ਬਾਮਾਕੋ (ਏਪੀ)- ਮਾਲੀ ਵਿੱਚ ਇੱਕ ਸੋਨੇ ਦੀ ਖਾਨ ਵਿੱਚ ਜ਼ਮੀਨ ਖਿਸਕਣ ਕਾਰਨ ਕਈ ਖਾਣ ਮਜ਼ਦੂਰਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੱਛਮੀ ਅਫ਼ਰੀਕੀ ਦੇਸ਼ ਦੇ ਕੋਲੀਕੋਰੋ ਖੇਤਰ ਦੇ ਗਵਰਨਰ ਦਫ਼ਤਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਖਾਣ ਮਜ਼ਦੂਰਾਂ ਵਿੱਚੋਂ ਜ਼ਿਆਦਾਤਰ ਔਰਤਾਂ ਸਨ। ਗਵਰਨਰ ਦਫ਼ਤਰ ਨੇ ਦੱਸਿਆ ਕਿ ਦੱਖਣੀ ਮਾਲੀ ਵਿੱਚ ਇੱਕ ਸੋਨੇ ਦੀ ਖਾਨ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਬੁੱਧਵਾਰ ਨੂੰ ਵਾਪਰੀ।
ਪੜ੍ਹੋ ਇਹ ਅਹਿਮ ਖ਼ਬਰ-21ਵੀਂ ਸਦੀ ਦਾ ਇਤਿਹਾਸ ਅਮਰੀਕਾ ਅਤੇ ਚੀਨ ਵਿਚਾਲੇ ਘਟਨਾਵਾਂ 'ਤੇ ਹੋਵੇਗਾ ਅਧਾਰਤ
ਕੌਲੀਕੋਰੋ ਦੇ ਗਵਰਨਰ ਕਰਨਲ ਲਾਮੀਨ ਕਪੋਰੀ ਸਨੋਗੋ ਨੇ ਮਾਲੀ ਦੇ ਰਾਸ਼ਟਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਇੱਕ ਬਿਆਨ ਵਿੱਚ ਕਿਹਾ,"ਸੋਨਾ ਕੱਢਣ ਲਈ ਖੋਦਾਈ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਮੌਜੂਦ ਸਨ।" ਖੋਦਾਈ ਵਾਲੀ ਥਾਂ ਦੇ ਆਲੇ-ਦੁਆਲੇ ਇੱਕ ਬੰਨ੍ਹ ਸੀ ਜੋ ਟੁੱਟ ਗਿਆ ਅਤੇ ਪਾਣੀ ਦੇ ਨਾਲ-ਨਾਲ ਚਿੱਕੜ ਵੀ ਅੰਦਰ ਆ ਗਿਆ, ਜਿਸ ਨਾਲ ਔਰਤਾਂ ਫਸ ਗਈਆਂ। ਗਵਰਨਰ ਦਫ਼ਤਰ ਨੇ ਕਿਹਾ ਕਿ ਦੱਖਣੀ ਮਾਲੀ ਵਿੱਚ ਇੱਕ ਸੋਨੇ ਦੀ ਖਾਨ ਵਿੱਚ ਬੁੱਧਵਾਰ ਨੂੰ ਜ਼ਮੀਨ ਖਿਸਕ ਗਈ। ਕਈ ਖਾਣ ਮਜ਼ਦੂਰ ਮਾਰੇ ਗਏ, ਪਰ ਉਸਨੇ ਗਿਣਤੀ ਸਬੰਧੀ ਜਾਣਕਾਰੀ ਨਹੀਂ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੇਲਾਰੂਸ ਦੇ ਰਾਸ਼ਟਰਪਤੀ ਨੇ ਸਰਹੱਦੀ ਸੁਰੱਖਿਆ 'ਤੇ ਮਤੇ ਨੂੰ ਦਿੱਤੀ ਮਨਜ਼ੂਰੀ
NEXT STORY