ਕਰਤਾਰਪੁਰ (ਸਾਹਨੀ)-ਥਾਣਾ ਕਰਤਾਰਪੁਰ ਅਧੀਨ ਕਰਤਾਰਪੁਰ ਜੰਡੇ ਸਰਾਏ ਲਿੰਕ ਸੜਕ ਬੜਾ ਪਿੰਡ (ਕੋਲਡ ਸਟੋਰਾਂ ਦੇ ਨੇੜੇ) 23 ਮਈ ਦੀ ਸਵੇਰ ਨੂੰ ਮੱਕੀ ਦੇ ਖੇਤਾਂ ਵਿਚੋਂ ਇਕ ਬਜ਼ੁਰਗ ਦੀ ਲਾਸ਼ ਮਿਲੀ ਸੀ। ਕਿਸੇ ਰਾਹਗੀਰ ਨੇ ਬਜ਼ੁਰਗ ਦੀ ਪਛਾਣ ਜਸਵੀਰ ਸਿੰਘ ਬਿੱਟਾ ਪੁੱਤਰ ਲੇਟ ਗੁਰਮੀਤ ਸਿੰਘ ਵਾਸੀ ਬੋਪਾਰਾਏ ਵਜੋਂ ਕੀਤੀ ਸੀ। ਇਸ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ ਅਤੇ ਕਤਲ ਕੇਸ ਵਿਚ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪਤਨੀ ਨੇ ਆਪਣੇ ਪੁੱਤਰ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ ਸੀ। ਪੁਲਸ ਨੇ ਬੀਤੇ ਦਿਨ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਕਮ ਕਰਵਾ ਕੇ ਮਾਮਲਾ ਦਰਜ ਕਰਨ ਤੋਂ ਉਪਰੰਤ ਤਫ਼ਦੀਸ਼ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ

ਇਸ ਸਬੰਧੀ ਕਰਤਾਰਪੁਰ ਥਾਣੇ ’ਚ ਕੀਤੀ ਪ੍ਰੈੱਸ ਕਾਨਫ਼ਰੰਸ ’ਚ ਡੀ. ਐੱਸ. ਪੀ. ਵਿਜੇ ਕੰਵਰ ਪਾਲ ਨੇ ਦੱਸਿਆ ਕਿ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਰਬਜੀਤ ਰਾਏ ਐੱਸ. ਪੀ. ਤਫ਼ਦੀਸ਼ ਦੀ ਰਹਿਨੁਮਾਈ ਹੇਠ ਕੀਤੀ ਨਾਕਾਬੰਦੀ ਦੌਰਾਨ ਥਾਣਾ ਮੁਖੀ ਇੰਸਪੈਰਟਰ ਰਮਨਦੀਪ ਸਿੰਘ ਨੂੰ ਖੇਤਾਂ ਵਿਚ ਪਈ ਉੱਕਤ ਬਜ਼ੁਰਗ ਦੀ ਲਾਸ਼ ਦੀ ਜਾਣਕਾਰੀ ਮਿਲੀ। ਮੌਕੇ ’ਤੇ ਪੁੱਜ ਕੇ ਉਨ੍ਹਾਂ ਨੇ ਖ਼ੂਨ ਨਾਲ ਲਥਪਥ ਲਾਸ਼ ਦੇ ਮੂੰਹ ’ਤੇ ਪਏ ਪਲਾਸਟਿਕ ਦੇ ਲਿਫ਼ਾਫ਼ੇ ਨੂੰ ਹਟਾਇਆ ਅਤੇ ਮੌਕੇ ’ਤੇ ਰਾਹਗੀਰ ਨੇ ਬਜ਼ੁਰਗ ਦੀ ਪਛਾਣ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ACP ਤੇ SHO ’ਤੇ ਵੀ ਡਿੱਗ ਸਕਦੀ ਹੈ ਗਾਜ, MLA ਰਮਨ ਅਰੋੜਾ ਨਾਲ ਮਿਲ ਕਮਾਏ ਕਰੋੜਾਂ ਰੁਪਏ
ਪੁਲਸ ਨੇ ਮ੍ਰਿਤਕ ਦੀ ਮਾਤਾ ਸੇਵਾ ਕੌਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ 24 ਘੰਟਿਆਂ ਵਿਚ ਕਤਲ ਦੇ ਕੇਸ ਦੀ ਗੁੱਥੀ ਸੁਲਝਾ ਲਈ। ਜਾਂਚ ਦੌਰਾਨ ਪਤਾ ਲੱਗਾ ਇਹ ਕਤਲ ਜਸਵੀਰ ਸਿੰਘ ਦੀ ਪਤਨੀ ਨਛੱਤਰ ਕੌਰ ਅਤੇ ਪੁੱਤਰ ਗੁਰਵਿੰਦਰ ਸਿੰਘ ਗਿੰਦਾ ਨੇ ਹਮ-ਸਲਾਹ ਹੋ ਕੇ ਕੀਤਾ, ਜਿਸ ਦੀ ਮੁੱਖ ਵਜ੍ਹਾ ਆਪਸ ’ਚ ਘਰੇਲੂ ਕਲੇਸ਼, ਲੜਾਈ-ਝਗੜਾ ਸੀ। ਕਤਲ ਦੀ ਸਵੇਰ ਵੀ ਇਨ੍ਹਾਂ ਦਾ ਝਗੜਾ ਹੋਇਆ ਅਤੇ ਦੋਵੇ ਮਾਂ-ਪੁੱਤ ਨੇ ਮਿਲ ਕੇ ਜਸਵੀਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ, ਜਿਸ ਨਾਲ ਜਸਵੀਰ ਸਿੰਘ ਦੀ ਮੌਤ ਹੋ ਗਈ ਅਤੇ ਇਨ੍ਹਾਂ ਦੋਵਾਂ ਨੇ ਜਸਵੀਰ ਸਿੰਘ ਦੇ ਮੂੰਹ ’ਤੇ ਲਿਫ਼ਾਫ਼ਾ ਬੰਨ੍ਹ ਕੇ ਲਾਸ਼ ਨੂੰ ਬੋਰੇ ਵਿਚ ਪਾ ਕੇ ਅਤੇ ਗੱਡੀ ਵਿਚ ਲੱਦ ਕੇ ਬੜਾ ਪਿੰਡ ਸੜਕ ਕੰਡੇ ਮੱਕੀ ਦੇ ਖੇਤਾਂ ਵਿਚ ਸੁਟ ਦਿੱਤੀ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਨਵਾਂ ਪਿੰਡ ਥਾਣਾ ਕਰਤਾਰਪੁਰ ਤੋਂ ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ ਕੇ ਲੈ ਗਏ ਸਨ MLA ਰਮਨ ਅਰੋੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ ਹੋਰ ਨਸ਼ੀਲੇ ਪਰਦਾਰਥਾਂ ਸਣੇ 13 ਮੁਲਜ਼ਮਾਂ ਗ੍ਰਿਫਤਾਰ
NEXT STORY