ਜਲੰਧਰ (ਇੰਟ)- ਅਮਰੀਕਾ ਦੇ ਕੈਨਸਸ ਸੂਬੇ ਵਿਚ ਇਕ ਕਰਮਚਾਰੀ ਨੇ ਪੁਲਸ ਕੋਲ ਮੰਨਿਆ ਹੈ ਕਿ ਉਸ ਨੇ ਗਾਹਕਾਂ ਨੂੰ ਪਰੋਸੇ ਜਾਣ ਵਾਲੇ ਭੋਜਨ ਨੂੰ ਆਪਣੇ ਗੁਪਤ ਅੰਗਾਂ ਨਾਲ ਦੂਸ਼ਿਤ ਕਰ ਦਿੱਤਾ ਸੀ। ਇੰਨਾ ਹੀ ਨਹੀਂ ਉਸ ਨੇ ਖਾਣੇ ’ਚ ਥੁੱਕ ਅਤੇ ਪਿਸ਼ਾਬ ਵੀ ਮਿਲਾਇਆ ਸੀ। ਦੋਸ਼ੀ 21 ਸਾਲਾ ਜੈਸ ਕ੍ਰਿਸ਼ਚੀਅਨ ਹੈਨਸਨ ਹੈ, ਜੋਕਿ ਹੇਰਫੋਰਡ ਹਾਊਸ ਸਟੀਕਹਾਊਸ ’ਚ ਕੰਮ ਕਰਦਾ ਹੈ।
ਅਮਰੀਕੀ ਨਿਊਜ਼ ਮੀਡੀਆ ਆਉਟਲੈਟਸ ਅਨੁਸਾਰ ਯੂ. ਐੱਸ. ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ਼. ਬੀ. ਆਈ.) ਦੇ ਏਜੰਟਾਂ ਨੇ ਭੋਜਨ ਦੇ ਦੂਸ਼ਿਤ ਹੋਣ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।
ਹੈਨਸਨ ’ਤੇ ਅਪਰਾਧਿਕ ਧਮਕੀ ਦੇਣ ਦਾ ਸੰਗੀਨ ਦੋਸ਼ ਹੈ ਅਤੇ ਉਸ ਨੂੰ 13 ਮਹੀਨਿਆਂ ਦੀ ਜੇਲ ਅਤੇ 100,000 ਡਾਲਰ ਜੁਰਮਾਨਾ ਹੋ ਸਕਦਾ ਹੈ। ਉਹ 100,000 ਡਾਲਰ ਦੇ ਬਾਂਡ ’ਤੇ ਹੈ ਅਤੇ 6 ਜੂਨ ਨੂੰ ਉਸ ਦੀ ਅਦਾਲਤ ਦੀ ਤਾਰੀਖ ਹੈ। ਕਰੀਬ 140 ਲੋਕਾਂ ਨੇ ਦੱਸਿਆ ਕਿ ਘਟਨਾ ਸਮੇਂ ਉਨ੍ਹਾਂ ਨੇ ਰੈਸਟੋਰੈਂਟ ’ਚ ਖਾਣਾ ਖਾਧਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਵੱਲੋਂ 'ਯੈਲੋ ਅਲਰਟ' ਜਾਰੀ, ਚੱਲਣਗੀਆਂ ਤੇਜ਼ ਹਵਾਵਾਂ ਤੇ ਹੋਵੇਗੀ ਬਾਰਿਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਜੰਗਲ ਦੀ ਅੱਗ ਦਾ ਕਹਿਰ, ਹਜ਼ਾਰਾਂ ਲੋਕ ਬੇਘਰ
NEXT STORY