ਲੰਡਨ (ਬਿਊਰੋ)— ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੇ ਕਾਤਲਾਂ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਖਸ਼ੋਗੀ ਦੀ ਹੱਤਿਆ ਨੂੰ ਇਕ ਸਾਲ ਪੂਰਾ ਹੋ ਚੁੱਕਾ ਹੈ ਪਰ ਹੁਣ ਤੱਕ ਇਹ ਪਤਾ ਨਹੀਂ ਲਗਾਇਆ ਜਾ ਸਕਿਆ ਹੈ ਕਿ ਤੁਰਕੀ ਦੇ ਇਸਤਾਂਬੁਲ ਵਿਚ ਸਾਊਦੀ ਕੌਂਸਲੇਟ ਵਿਚ ਉਸ ਦੀ ਹੱਤਿਆ ਕਿਸ ਨੇ ਕੀਤੀ ਸੀ। ਹੁਣ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਕੁਝ ਗੁਪਤ ਟੇਪਸ ਦਾ ਹਵਾਲਾ ਦਿੱਤਾ ਗਿਆ ਹੈ। ਇਸ ਰਿਪੋਰਟ ਮੁਤਾਬਕ ਟੇਪਸ ਵਿਚ ਸਾਊਦੀ ਕਾਰਕੁੰਨ ਜੋ ਉਨ੍ਹਾਂ ਦੀ ਹੱਤਿਆ ਵਿਚ ਸ਼ੱਕੀ ਹਨ, ਉਨ੍ਹਾਂ ਨੂੰ ਖਸ਼ੋਗੀ ਦੇ ਦੂਤਘਰ ਪਹੁੰਚਣ ਤੋਂ ਪਹਿਲਾਂ ਮਜ਼ਾਕ ਕਰਦਿਆਂ ਅਤੇ ਉਨ੍ਹਾਂ ਦੀ ਲਾਸ਼ ਨੂੰ ਕਿਵੇਂ ਕੱਟਣਾ ਹੈ ਇਸ ਬਾਰੇ ਵਿਚ ਗੱਲ ਕਰਦਿਆਂ ਸੁਣਿਆ ਗਿਆ ਹੈ।
ਬ੍ਰਿਟੇਨ ਦੀ ਵਕੀਲ ਹੇਲੇਨਾ ਕੈਨੇਡੀ ਵੱਲੋਂ ਇਸ ਜਾਂਚ ਦਾ ਜ਼ਿਕਰ ਕੀਤਾ ਗਿਆ ਹੈ। ਹੇਲੇਨਾ ਦਾ ਕਹਿਣਾ ਹੈ ਕਿ ਜਿਹੜੀਆਂ ਰਿਕਾਡਿੰਗਸ ਉਨ੍ਹਾਂ ਨੇ ਸੁਣੀਆਂ ਹਨ ਉਹ ਸਾਰੀ ਸਾਊਦੀ ਦੂਤਘਰ ਦੇ ਅੰਦਰ ਦੀਆਂ ਹਨ। ਇਸ ਵਿਚ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਹਨ ਉਸ ਵਿਚ ਖਸ਼ੋਗੀ ਨੂੰ ਉਸੇ ਅੰਦਾਜ਼ ਵਿਚ ਕੱਟਣ ਦੀ ਗੱਲ ਕਹੀ ਗਈ ਹੈ ਜਿਸ ਤਰ੍ਹਾਂ ਕੁਰਬਾਨੀ ਦੇ ਬਕਰੇ ਨੂੰ ਕੱਟਿਆ ਜਾਂਦਾ ਹੈ। ਹੇਲੇਨਾ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਉਹ ਸਾਰੇ ਇਸ ਬਾਰੇ ਵਿਚ ਚਰਚਾ ਕਰ ਰਹੇ ਸਨ ਕੀ ਬੌਡੀ ਅਤੇ ਲੱਕ ਦਾ ਹੇਠਲਾ ਹਿੱਸਾ ਬੈਗ ਵਿਚ ਫਿੱਟ ਹੋ ਪਾਵੇਗਾ? ਮੈਂ ਜਦੋਂ ਕਦੇ ਲਾਸ਼ ਕੱਟਦਾ ਹਾਂ ਤਾਂ ਅਕਸਰ ਸੰਗੀਤ ਸੁਣਦਾ ਹਾਂ। ਕਦੇ-ਕਦੇ ਮੇਰੇ ਇਕ ਹੱਥ ਵਿਚ ਕੌਫੀ ਮੱਗ ਅਤੇ ਦੂਜੇ ਹੱਥ ਵਿਚ ਸਿਗਾਰ ਵੀ ਹੁੰਦਾ ਹੈ।'' ਸਿਰਫ ਇੰਨ੍ਹਾ ਹੀ ਨਹੀਂ ਉਸ ਨੇ ਇਹ ਵੀ ਕਿਹਾ ਕਿ ਜ਼ਿੰਦਗੀ ਵਿਚ ਪਹਿਲੀ ਵਾਰ ਉਹ ਕਿਸੇ ਲਾਸ਼ ਨੂੰ ਜ਼ਮੀਨ 'ਤੇ ਰੱਖ ਕੇ ਕੱਟੇਗਾ।
ਹੇਲੇਨਾ ਮੁਤਾਬਕ ਲਾਸ਼ ਨੂੰ ਕੱਟਣ ਵਾਲਾ ਵਿਅਕਤੀ ਇਹ ਵੀ ਕਹਿ ਰਿਹਾ ਸੀ ਕਿ ਅਕਸਰ ਉਹ ਜਾਨਵਰਾਂ ਨੂੰ ਪਹਿਲਾਂ ਲਟਕਾਉਂਦਾ ਹੈ ਅਤੇ ਫਿਰ ਉਨ੍ਹਾਂ ਦੇ ਟੁੱਕੜੇ-ਟੁੱਕੜੇ ਕਰਦਾ ਹੈ। ਇਸ ਮਗਰੋਂ ਸਾਰੇ ਲੋਕ ਖਸ਼ੋਗੀ ਦੇ ਆਉਣ ਦਾ ਇੰਤਜ਼ਾਰ ਕਰਦੇ ਹਨ। ਫਿਰ ਉਹੀ ਲੋਕ ਕਹਿੰਦੇ ਹਨ,''ਕੀ ਕੁਰਬਾਨੀ ਲਈ ਜਾਨਵਰ ਆ ਗਿਆ?'' ਇਸ ਮਗਰੋਂ ਸਾਰਿਆਂ ਨੂੰ ਹੱਸਦੇ ਹੋਏ ਸੁਣਿਆ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਤੁਰਕੀ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ ਨੂੰ ਸਾਰੇ ਗੁਪਤ ਟੇਪਸ ਸੌਂਪੇ ਸਨ ਅਤੇ ਇਨ੍ਹਾਂ ਵਿਚ 45 ਤੋਂ ਜ਼ਿਆਦਾ ਦੀ ਰਿਕਾਡਿੰਗ ਦਰਜ ਹੈ।
ਬੱਚੇ ਨੂੰ ਹੋਈ ਲਾਇਲਾਜ ਬੀਮਾਰੀ, ਛੂਹ ਵੀ ਨਹੀਂ ਸਕਦੇ ਮਾਤਾ-ਪਿਤਾ
NEXT STORY