ਲੰਡਨ(ਏਜੰਸੀ)— ਕਹਿੰਦੇ ਨੇ ਕਿ ਪੈਸੇ ਨਾਲ ਬਹੁਤ ਕੁੱਝ ਖਰੀਦਿਆ ਜਾ ਸਕਦਾ ਪਰ ਸਭ ਕੁਛ ਨਹੀਂ। ਇਸੇ ਤਰ੍ਹਾਂ ਦੀ ਕਹਾਣੀ ਹੈ ਬ੍ਰਿਟੇਨ 'ਚ ਰਹਿਣ ਵਾਲੀ ਇਕ ਕੁੜੀ ਦੀ ਹੈ, ਜਿਸ ਨੇ ਲਾਟਰੀ ਰਾਹੀਂ ਕਰੋੜਾਂ ਰੁਪਏ ਜਿੱਤੇ ਪਰ ਉਸ ਨੂੰ ਅੱਜ ਤਕ ਸੱਚੇ ਪਿਆਰ ਦਾ ਅਹਿਸਾਸ ਕਰਵਾਉਣ ਵਾਲਾ ਕੋਈ ਨਹੀਂ ਮਿਲਿਆ। ਹੁਣ ਉਸ ਨੇ ਆਪਣੇ ਪਿਆਰ ਨੂੰ ਲੱਭਣ ਦਾ ਅਨੋਖਾ ਢੰਗ ਲੱਭਿਆ ਹੈ। ਜੇਨ ਪਾਰਕ ਨੇ ਇਕ ਵੈੱਬਸਾਈਟ ਲਾਂਚ ਕਰਕੇ ਆਪਣੇ ਪਰਫੈਕਟ ਮੈਚ ਦੀ ਭਾਲ ਕੀਤੀ ਅਤੇ ਕਿਹਾ ਕਿ ਜੇਕਰ ਉਸ ਨੂੰ ਉਸ ਦਾ ਪਿਆਰ ਮਿਲ ਜਾਂਦਾ ਹੈ ਤਾਂ ਉਹ ਉਸ ਨੂੰ ਇਕ ਸਾਲ ਲਈ 60 ਹਜ਼ਾਰ ਪੌਂਡ ਦੇਵੇਗੀ।
ਜੇਨ ਪਾਰਕ ਫਿਲਹਾਲ 23 ਸਾਲ ਦੀ ਹੈ ਅਤੇ ਜਦ ਉਹ 17 ਸਾਲ ਦੀ ਸੀ ਤਦ ਉਸ ਨੇ ਇਕ ਕਰੋੜ ਪੌਂਡ ਦੀ ਲਾਟਰੀ ਜਿੱਤੀ ਸੀ। ਲਾਟਰੀ ਤੋਂ ਮਿਲੇ ਪੈਸਿਆਂ ਨਾਲ ਉਸ ਨੇ ਕਾਫੀ ਐਸ਼ੋ-ਆਰਾਮ ਕੀਤਾ ਪਰ ਉਸ ਨੂੰ ਪਿਆਰ 'ਚ ਕਈ ਵਾਰ ਧੋਖਾ ਮਿਲਿਆ ਹੈ। ਇਸ ਲਈ ਉਹ ਸੱਚੇ ਪਿਆਰ ਦੀ ਭਾਲ ਕਰ ਰਹੀ ਹੈ।
ਜੇਨ ਹਮੇਸ਼ਾ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਰਹਿੰਦੀ ਹੈ ਕਿ ਉਹ ਆਪਣੇ ਨਾਲ ਪਿਆਰ ਕਰੇ ਜਾਂ ਆਪਣੇ ਬੈਂਕ ਬੈਂਲਸ ਨੂੰ ਤਰਜੀਹ ਦੇਵੇ। ਲਾਟਰੀ ਰਾਹੀਂ ਉਸ ਨੇ ਕਾਫੀ ਪੈਸਾ ਕਮਾਇਆ ਪਰ ਉਹ ਹੁਣ ਖੁਦ ਨੂੰ ਇਕੱਲੀ ਮਹਿਸੂਸ ਕਰ ਰਹੀ ਹੈ। ਜੈਨ ਦਾ ਕਹਿਣਾ ਹੈ ਕਿ ਉਹ ਜਿਸ ਵਿਅਕਤੀ ਨੂੰ ਪਿਆਰ ਕਰਦੀ ਸੀ ਪਰ ਉਸ ਨੇ ਉਸ ਨੂੰ ਧੋਖਾ ਦੇ ਦਿੱਤਾ। ਇਸ ਮਗਰੋਂ ਉਸ ਨੇ ਕਿਸੇ ਹੋਰ ਨਾਲ ਵੀ ਪਿਆਰ ਕੀਤਾ ਪਰ ਇਹ ਰਿਸ਼ਤਾ ਥੋੜੀ ਦੇਰ ਹੀ ਚੱਲਿਆ ਅਤੇ ਹੁਣ ਉਹ ਅਜਿਹੇ ਵਿਅਕਤੀ ਦੀ ਭਾਲ ਕਰ ਰਹੀ ਹੈ ਜੋ ਉਸ ਦੀਆਂ ਭਾਵਨਾਵਾਂ ਨੂੰ ਸਮਝੇ।
...ਤਾਂ ਇਸ ਕਾਰਨ ਕੈਂਪਾ 'ਚੋਂ ਫਰਾਰ ਹੋਏ ਰੋਹਿੰਗਿਆ
NEXT STORY