ਰੀਓ ਡੀ ਜਨੇਰੀਓ : ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੀਓ ਦੇ ਜੰਗਲੀ ਖੇਤਰ ਵਿੱਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਫਾਇਰਫਾਈਟਰਜ਼ ਵਲੋਂ ਦਿੱਤੀ ਗਈ ਹੈ। ਇਹ ਹਾਦਸਾ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 11:11 ਵਜੇ ਆਲਟੋ ਦਾ ਬੋਆ ਵਿਸਟਾ ਦੇ ਵਿਸਟਾ ਚੀਨੇਸਾ ਖੇਤਰ ਵਿੱਚ ਵਾਪਰਿਆ ਹੈ। ਅਧਿਕਾਰੀਆਂ ਨੇ ਇਸ ਹਾਦਸੇ ਦੌਰਾਨ ਸ਼ੁਰੂ ਵਿੱਚ ਚਾਰ ਮੌਤਾਂ ਦੀ ਪੁਸ਼ਟੀ ਕੀਤੀ ਸੀ ਪਰ ਅਜੇ ਤੱਕ ਪੀੜਤਾਂ ਦੇ ਵੇਰਵੇ ਜਾਰੀ ਨਹੀਂ ਕੀਤੇ ਹਨ।
ਪੜ੍ਹੋ ਇਹ ਵੀ - 95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ ਕਰ ਦੇਣਗੀਆਂ ਤਸਵੀਰਾਂ
ਘਟਨਾ ਦਾ ਪਤਾ ਲੱਗਦੇ ਸਾਰ ਸਥਾਨਕ ਫਾਇਰ ਵਿਭਾਗ ਨੂੰ ਮੌਕੇ 'ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਕਰੈਸ਼ ਹੋਏ ਹੈਲੀਕਾਪਟਰ ਦਾ ਮਲਬਾ ਸੰਘਣੀ ਝਾੜੀਆਂ ਵਾਲੇ ਖੇਤਰ ਵਿੱਚੋਂ ਬਰਾਮਦ ਕੀਤਾ। ਸ਼ਿਨਹੂਆ ਏਜੰਸੀ ਦੀ ਰਿਪੋਰਟ ਅਨੁਸਾਰ, ਹੈਲੀਕਾਪਟਰ ਦੇ ਕਰੈਸ਼ ਹੋਣ ਤੋਂ ਬਾਅਦ ਲੱਗੀ ਅੱਗ ਨੂੰ ਬੁਝਾਉਣ ਲਈ ਵਿਸ਼ੇਸ਼ ਟੀਮਾਂ ਹਾਦਸੇ ਵਾਲੀ ਥਾਂ 'ਤੇ ਪਹੁੰਚੀਆਂ। ਇਸ ਹਾਦਸੇ ਵਿੱਚ ਇੱਕ ਪਾਇਲਟ ਅਤੇ ਤਿੰਨ ਕੋਲੰਬੀਆਈ ਔਰਤਾਂ ਸ਼ਾਮਲ ਸਨ, ਜੋ ਇੱਕੋ ਪਰਿਵਾਰ ਦੀਆਂ ਸਨ। ਰੀਓ ਦੇ ਮੇਅਰ ਐਡੁਆਰਡੋ ਕੈਵਲੀਏਰੀ ਨੇ X 'ਤੇ ਪੋਸਟ ਕਰਦੇ ਕਿਹਾ, "ਅੱਜ ਟਿਜੂਕਾ ਨੈਸ਼ਨਲ ਪਾਰਕ ਦੇ ਅੰਦਰ ਵਿਸਟਾ ਚਾਈਨਾਸਾ ਨੇੜੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਲੋਕਾਂ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ।"
ਪੜ੍ਹੋ ਇਹ ਵੀ - ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ ਸੱਚਾਈ ਜਾਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਿਲਾਨ ਪੁਲਸ ਦਾ ਕਾਰਨਾਮਾ: ਕਾਨੂੰਨ ਦੇ ਰਖਵਾਲੇ ਹੀ ਨਿਕਲੇ ਭ੍ਰਿਸ਼ਟ, 1 ਕਮਿਸ਼ਨਰ ਸਣੇ 5 ਮੁਲਾਜ਼ਮਾਂ 'ਤੇ ਵੱਡੀ ਕਾਰਵਾਈ
NEXT STORY