ਲੰਡਨ (ਭਾਸ਼ਾ)— ਉੱਤਰੀ-ਪੱਛਮੀ ਇੰਗਲੈਂਡ ਵਿਚ ਗ੍ਰਿਫਤਾਰ ਕੀਤੀ ਗਈ ਬ੍ਰਿਟਿਸ਼ ਨਰਸ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਅਸਲ ਵਿਚ ਇਕ ਹਸਪਤਾਲ ਦੀ ਨਵਜੰਮੇ ਬੱਚਿਆਂ ਸੰਬੰਧੀ ਇਕਾਈ ਦੀ ਜਾਂਚ ਦੇ ਤੌਰ 'ਤੇ 8 ਬੱਚਿਆਂ ਦੀ ਹੱਤਿਆ ਕਰਨ ਦੇ ਸ਼ੱਕ ਵਿਚ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਲੂਸੀ ਲੇਟਬੀ (28) ਨੂੰ ਕਾਊਂਟੈੱਸ ਆਫ ਚੈਸਟਰ ਹਸਪਤਾਲ ਵਿਚ 17 ਬੱਚਿਆਂ ਦੀ ਮੌਤ ਦੀ ਜਾਂਚ ਦੇ ਸਿਲਸਿਲੇ ਵਿਚ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਕ ਬੁਲਾਰੇ ਨੇ ਦੱਸਿਆ ਕਿ ਨਰਸ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਸ ਨੇ ਨਰਸ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ। ਬੁਲਾਰੇ ਨੇ ਕਿਹਾ,''ਸਾਨੂੰ ਪਤਾ ਹੈ ਕਿ ਇਸ ਜਾਂਚ ਦਾ ਜਨਤਾ ਦੇ ਨਾਲ-ਨਾਲ ਸਾਰੇ ਪਰਿਵਾਰਾਂ, ਹਸਪਤਾਲ ਦੇ ਕਰਮਚਾਰੀਆਂ ਅਤੇ ਮਰੀਜ਼ਾਂ 'ਤੇ ਵੱਡਾ ਅਸਰ ਹੋਇਆ ਹੈ। ਸਾਰੇ ਬੱਚਿਆਂ ਦੇ ਮਾਤਾ-ਪਿਤਾ ਨੂੰ ਹਰ ਗੱਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਕਾਰੀ ਇਸ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਸਹਿਯੋਗ ਦੇ ਰਹੇ ਹਨ।'' ਗੌਰਤਲਬ ਹੈ ਕਿ ਇਹ ਮਾਮਲਾ ਮਾਰਚ 2015 ਅਤੇ ਜੁਲਾਈ 2016 ਵਿਚਕਾਰ ਬੱਚਿਆਂ ਦੀ ਮੌਤ ਅਤੇ 14 ਨਵਜੰਮੇ ਬੱਚਿਆਂ ਦੇ ਡਿੱਗਣ ਨਾਲ ਜੁੜਿਆ ਹੈ।
ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਗਏ 340 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ
NEXT STORY