ਕੈਨੇਡਾ— ਇਕ ਨਵੇਂ ਅਧਿਐਨ ਵਿਚ ਪਤਾ ਚੱਲਿਆ ਹੈ ਕਿ ਐਕਸ਼ਨ ਵੀਡੀਓ ਗੇਮ ਖੇਡਣ ਦੇ ਸ਼ੁਕੀਨ ਲੋਕਾਂ ਦਾ ਗ੍ਰੇ ਮੈਟਰ ਘੱਟ ਹੋ ਜਾਂਦਾ ਹੈ, ਜੋ ਦਿਮਾਗ ਦਾ ਮਹੱਤਵਪੂਰਨ ਅਤੇ ਮੁੱਖ ਭਾਗ ਹੈ। ਗ੍ਰੇ ਮੈਟਰ ਵਿਚ ਕਮੀ ਮਾਨਸਿਕ ਬੀਮਾਰੀ ਨਾਲ ਜੁੜੀ ਹੁੰਦੀ ਹੈ। ਅਧਿਐਨ ਮੁਤਾਬਕ ਗ੍ਰੇ ਮੈਟਰ ਵਿਚ ਕਮੀ ਨਾਲ ਦਿਮਾਗ ਸੰਬੰਧੀ ਬੀਮਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਵਿਚ ਤਣਾਅ ਤੋਂ ਲੈ ਕੇ ਸਕਿਜ਼ੋਫਰੀਨੀਆ, ਪੀ. ਟੀ. ਐੱਸ. ਡੀ. ਅਤੇ ਅਲਜ਼ਾਈਮਰ ਬੀਮਾਰੀ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।
ਯੂਨੀਵਰਸਿਟੀ ਡੇ ਮਾਨਟ੍ਰੇਲ ਕੈਨੇਡਾ ਦੇ ਲੀਡ ਆਰਥਰ ਜਾਰਜ ਵੈਸਟ ਨੇ ਕਿਹਾ,'' ਵੀਡੀਓ ਗੇਮ ਦਿਮਾਗ ਵਿਚ ਬੋਧ ਪ੍ਰਣਾਲੀ ਨੂੰ ਫਾਇਦਾ ਪਹੁੰਚਾਉਂਦੀ ਹੈ, ਜੋ ਕਿ ਮੁੱਖ ਤੌਰ 'ਤੇ ਵਿਜ਼ੁਅਲ ਅਟੈਂਸ਼ਨ ਅਤੇ ਸ਼ਾਰਟ ਟਰਮ ਮੈਮੋਰੀ ਨਾਲ ਸੰਬੰਧਿਤ ਹੈ ਪਰ ਇਸ ਦਾ ਵਿਹਾਰਕ ਸਬੂਤ ਇਹ ਵੀ ਹੈ ਕਿ ਗ੍ਰੇ ਮੈਟਰ 'ਤੇ ਇਸ ਦਾ ਪ੍ਰਭਾਵ ਇਕ ਭਾਰੀ ਕੀਮਤ ਲੈ ਸਕਦਾ ਹੈ।''
ਉਨ੍ਹਾਂ ਮੁਤਾਬਕ,'' ਇਸ ਲਈ ਅਸੀਂ ਨਿਊਰੋ-ਇਮੇਜਿੰਗ ਸਟੱਡੀ ਕਰਨ, ਐਕਸ਼ਨ ਗੇਮ ਖੇਡਣ ਦੇ ਸ਼ੁਕੀਨ ਲੋਕਾਂ ਦੇ ਦਿਮਾਗ ਨੂੰ ਸਕੈਨ ਕਰਨ ਅਤੇ ਉਨ੍ਹਾਂ ਦੀ ਗੇਮ ਨਾ ਖੇਡਣ ਵਾਲਿਆਂ ਨਾਲ ਤੁਲਨਾ ਕਰਨ ਦਾ ਫੈਸਲਾ ਕੀਤਾ। ਇਸ ਅਧਿਐਨ ਵਿਚ ਸ਼ੋਧ ਕਰਤਾਵਾਂ ਨੇ 100 ਲੋਕਾਂ ਨੂੰ ਸ਼ਾਮਲ ਕੀਤਾ, ਜਿਸ ਵਿਚ 51 ਮਰਦ ਅਤੇ 46 ਔਰਤਾਂ ਸਨ। ਇਸ ਅਧਿਐਨ ਵਿਚ ਪਤਾ ਚੱਲਿਆ ਕਿ ਗੇਮਿੰਗ ਦਿਮਾਗ ਵਿਚ ਬਦਲਾਅ ਲਿਆਉਂਦੀ ਹੈ।''
'ਕਦੀ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ ਜੀ...' ਗੀਤ 'ਤੇ ਥਿਰਕੇ ਹਰਜੀਤ ਸਿੰਘ ਸੱਜਣ
NEXT STORY