ਸੁਕਾਬੂਮੀ (ਏਜੰਸੀ): ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਤੇ ਪਹਾੜੀ ਪਿੰਡਾਂ ‘ਚ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਜ਼ਮੀਨ ਖਿਸਕਣ ਦੀ ਚਪੇਟ ਵਿਚ ਆਉਣ 'ਤੇ ਪਾਣੀ ‘ਚ ਰੁੜ੍ਹ ਜਾਣ ਕਾਰਨ ਜਾਂ ਵੱਡੀ ਮਾਤਰਾ ‘ਚ ਮਿੱਟੀ ਅਤੇ ਮਲਬੇ ਹੇਠਾਂ ਦੱਬੇ 10 ਲੋਕਾਂ ਦੀਆਂ ਲਾਸ਼ਾਂ ਰਾਹਤ ਕਰਮੀਆਂ ਨੇ ਬਰਾਮਦ ਕੀਤੀਆਂ। ਜਦਕਿ ਦੋ ਹੋਰ ਅਜੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਡਰੱਗ ਡੀਲਰਾਂ 'ਤੇ ਪੁਲਸ ਦੀ ਵੱਡੀ ਕਾਰਵਾਈ, 100 ਤੋਂ ਵੱਧ ਲੋਕ ਗ੍ਰਿਫ਼ਤਾਰ
ਸੁਕਾਬੂਮੀ ਵਿੱਚ ਬਚਾਅ ਕਮਾਂਡ ਪੋਸਟ ਦੇ ਮੁਖੀ ਲੈਫਟੀਨੈਂਟ ਕਰਨਲ ਯੁਡੀ ਹਰਯੰਤੋ ਨੇ ਕਿਹਾ ਕਿ ਪਿਛਲੇ ਹਫ਼ਤੇ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਨਦੀਆਂ ਦੇ ਕਿਨਾਰੇ ਟੁੱਟ ਗਏ ਹਨ, ਜਿਸ ਨਾਲ ਪੱਛਮੀ ਜਾਵਾ ਸੂਬੇ ਦੇ ਸੁਕਾਬੂਮੀ ਜ਼ਿਲ੍ਹੇ ਦੇ 170 ਤੋਂ ਵੱਧ ਪਿੰਡਾਂ ਵਿੱਚ ਚਿੱਕੜ ਅਤੇ ਚੱਟਾਨਾਂ ਆ ਗਈਆਂ ਹਨ। ਵੱਡੀ ਗਿਣਤੀ ਵਿਚ ਦਰੱਖਤ ਡਿੱਗ ਗਏ। ਹਰਯੰਤੋ ਨੇ ਕਿਹਾ ਕਿ ਜ਼ਮੀਨ ਖਿਸਕਣ, ਹੜ੍ਹ ਅਤੇ ਤੇਜ਼ ਹਵਾਵਾਂ ਨੇ 172 ਪਿੰਡ ਤਬਾਹ ਕਰ ਦਿੱਤੇ ਅਤੇ 3,000 ਤੋਂ ਵੱਧ ਲੋਕਾਂ ਨੂੰ ਅਸਥਾਈ ਸਰਕਾਰੀ ਸ਼ੈਲਟਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਧਰਤੀ 'ਤੇ ਤਾਪਮਾਨ ਵਧਣ ਦੀ ਚਿਤਾਵਨੀ, ਵਿਗਿਆਨੀਆਂ ਦੇ ਖੁਲਾਸੇ ਨੇ ਵਧਾਈ ਚਿੰਤਾ
ਅਧਿਕਾਰੀਆਂ ਨੇ ਲਗਭਗ 1,000 ਲੋਕਾਂ ਨੂੰ ਘਰ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਹੈ ਕਿਉਂਕਿ 400 ਤੋਂ ਵੱਧ ਘਰਾਂ ਨੂੰ ਬੇਹੱਦ ਚੁਣੌਤੀਪੂਰਨ ਮੌਸਮ ਕਾਰਨ ਖਤਰਾ ਹੈ। ਇਸ ਤਬਾਹੀ ਨੇ 31 ਪੁਲ, 81 ਸੜਕਾਂ ਅਤੇ 539 ਹੈਕਟੇਅਰ ਫਸਲੀ ਜ਼ਮੀਨ ਨੂੰ ਵੀ ਤਬਾਹ ਕਰ ਦਿੱਤਾ, ਜਦੋਂ ਕਿ 1,170 ਘਰ ਉਨ੍ਹਾਂ ਦੀਆਂ ਛੱਤਾਂ ਤੱਕ ਡੁੱਬ ਗਏ। ਸਥਾਨਕ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਖ਼ਰਾਬ ਮੌਸਮ ਨੇ 3,300 ਤੋਂ ਵੱਧ ਹੋਰ ਘਰਾਂ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਹਰਯੰਤੋ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ ਤੇਗਲਬੁਲੁਡ, ਸਿਮਪਨਨ ਅਤੇ ਸਿਮਸ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਤੋਂ 10 ਲਾਸ਼ਾਂ ਬਰਾਮਦ ਕੀਤੀਆਂ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀ ਦੋ ਹੋਰ ਪਿੰਡ ਵਾਸੀਆਂ ਦੀ ਭਾਲ ਕਰ ਰਹੇ ਹਨ ਜੋ ਅਜੇ ਵੀ ਲਾਪਤਾ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ ਨੇ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਅਸਦ ਨੂੰ ਦਿੱਤੀ ਸਿਆਸੀ ਸ਼ਰਣ
NEXT STORY