ਲੰਡਨ (ਵਾਰਤਾ)— ਵਿਗਿਆਨੀਆਂ ਨੇ ਤਾਜ਼ਗੀ ਸਬੰਧੀ ਇਕ ਨਵੀਂ ਸ਼ੋਧ ਕੀਤੀ ਹੈ। ਇਸ ਸ਼ੋਧ ਵਿਚ ਉਨ੍ਹਾਂ ਨੇ ਪਤਾ ਲਗਾਇਆ ਹੈ ਕਿ ਲੋਕਾਂ ਨੂੰ ਸਵੇਰੇ ਨੀਂਦ ਤੋਂ ਜਗਾਉਣ ਵਿਚ ਵਿਸ਼ਵ ਵਿਚ ਦੂਜੇ ਸਥਾਨ 'ਤੇ ਰਹਿਣ ਵਾਲੀ ਚਾਹ ਅਤੇ ਚੌਥੇ ਸਥਾਨ 'ਤੇ ਕਾਇਮ ਕੌਫੀ ਦੇ ਬਾਰੇ ਵਿਚ ਸਿਰਫ ਸੋਚਣ ਨਾਲ ਹੀ ਵੀ ਤਾਜ਼ਾ ਮਹਿਸੂਸ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਆਫ ਟੋਰਾਂਟੋ ਦੇ ਸਾਥੀ ਪ੍ਰੋਫੈਸਰ ਸੈਮ ਮੈਗਲਿਓ ਦੀ ਅਗਵਾਈ ਵਿਚ ਵਿਗਿਆਨੀਆਂ ਦੀ ਇਕ ਟੀਮ ਨੇ ਇਸ ਸਬੰਧ ਵਿਚ ਅਧਿਐਨ ਕੀਤਾ।
ਪ੍ਰੋਫੈਸਰ ਮੈਗਲਿਓ ਨੇ ਇਕ ਪੱਤਰਿਕਾ ਵਿਚ ਪ੍ਰਕਾਸ਼ਿਤ ਆਪਣੇ ਸ਼ੋਧ ਪੱਤਰ ਵਿਚ ਕਿਹਾ ਹੈ ਕਿ ਸਵੇਰ ਦੀ ਨੀਂਦ ਤੋਂ ਜਾਗ ਕੇ ਫੁਰਤੀ ਭਰਨ ਵਾਲੀ ਕੌਫੀ ਅਤੇ ਚਾਹ ਵਿਚ ਮਨੋਵਿਗਿਆਨਿਕ ਗੁਣ ਵੀ ਹਨ ਜਿਸ ਦੇ ਬਾਰੇ ਵਿਚ ਲੋਕਾਂ ਨੂੰ ਸ਼ਾਇਦ ਹੀ ਪਤਾ ਹੋਵੇ। ਦੋਵੇਂ ਸਿਰਫ ਪੀਣ ਨਾਲ ਹੀ ਤਾਜ਼ਗੀ ਨਹੀਂ ਦਿੰਦੀਆਂ ਸਗੋਂ ਉਸ ਨਾਲ ਜੁੜੀਆਂ ਚੀਜ਼ਾਂ ਮਤਲਬ ਮਗ, ਪਿਆਲੇ, ਚਾਹ ਦੇ ਬ੍ਰਾਂਡ, ਐਕਸਪ੍ਰੈਸੋ, ਕੇਪਿਚਿਨੋ, ਲੈਟੇ ਆਦਿ ਕੌਫੀ ਦਾ 'ਲੋਗੋ' ਦੇਖਣ ਅਤੇ ਚਾਹ ਜਾਂ ਕੌਫੀ ਦੇ ਬਾਰੇ ਵਿਚ ਸੋਚਣ ਨਾਲ ਵੀ ਤਾਜ਼ਾ ਹੋਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ,''ਅਸੀਂ ਆਪਣੇ ਸ਼ੋਧ ਵਿਚ ਪਾਇਆ ਕਿ ਦੋਵੇਂ ਪੀਣ ਵਾਲੇ ਪਦਾਰਥ ਨਾਲ ਜੁੜੀਆਂ ਸੰਕੇਤਿਕ ਚੀਜ਼ਾਂ ਨੂੰ ਦੇਖਣ ਅਤੇ ਉਨ੍ਹਾਂ ਦੇ ਬਾਰੇ ਵਿਚ ਸੋਚਣ ਭਰ ਨਾਲ ਤਾਜ਼ਾ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਲਈ ਅਮਰੀਕਾ, ਕੈਨੇਡਾ ਅਤੇ ਯੂਰਪੀ ਦੇਸ਼ਾਂ ਦੇ ਨਾਲ-ਨਾਲ ਚੀਨ, ਜਾਪਾਨ ਅਤੇ ਕੋਰੀਆਈ ਦੇਸ਼ਾਂ ਦੇ ਕਰੀਬ 342 ਲੋਕਾਂ ਦੇ ਚਾਰ ਸਮੂਹਾਂ 'ਤੇ ਸ਼ੋਧ ਕੀਤੀ ਗਈ।''
ਪ੍ਰੋਫੈਸਰ ਮੈਗਲਿਗੋ ਨੇ ਕਿਹਾ ਕਿ ਇਸ ਦੌਰਾਨ ਲੋਕਾਂ ਨੂੰ ਚਾਹ ਜਾਂ ਕੌਫੀ ਦੇ ਕਾਲਪਨਿਕ ਬ੍ਰਾਂਡ ਦੇ ਬਾਰੇ ਵਿਚ ਮੌਕ ਮਾਰਕੀਟਿੰਗ ਸਮੇਤ ਮਾਨਸਿਕ ਰੂਪ ਨਾਲ ਕੀਤੇ ਜਾਣ ਵਾਲੇ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਕੀਤਾ ਗਿਆ। ਇਸ ਦੌਰਾਨ ਕਾਫੀ ਹੈਰਾਨ ਕਰ ਦੇਣ ਵਾਲੇ ਨਤੀਜੇ ਸਾਹਮਣੇ ਆਏ। ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਕੀਤਾ ਗਿਆ ਉਨ੍ਹਾਂ ਦੇ ਦਿਲ ਦੀ ਗਤੀ ਅਤੇ ਤਾਜ਼ਾ ਮਹਿਸੂਸ ਕਰਨ ਸਬੰਧੀ ਮਾਨਸਿਕ ਸਥਿਤੀ ਵਿਚ ਤਬਦੀਲੀ ਦੇਖੀ ਗਈ। ਚਾਹ ਅਤੇ ਕੌਫੀ ਨਾਲ ਸਬੰਧਤ ਸੋਚ ਅਤੇ ਸੰਕੇਤਕ ਚੀਜ਼ਾਂ ਦਾ ਮਨੁੱਖਾਂ ਦੇ ਦਿਮਾਗ 'ਤੇ ਵੱਖ-ਵੱਖ ਅਸਰ ਦੇਖਿਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕਾਂ ਨੂੰ ਕੌਫੀ ਜਾਂ ਚਾਹ ਨਾਲ ਸਬੰਧਤ ਸੰਕੇਤਾਂ ਨੂੰ ਦੇਖਣ ਜਾਂ ਉਨ੍ਹਾਂ ਦੇ ਬਾਰੇ ਸੋਚਣ ਲਈ ਕਿਹਾ ਗਿਆ ਉਨ੍ਹਾਂ ਨੇ ਉਂਝ ਦੀ ਹੀ ਤਾਜ਼ਗੀ ਮਹਿਸੂਸ ਕੀਤੀ। ਜਿਵੇਂ ਇਨ੍ਹਾਂ ਨੂੰ ਪੀਣ ਦੇ ਬਾਅਦ ਹੁੰਦੀ ਹੈ ਪਰ ਉਨ੍ਹਾਂ ਵਿਚ ਫੁਰਤੀ ਮਹਿਸੂਸ ਕਰਨ ਦੇ ਪੱਧਰ ਵਿਚ ਫਰਕ ਸੀ। ਇਸ ਵਿਚ ਚਾਹ ਨਾਲੋਂ ਕੌਫੀ ਦਾ ਅਸਰ ਜ਼ਿਆਦਾ ਦੇਖਿਆ ਗਿਆ। ਪ੍ਰੋਫੈਸਰ ਮੈਗਲਿਓ ਨੇ ਕਿਹਾ,''ਜਿਹੜੇ ਲੋਕਾਂ ਨੂੰ ਕੌਫੀ ਨਾਲ ਸਬੰਧਤ ਸੰਕੇਤਾਂ ਨਾਲ ਜਾਣੂ ਕਰਵਾਇਆ ਗਿਆ ਉਨ੍ਹਾਂ ਦੇ ਸੋਚਣ ਦੇ ਤਰੀਕਿਆਂ ਵਿਚ ਜ਼ਿਆਦਾ ਡੂੰਘਾਈ ਅਤੇ ਸਪਸ਼ੱਟਤਾ ਪਾਈ ਗਈ ਅਤੇ ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਚਾਹ ਦਾ ਇਕ ਕੱਪ ਦੇਖਣ ਦੀ ਤੁਲਨਾ ਵਿਚ ਕੌਫੀ ਦਾ ਕੱਪ ਦੇਖਣ ਨਾਲ ਜ਼ਿਆਦਾ ਤਾਜ਼ਗੀ ਮਹਿਸੂਸ ਹੁੰਦੀ ਹੈ।''
ਆਸਟ੍ਰੇਲੀਆ 'ਚ ਅਮਰੀਕੀ ਸੰਗੀਤਕਾਰ 'ਤੇ ਹਮਲਾ, ਚੱਲ ਰਿਹੈ ਇਲਾਜ
NEXT STORY