੀ ’ਚ ਪਿਛਲੇ ਸਾਲ ਵਾਪਰੇ 71 ਹਜ਼ਾਰ ਸੜਕ ਹਾਦਸੇ, 1326 ਲੋਕਾਂ ਦੀ ਗਈ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਇਟਲੀ ’ਚ ਪਿਛਲੇ ਸਾਲ ਵਾਪਰੇ 71 ਹਜ਼ਾਰ ਸੜਕ ਹਾਦਸੇ, 1326 ਲੋਕਾਂ ਦੀ ਗਈ ਜਾਨ
NEXT STORY