ਰੋਮ (ਦਲਵੀਰ ਕੈਂਥ): ਇਟਲੀ ਦੇ ਕਰਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪ੍ਰੋਸੂਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ ਪੰਜਾਬੀ ਵਰਕਰਾਂ ਜੋ ਕਿ ਪਿਛਲੇ ਸੱਤ ਮਹੀਨੇ ਤੋਂ ਫੈਕਟਰੀ ਵਿਖੇ ਧਰਨੇ 'ਤੇ ਬੈਠੇ ਹੋਏ ਸਨ। ਉਨ੍ਹਾਂ ਵੱਲੋਂ ਬੀਤੀ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਕਰੇਮੋਨਾ ਸ਼ਹਿਰ ਦੇ ਕੋਨਫੀਨ ਇੰਦੂਸਤਰੀਆ ਅਤੇ ਬਾਅਦ ਵਿੱਚ ਪਿਆਸਾ ਰੋਮਾਂ ਵਿਖੇ ਸ਼ਾਂਤਮਈ ਤਰੀਕੇ ਨਾਲ 10 ਵਜੇ ਤੋਂ 12 ਵਜੇ ਤੱਕ ਯੂ.ਐਸ.ਬੀ ਸੰਸਥਾ ਦੇ ਝੰਡੇ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਨ੍ਹਾਂ ਵੀਰਾਂ ਦੇ ਹੱਕ ਵਿੱਚ ਇਟਾਲੀਅਨ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ ਅਤੇ ਸਰਕਾਰੀ ਅਦਾਰੇ ਦੇਗੋਸ ਦੇ ਕਰਮਚਾਰੀ ਵੀ ਮੌਜੂਦ ਸਨ।
ਇਸ ਮੌਕੇ ਬੀਤੇ ਦਿਨੀ ਇਟਲੀ ਦੇ ਫਿਰੈਂਸੇ ਸ਼ਹਿਰ ਵਿੱਚ ਇੱਕ ਬਿਲਡਿੰਗ ਦਾ ਨਿਰਮਾਣ ਕਰਦੇ ਸਮੇਂ ਮਾਰੇ ਗਏ ਤਿੰਨ ਮਜ਼ਦੂਰਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਵਰਕਰਾਂ ਵੱਲੋਂ ਇੱਕ ਨਾਟਕੀ ਝਾਕੀ ਦੇ ਤੌਰ ਤੇ ਕਰਮਚਾਰੀਆਂ ਨੂੰ ਮਰੇ ਹੋਏ ਵੀ ਦਿਖਾਇਆ ਗਿਆ ਅਤੇ ਸ਼ਰਧਾਂਜਲੀ ਰੂਪੀ ਫੁੱਲ ਵੀ ਭੇਂਟ ਕੀਤੇ ਗਏ। ਇਨ੍ਹਾਂ ਵਰਕਰਾਂ ਵੱਲੋਂ ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਨ੍ਹਾਂ ਦੀ ਸੰਸਥਾ ਹਮੇਸ਼ਾ "ਸਿਸਤੇਮਾ ਦੀ ਅਪਾਲਤੀ" ਦਾ ਵਿਰੋਧ ਕਰਦੀ ਆ ਰਹੀ ਹੈ। ਜਿਸ ਵਿੱਚ ਕਿ ਕੋਪਰਤੀਵਾ ਬਣਾ ਕੇ ਮਜ਼ਦੂਰਾਂ ਨੂੰ ਘੱਟ ਮਿਹਨਤਾਨਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਵੀ ਕਮੀਆਂ ਰਹਿੰਦੀਆਂ ਹਨ। ਜਿਸ ਕਾਰਨ ਬਹੁਤ ਸਾਰੇ ਮਜ਼ਦੂਰ ਆਪਣੀ ਜਾਨ ਗੁਆ ਬੈਠਦੇ ਹਨ ਜਾਂ ਉਹਨਾਂ ਦੇ ਸਰੀਰਕ ਅੰਗਾਂ ਦਾ ਨੁਕਸਾਨ ਹੁੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਮਾਰੇ ਗਏ ਨਿੱਝਰ ਦੇ ਕਾਤਲਾਂ ਦੇ ਜਲੰਧਰ ਤੇ ਕੋਟਕਪੂਰਾ ਨਾਲ ਸਬੰਧ
ਇਸੇ ਤਰ੍ਹਾਂ ਹੀ ਪ੍ਰੋਸੂਸ ਫੈਕਟਰੀ ਵਿੱਚ ਪਿਛਲੇ 20 ਸਾਲਾਂ ਤੋਂ ਕੰਮ ਕਰਦੇ ਆ ਰਹੇ ਵਰਕਰਾਂ ਦੇ ਲੱਕ ਅਤੇ ਮੋਢਿਆਂ ਵਿੱਚ ਵੀ ਸਮੱਸਿਆਵਾਂ ਆਈਆਂ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੀ ਸਿਹਤ ਇਸ ਕੰਮ ਨੂੰ ਦਿੱਤੀ ਹੈ, ਲੇਕਿਨ ਹੁਣ ਫੈਕਟਰੀ ਆਪਣੇ ਆਪ ਨੂੰ ਦਿਵਾਲੀਆ ਦਿਖਾ ਕੇ ਇਨ੍ਹਾਂ ਸਾਰੇ ਬੰਦਿਆਂ ਨੂੰ ਕੰਮ ਤੋਂ ਕੱਢ ਕੇ ਇਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰਨਾ ਚਾਹੁੰਦੀ ਹੈ। ਉਨ੍ਹਾੰ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਉਹ ਪਿਛਲੇ ਸੱਤ ਮਹੀਨਿਆਂ ਤੋਂ ਧਰਨੇ ਤੇ ਬੈਠ ਕੇ ਵਿਰੋਧ ਕਰ ਰਹੇ ਸਨ ਹੁਣ ਵੀ ਉਹ ਲਗਾਤਾਰ ਇਸ ਗੱਲ ਦਾ ਵਿਰੋਧ ਕਰਦੇ ਹਨ ਅਤੇ ਆਖਰੀ ਜਿੱਤ ਤੱਕ ਭਵਿੱਖ ਵਿੱਚ ਵੀ ਵਿਰੋਧ ਕਰਦੇ ਰਹਿਣਗੇ। ਜਦੋਂ ਤੱਕ ਕੇ ਫੈਕਟਰੀ ਮਾਲਕਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆ ਜਾਂਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੈਂਟ 'ਚ ਲੁਕਾ ਕੇ ਲਿਆ ਰਿਹਾ ਸੀ ਸੱਪ, ਮਿਆਮੀ ਏਅਰਪੋਰਟ 'ਤੇ ਹੋਇਆ ਗ੍ਰਿਫ਼ਤਾਰ; ਵੇਖੋ ਤਸਵੀਰਾਂ
NEXT STORY