ਦੁਬਈ (ਏਜੰਸੀ)- ਦੁਬਈ ਵਿੱਚ ਭਾਰਤੀ ਕੌਂਸਲੇਟ ਨੇ ਕੁਦਰਤੀ ਅਤੇ ਕਿਸੇ ਹਾਦਸੇ ਵਿਚ ਮੌਤ ਦੇ ਮਾਮਲੇ ਵਿੱਚ ਮ੍ਰਿਤਕਾਂ ਦੇ ਵਾਰਸਾਂ ਨੂੰ ਵਿੱਤੀ ਲਾਭ ਪ੍ਰਦਾਨ ਕਰਨ ਲਈ ਬਲੂ-ਕਾਲਰ ਭਾਰਤੀ ਕਾਮਿਆਂ ਲਈ ਇੱਕ ਨਵੇਂ ਬੀਮਾ ਪੈਕੇਜ ਦਾ ਐਲਾਨ ਕੀਤਾ ਹੈ। ਇਸ ਬੀਮਾ ਯੋਜਨਾ ਨਾਲ ਇਹ ਯਕੀਨੀ ਹੋਵੇਗਾ ਕਿ ਕਰਮਚਾਰੀ ਦੀ ਮੌਤ ਦੇ ਮਾਮਲੇ 'ਚ ਉਨ੍ਹਾਂ ਦੇ ਪਰਿਵਾਰਾਂ ਨੂੰ 75,000 ਦਿਰਹਮ (ਭਾਰਤੀ ਕਰੰਸੀ ਮੁਤਾਬਕ 16,91,826.82 ਰੁਪਏ) ਤੱਕ ਦਾ ਮੁਆਵਜ਼ਾ ਮਿਲੇਗਾ। ਭਾਵੇਂ ਕਰਮਚਾਰੀ ਦੀ ਮੌਤ ਕੁਦਰਤੀ ਹੋਈ ਹੋਵੇ ਜਾਂ ਫਿਰ ਕਿਸੇ ਹਾਦਸੇ ਵਿਚ। ਇਹ ਜੀਵਨ ਸੁਰੱਖਿਆ ਯੋਜਨਾ (LPP) ਨਾਮਕ ਸਕੀਮ 1 ਮਾਰਚ ਨੂੰ ਲਾਗੂ ਹੋਈ ਹੈ। ਇੱਥੇ ਦੱਸ ਦੇਈਏ ਕਿ ਲਗਭਗ 3.5 ਮਿਲੀਅਨ ਭਾਰਤੀ ਯੂ.ਏ.ਈ. ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 65 ਫ਼ੀਸਦੀ ਬਲੂ-ਕਾਲਰ ਵਰਕਰ ਹਨ, ਜੋ ਯੂ.ਏ.ਈ. ਵਿੱਚ ਪ੍ਰਵਾਸੀ ਕਾਮਿਆਂ ਦੇ ਸਭ ਤੋਂ ਵੱਡੇ ਸਮੂਹਾਂ ਵਿੱਚੋਂ ਇੱਕ ਹਨ।
ਇਹ ਵੀ ਪੜ੍ਹੋ: ਸ਼ਖ਼ਸ ਦਾ ਦਾਅਵਾ; ਲਗਵਾ ਚੁੱਕਾ ਹਾਂ COVID-19 ਦੇ 200 ਤੋਂ ਵੱਧ ਟੀਕੇ, ਵਿਗਿਆਨੀਆਂ ਨੇ ਜਾਂਚ ਕੀਤੀ ਤਾਂ ਰਹਿ ਗਏ ਹੈਰਾਨ
ਮੰਗਲਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਦੁਬਈ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇੱਕ ਪੈਕੇਜ 'ਤੇ ਪਹੁੰਚਣ ਲਈ ਭਾਰਤੀ ਬਲੂ-ਕਾਲਰ ਵਰਕਰਾਂ ਦੀ ਭਰਤੀ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਅਤੇ ਬੀਮਾ ਸੇਵਾ ਪ੍ਰਦਾਤਾਵਾਂ ਵਿਚਕਾਰ ਮੀਟਿੰਗਾਂ ਕੀਤੀਆਂ, ਜੋ ਯੂ.ਏ.ਈ. ਵਿੱਚ ਕਾਮਿਆਂ ਦੀਆਂ ਕੁਦਰਤੀ ਅਤੇ ਦੁਰਘਟਨਾਵਾਂ ਵਿਚ ਹੋਈਆਂ ਮੌਤਾਂ ਨੂੰ ਕਵਰ ਕਰ ਸਕਦਾ ਹੈ। ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕਦਮ ਉਦੋਂ ਚੁੱਕਿਆ ਗਿਆ, ਜਦੋਂ ਇਹ ਦੇਖਿਆ ਗਿਆ ਕਿ "ਜ਼ਿਆਦਾਤਰ ਕੰਪਨੀਆਂ ਆਪਣੇ ਕਰਮਚਾਰੀਆਂ ਦਾ ਸਿਹਤ ਬੀਮਾ ਅਤੇ ਵਰਕਰ ਮੁਆਵਜ਼ੇ [ਕੰਮ ਨਾਲ ਸਬੰਧਤ ਸੱਟਾਂ ਅਤੇ ਮੌਤਾਂ] ਦੇ ਤਹਿਤ ਬੀਮਾ ਕਰ ਰਹੀਆਂ ਹਨ। ਹਾਲਾਂਕਿ, ਕਰਮਚਾਰੀਆਂ ਦੀ ਕੁਦਰਤੀ ਮੌਤ ਲਈ ਕੋਈ ਲਾਜ਼ਮੀ ਬੀਮਾ ਕਵਰੇਜ ਨਹੀਂ ਹੈ, ਅਤੇ ਇਸ ਲਈ ਮ੍ਰਿਤਕ ਦੇ ਕਾਨੂੰਨੀ ਵਾਰਸਾਂ/ਆਸ਼ਰਿਤਾਂ ਨੂੰ ਕੁਦਰਤੀ ਮੌਤ ਦੇ ਮਾਮਲਿਆਂ ਵਿੱਚ ਕੋਈ ਮੁਆਵਜ਼ਾ ਨਹੀਂ ਮਿਲਦਾ ਹੈ।"
ਇਹ ਵੀ ਪੜ੍ਹੋ: ਬਾਈਡਨ ਦੀ ਅਮਰੀਕੀਆਂ ਨੂੰ ਚੇਤਾਵਨੀ, ਟਰੰਪ ਦੇ ਕਾਰਜਕਾਲ ਦਾ ਮਤਲਬ "ਅਰਾਜਕਤਾ, ਵੰਡ ਅਤੇ ਹਨੇਰੇ" ਵੱਲ ਵਾਪਸੀ
ਬੀਮਾ ਪ੍ਰਦਾਤਾ Gargash Insurance Services LLC ਅਤੇ Orient Insurance PJSC ਨੇ ਬਲੂ-ਕਾਲਰ ਵਰਕਰਾਂ ਅਤੇ ਅਤੇ ਹੋਰ ਕਰਮਚਾਰੀਆਂ ਲਈ ਕਿਸੇ ਵੀ ਕਾਰਨ (ਕੁਦਰਤੀ ਜਾਂ ਦੁਰਘਟਨਾ) ਮੌਤ ਨੂੰ ਕਵਰ ਕਰਨ ਲਈ ਇੱਕ ਪੈਕੇਜ 'ਤੇ ਕੰਮ ਕੀਤਾ, ਅਤੇ ਫਿਰ ਭਰਤੀ ਕੰਪਨੀਆਂ ਨਾਲ ਨਿਯਮਾਂ ਅਤੇ ਸ਼ਰਤਾਂ 'ਤੇ ਗੱਲਬਾਤ ਕੀਤੀ ਗਈ। LPP ਨਾਮਕ ਯੋਜਨਾ 1 ਮਾਰਚ ਤੋਂ ਲਾਗੂ ਹੋਈ ਹੈ। ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਦੇਖਿਆ ਗਿਆ ਹੈ ਕਿ 90 ਫ਼ੀਸਦੀ ਤੋਂ ਵੱਧ ਮਾਮਲਿਆਂ ਵਿਚ ਮੌਤ ਦਾ ਕਾਰਨ ਕੁਦਰਤੀ ਹੈ। ਐੱਲ.ਪੀ.ਪੀ. ਦੀ ਸ਼ੁਰੂਆਤ 'ਤੇ ਕੌਂਸਲ ਜਨਰਲ ਸਤੀਸ਼ ਸਿਵਨ ਨੇ ਕਿਹਾ, "ਭਾਰਤੀ ਭਾਈਚਾਰੇ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ।'
ਇਹ ਵੀ ਪੜ੍ਹੋ: ਦਰਦਨਾਕ; ਐਮਰਜੈਂਸੀ ਲੈਂਡਿੰਗ ਦੌਰਾਨ ਸੜ ਕੇ ਸੁਆਹ ਹੋਇਆ ਜਹਾਜ਼, 3 ਬੱਚਿਆਂ ਸਣੇ 5 ਲੋਕਾਂ ਦੀ ਮੌਤ
ਜੀਵਨ ਸੁਰੱਖਿਆ ਯੋਜਨਾ 18 ਤੋਂ 70 ਸਾਲ ਦੀ ਉਮਰ ਦੇ ਵਿਅਕਤੀਆਂ ਲਈ 37 ਦਿਰਹਮ ਤੋਂ 72 ਦਿਹਰਮ ਤੱਕ ਦੇ ਸਾਲਾਨਾ ਪ੍ਰੀਮੀਅਮ ਤੱਕ ਉਪਲਬਧ ਹੈ। ਜੇਕਰ ਕਿਸੇ ਕਰਮਚਾਰੀ ਦੀ ਦੁਰਘਟਨਾ ਜਾਂ ਕੁਦਰਤੀ ਕਾਰਨਾਂ ਕਰਕੇ ਮੌਤ ਹੋ ਜਾਂਦੀ ਹੈ, ਤਾਂ ਲਾਭਪਾਤਰੀ ਚੁਣੇ ਹੋਏ ਪ੍ਰੀਮੀਅਮ ਦੇ ਆਧਾਰ 'ਤੇ, 35,000 ਦਿਰਹਮ ਤੋਂ 75,000 ਦਿਰਹਮ ਤੱਕ ਦਾ ਮੁਆਵਜ਼ਾ ਪ੍ਰਾਪਤ ਕਰ ਸਕਦਾ ਹੈ। ਯਾਨੀ 72 ਦਿਰਹਮ ਵਾਲੀ ਸਾਲਾਨਾ ਪ੍ਰੀਮੀਅਮ ਵਾਲੀ ਪਾਲਿਸੀ ਲਈ, ਮੁਆਵਜ਼ਾ 75,000 ਦਿਰਹਮ ਮਿਲੇਗਾ। ਉਥੇ ਹੀ 50 ਦਿਹਰਮ ਵਾਲੀ ਸਾਲਾਨਾ ਪਾਲਿਸੀ ਲਈ 50,000 ਦਿਰਹਮ ਅਤੇ 37 ਦਿਰਹਮ ਵਾਲੀ ਸਾਲਾਨਾ ਪਾਲਿਸੀ ਲੈਣ 'ਤੇ 35,000 ਦਿਰਹਮ ਮੁਆਵਜ਼ਾ ਮਿਲੇਗਾ। ਇਹ ਯੋਜਨਾ ਬੀਮਾਯੁਕਤ ਕਰਮਚਾਰੀ ਦੇ ਅਵਸ਼ੇਸ਼ਾਂ ਨੂੰ ਵਾਪਸ ਭੇਜਣ ਲਈ 12,000 ਦਿਰਹਮ ਕਵਰੇਜ ਵੀ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ: ਇਮਰਾਨ ਖਾਨ ਨੂੰ ਰਾਸ ਨਹੀਂ ਆ ਰਹੇ ਚੋਣ ਨਤੀਜੇ, ਪਾਰਟੀ ਨੇ 10 ਮਾਰਚ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਕੀਤਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਪਾਕਿਸਤਾਨ 'ਚ ਅੱਤਵਾਦੀ ਹਮਲਾ, ਦੋ ਸੈਨਿਕਾਂ ਦੀ ਮੌਤ
NEXT STORY