ਸ਼ਿਕੋਕੂ— ਜਪਾਨ 'ਚ ਇਕ ਸਖਸ਼ ਦੀ ਛੋਟੀ ਜਿਹੀ ਗਲਤੀ ਨੇ ਭਿਆਨਕ ਹਾਦਸੇ ਦਾ ਰੂਪ ਲੈ ਲਿਆ। ਜਾਣਕਾਰੀ ਮੁਤਾਬਕ, ਯੂਸ਼ੀਰੋ ਨੇ ਜਿਵੇਂ ਹੀ ਮਾਚਿਸ ਬਾਲੀ ਤਾਂ ਮਾਚਿਸ ਬੋਕਸ 'ਚ ਅੱਗ ਲੱਗ ਗਈ। ਇਸ ਨੂੰ ਬੁਝਾਉਣ ਦੀ ਕੋਸ਼ਿਸ 'ਚ ਉਸ ਨੇ ਮਾਚਿਸ ਦੀ ਤੀਲੀ ਬਿਨਾਂ ਬੁਝਾਏ ਹੀ ਨੇੜੀ ਹੀ ਰੱਖੇ ਇਕ ਪੋਲੀਥੀਨ 'ਚ ਪਾ ਦਿੱਤੀ ਜੋ ਕਾਗਜ਼ ਨਾਲ ਭਰਿਆ ਸੀ।
ਯੂਸ਼ੀਰੋ ਜਦੋਂ ਤੱਕ ਇਕ ਥਾਂ ਤੋਂ ਅੱਗ ਬੁਝਾਉਂਦਾ ਉਦੋਂ ਤੱਕ ਦੂਜੇ ਪਾਸੇ ਪੋਲੀਥੀਨ ਨੇ ਜ਼ਬਰਦਸਤ ਅੱਗ ਫੜ ਲਈ। ਉਸ ਨੇ ਪਲਾਸਟਿਕ ਦਾ ਬੈਗ ਉਥੋਂ ਹਟਾਇਆ, ਪਰ ਅੱਗ ਬੁਝਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਅਖੀਰ 'ਚ ਅੱਕ ਬਿਲਕੁਲ ਬੇਕਾਬੂ ਹੋ ਗਈ ਅਤੇ ਧੂੰਏ ਦੇ ਚਲਦੇ ਘਰ 'ਚ ਕੁਝ ਦਿਖਾਈ ਦੇਣਾ ਵੀ ਮੁਸ਼ਕਿਲ ਹੋ ਗਿਆ।
ਫਿਰ ਕੀ ਸੀ ਦੇਖਦੇ ਹੀ ਦੇਖਦੇ ਪੂਰਾ ਫਲੈਟ ਅੱਗ ਦੀ ਚਪੇਟ 'ਚ ਆ ਗਿਆ। ਇਸ ਘਟਨਾ ਦੀ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਕੁੜੀਆਂ ਦੇ ਗਰੁੱਪ ਸੜਕ 'ਤੇ ਖਹਿ ਗਏ ਤੇ ਪੁਲਸ ਵਾਲੇ ਦੇਖਦੇ ਰਹਿ ਗਏ (ਵੀਡੀਓ)
NEXT STORY