ਲੰਡਨ : ਅਕਸਰ ਤੁਸੀਂ ਪੰਜਾਬ ਵਿਚ ਮੋਬਾਈਲ ਖੋਹਣ ਦੀਆਂ ਵਾਰਦਾਤਾਂ ਬਾਰੇ ਸੁਣਿਆ ਹੋਵੇਗਾ। ਪਰ ਹੁਣ ਬਰਤਾਨੀਆ ਦੀ ਰਾਜਧਾਨੀ ਲੰਡਨ 'ਚ ਵੀ ਮੋਬਾਈਲ ਫੋਨ ਖੋਹਣ ਵਾਲਿਆਂ ਦਾ ਬੋਲਬਾਲਾ ਹੈ। ਜੇਕਰ ਤੁਸੀਂ ਲੰਡਨ ਜਾ ਰਹੇ ਹੋ ਅਤੇ ਲੰਡਨ ਦੀਆਂ ਪਾਰਕਾਂ, ਆਕਸਫੋਰਡ ਸਟਰੀਟ, ਔਲੀ ਸਟ੍ਰੀਟ, ਨਿਊ ਬੌਂਡ ਸਟਰੀਟ 'ਚ ਮੋਬਾਈਲ ਲੈ ਕੇ ਘੁੰਮ ਰਹੇ ਹੋ ਤਾਂ ਸਾਵਧਾਨ ਹੋ ਜਾਓ। ਇਨ੍ਹਾਂ ਸੜਕਾਂ 'ਤੇ ਈ-ਬਾਈਕ 'ਤੇ ਘੁੰਮਦੇ ਕਾਲੇ ਕੱਪੜਿਆਂ 'ਚ ਲੁਟੇਰੇ ਕਿਸੇ ਵੀ ਸਮੇਂ ਤੁਹਾਡਾ ਮੋਬਾਈਲ ਖੋਹ ਲੈਣਗੇ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਪਿਛਲੇ ਸਮੇਂ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਮੋਬਾਈਲ ਖੋਹਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਇਹ ਵਾਰਦਾਤਾਂ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋ ਚੁੱਕੀਆਂ ਹਨ।
ਇੰਗਲੈਂਡ 'ਚ ਇਨ੍ਹੀਂ ਦਿਨੀਂ ਚੋਰੀ 'ਤੇ ਸਨੈਚਿੰਗ ਦੀਆਂ ਘਟਨਾਵਾਂ 'ਚ ਭਾਰੀ ਵਾਧਾ ਹੋ ਰਿਹਾ ਹੈ ਅਤੇ ਇਸ ਸਾਲ ਸਤੰਬਰ 'ਚ ਜਾਰੀ ਰਿਪੋਰਟ ਅਨੁਸਾਰ ਇੰਗਲੈਂਡ ਅਤੇ ਵੇਲਜ਼ ਵਿਚ ਚੋਰੀ ਅਤੇ ਸਨੈਚਿੰਗ ਦੀਆਂ 78,000 ਘਟਨਾਵਾਂ ਵਾਪਰੀਆਂ ਹਨ ਅਤੇ ਇਨ੍ਹਾਂ ਵਿਚੋਂ ਤਿੰਨ-ਚੌਥਾਈ ਘਟਨਾਵਾਂ ਸਿਰਫ ਲੰਡਨ ਵਿਚ ਹੋਈਆਂ ਹਨ। ਜ਼ਿਆਦਾਤਰ ਮੋਬਾਈਲ ਖੋਹਣ ਵਾਲੇ ਲੰਡਨ ਦੇ ਵੈਸਟਮਿੰਸਟਰ ਇਲਾਕੇ 'ਚ ਸਰਗਰਮ ਹਨ। ਸਤੰਬਰ ਤੱਕ ਇਸ ਖੇਤਰ ਵਿੱਚ ਮੋਬਾਈਲ ਖੋਹਣ ਦੀਆਂ 22253 ਘਟਨਾਵਾਂ ਵਾਪਰੀਆਂ ਹਨ।
2018 ਵਿੱਚ, ਲੰਡਨ ਵਿੱਚ ਫੋਨ ਚੋਰੀ ਦੀਆਂ 48,209 ਘਟਨਾਵਾਂ ਸਾਹਮਣੇ ਆਈਆਂ ਸਨ ਅਤੇ 2023 ਵਿੱਚ ਇਹ ਵੱਧ ਕੇ 94,341 ਹੋ ਗਈਆਂ। ਲੰਡਨ 'ਚ ਚੱਲ ਰਹੇ ਲੁਟੇਰਿਆਂ ਦੇ ਜ਼ਿਆਦਾਤਰ ਨਿਸ਼ਾਨੇ 'ਤੇ ਮੋਬਾਈਲ ਫ਼ੋਨ ਹੀ ਹੁੰਦੇ ਹਨ ਅਤੇ ਇਹ ਲੁਟੇਰੇ ਕਦੋਂ ਸੜਕ ਦੇ ਕਿਨਾਰੇ ਘੁੰਮ ਰਹੇ ਆਮ ਲੋਕਾਂ ਤੋਂ ਮੋਬਾਈਲ ਫ਼ੋਨ ਖੋਹ ਕੇ ਭੱਜ ਜਾਂਦੇ ਹਨ, ਇਹ ਵੀ ਪਤਾ ਨਹੀਂ ਲੱਗਦਾ।
19 ਅਕਤੂਬਰ ਨੂੰ ਬ੍ਰਿਸਬੇਨ 'ਚ ਸ਼ੋਅ ਕਰਨ ਆ ਰਹੇ ਹਨ ਗਾਇਕ ਅਭਿਜੀਤ ਭੱਟਾਚਾਰੀਆ
NEXT STORY