ਬਾਬਾ ਬਕਾਲਾ (ਰਾਕੇਸ਼)- ਭਾਰਤ ਅਤੇ ਵਿਦੇਸ਼ਾਂ ਵਿੱਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ। ਬਜ਼ੁਰਗ ਵਿਅਕਤੀ ਅਤੇ ਕੈਂਸਰ, ਸਾਹ ਦੀਆਂ ਸਮੱਸਿਆਵਾਂ, ਦਮਾ, ਦਿਲ ਦੀਆਂ ਸਮੱਸਿਆਵਾਂ ਆਦਿ ਵਰਗੀਆਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਕੋਵਿਡ-19 ਦੀ ਲਾਗ ਲੱਗਣ ਦਾ ਖ਼ਤਰਾ ਵਧੇਰੇ ਹੁੰਦਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਖਾਸ ਤੌਰ 'ਤੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਇਸ ਦੀ ਰੋਕਥਾਮ ਅਤੇ ਬਚਾਅ ਲਈ ਡੇਰਾ ਬਿਆਸ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ 'ਚ ਉਨ੍ਹਾਂ ਕੁਝ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ
ਜੋ ਹੇਠ ਲਿਖੇ ਅਨੁਸਾਰ ਹਨ-
1. ਉਨ੍ਹਾਂ ਵਿਅਕਤੀਆਂ ਦੇ ਨੇੜਲੇ ਸੰਪਰਕ 'ਚ ਆਉਣ ਤੋਂ ਬਚੋ ਜੋ ਜ਼ੁਕਾਮ ਵਰਗੇ ਲੱਛਣਾਂ ਤੋਂ ਪੀੜਤ ਹਨ।
2. ਭੀੜ ਵਾਲੀਆਂ ਥਾਵਾਂ, ਜਿਵੇਂ ਕਿ ਸਤਿਸੰਗ, ਸ਼ਾਪਿੰਗ ਕੰਪਲੈਕਸ, ਹਸਪਤਾਲ, ਆਦਿ 'ਤੇ ਜਾਂਦੇ ਸਮੇਂ ਫੇਸ ਮਾਸਕ ਦੀ ਵਰਤੋਂ ਕਰੋ।
3. ਵਾਰ-ਵਾਰ ਸਾਬਣ ਨਾਲ ਹੱਥ ਧੋਵੋ।
4. ਜੇਕਰ ਤੁਸੀਂ ਠੀਕ ਨਹੀਂ ਮਹਿਸੂਸ ਕਰਦੇ ਜਾਂ ਜ਼ੁਕਾਮ ਜਾਂ ਬੁਖਾਰ ਹੈ ਤਾਂ ਡੇਰਾ ਹਸਪਤਾਲ ਨੂੰ ਰਿਪੋਰਟ ਕਰੋ।
ਡੇਰਾ ਬਿਆਸ ਵੱਲੋਂ ਸਾਰੇ ਐਸਆਈਸੀਜ਼ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਹ ਗੱਲ ਆਪਣੇ ਸੇਵਾਦਾਰਾਂ ਅਤੇ ਸਟਾਫ਼ ਦੇ ਧਿਆਨ 'ਚ ਲਿਆਉਣ।

ਇਹ ਵੀ ਪੜ੍ਹੋ- ਪੰਜਾਬ ਨੂੰ ਇਕ ਵਾਰ ਫਿਰ ਦਹਿਲਾਉਣ ਦੀ ਸਾਜ਼ਿਸ਼, ਬਣਿਆ ਦਹਿਸ਼ਤ ਦਾ ਮਾਹੌਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਵਪਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ
NEXT STORY