ਲੰਡਨ (ਰਾਜਵੀਰ ਸਮਰਾ)— ਬ੍ਰਿਟੇਨ ਦੇ ਸ਼ਹਿਰ ਲੈਸਟਰ ਦੇ ਪੰਜਾਬੀਆਂ ਵੱਲੋਂ ਮੁਫ਼ਤ ਫਾਲਕਿਨ ਪ੍ਰਾਇਮਰੀ ਪੰਜਾਬੀ ਸਕੂਲ ਦੇ ਤਿੰਨ ਸਾਲ ਸਫ਼ਲਤਾ ਪੂਰਵਕ ਪੂਰੇ ਹੋਣ 'ਤੇ ਅੱਜ ਸਕੂਲ ਦੀ ਤੀਜੀ ਵਰ੍ਹੇਗੰਢ ਵੱਡੇ ਪੱਧਰ 'ਤੇ ਮਨਾਈ ਗਈ। ਇਸ ਸਬੰਧੀ ਸਕੂਲ ਦੇ ਖੁੱਲ੍ਹੇ ਹਾਲ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉੁਪਰੰਤ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਈ ਸਰੂਪ ਸਿੰਘ, ਭਾਈ ਹਜ਼ਾਰਾ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਬਹਾਦਰ ਸਿੰਘ ਰਾਕਟ ਸਮੇਤ ਫਾਲਕਿਨ ਪ੍ਰਾਇਮਰੀ ਸਕੂਲ ਦੇ ਕੀਰਤਨ ਕਲੱਬ ਦੇ ਬੱਚਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਗੁਰੂ ਇਤਿਹਾਸ 'ਤੇ ਚਾਨਣਾ ਪਾਇਆ। ਇਸ ਮੌਕੇ ਸਕੂਲ ਦੇ ਬੱਚਿਆਂ ਅਤੇ ਸਟਾਫ ਵੱਲੋਂ ਇਕੱਤਰ ਕੀਤੀ ਗਈ ਰਾਸ਼ੀ ਦਾ ਚੈੱਕ 'ਰੋਕੋ ਕੈਂਸਰ' ਚੈਰਿਟੀ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰ ਆਫ ਟਰੱਸਟੀ ਗੁਰਜੀਤ ਸਿੰਘ ਬਹਿਰਾ ਅਤੇ ਵਾਈਸ ਚੇਅਰਮੈਨ ਤਜਿੰਦਰ ਕੌਰ ਜਗਦੇਵ ਨੇ ਸਕੂਲ ਦੀਆਂ ਤਿੰਨ ਸਾਲ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ। ਇਸ ਸਮਾਗਮ 'ਚ ਲੈਸਟਰ ਸਿਟੀ ਕੌਸਲਰ ਦੇ ਅਸਿਸਟੈਂਟ ਮੇਅਰ ਪਿਆਰਾ ਸਿੰਘ ਕਲੇਰ, ਕੌਂਸਲਰ ਇੰਦਰਜੀਤ ਸਿੰਘ ਗੁਗਨਾਨੀ, ਸੁਰਜੀਤ ਸਿੰਘ ਤੀਰ ਗਰੁੱਪ ਦੇ ਆਗੂ ਰਾਜਾ ਸਿੰਘ ਕੰਗ, ਕਰਤਾਰ ਸਿੰਘ, ਹਰਮਿੰਦਰ ਸਿੰਘ ਜਗਦੇਵ, ਸਕੂਲ ਦੀ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਮਾਨ, ਇਕਬਾਲ ਸਿੰਘ ਡਰੋਲੀ ਕਲਾਂ, ਗੁਰਦਿਆਲ ਸਿੰਘ ਲਾਲੀ ਸ਼ਾਮ ਨਗਰ, ਜਗਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਜਤਿੰਦਰ ਸਿੰਘ ਉਦੋਕੇ, ਪਲਵਿੰਦਰ ਸਿੰਘ, ਪਰਮਜੀਤ ਸਿੰਘ ਸਮੇਤ ਬੱਚਿਆਂ ਦੇ ਮਾਪੇ ਅਤੇ ਸਕੂਲ ਦੇ ਬੱਚੇ ਅਤੇ ਸਟਾਫ ਵੱਡੀ ਗਿਣਤੀ 'ਚ ਹਾਜ਼ਰ ਸੀ।
ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ 'ਚ ਸਰਕਾਰ ਪ੍ਰਤੀ ਰੋਸ
NEXT STORY