ਨਿਊਯਾਰਕ (ਅਨਸ)-ਮਾਹਵਾਰੀ ਬੰਦ ਹੋਣ ਤੋਂ ਬਾਅਦ ਔਰਤਾਂ ਨੂੰ ਅਟੈਕ ਦੇ ਖਤਰੇ ਤੋਂ ਬਚਣ ਲਈ ਕਸਰਤ ਕਰਨੀ ਚਾਹੀਦੀ ਹੈ ਅਤੇ ਘੱਟ ਕੈਲੋਰੀ ਵਾਲੀ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ। ਹਾਲੀਆ ਇਕ ਖੋਜ ’ਚ ਦੱਸਿਆ ਗਿਆ ਹੈ ਕਿ ਕਸਰਤ ਤੇ ਘੱਟ ਕੈਲੋਰੀ ਵਾਲੀ ਖੁਰਾਕ ਦਾ ਸੇਵਨ ਕਰਨ ਨਾਲ ਔਰਤਾਂ ਨੂੰ ਮਾਹਵਾਰੀ ਬੰਦ ਹੋਣ ਤੋਂ ਬਾਅਦ ਅਟੈਕ ਅਤੇ ਸ਼ੂਗਰ (ਟਾਈਪ-2) ਦਾ ਖਤਰਾ ਘੱਟ ਹੋ ਸਕਦਾ ਹੈ।
ਖੋਜ ’ਚ ਪਾਇਆ ਗਿਆ ਕਿ ਸਰੀਰਕ ਤੌਰ ’ਤੇ ਸਰਗਰਮ ਔਰਤਾਂ ’ਚ ਸੁਸਤ ਔਰਤਾਂ ਦੇ ਮੁਕਾਬਲੇ ਮੈਟਾਬੋਲਿਕ ਸਿੰਡਰੋਮ ਘੱਟ ਹੁੰਦਾ ਹੈ। ਮੈਟਾਬੋਲਿਕ ਸਿੰਡਰੋਮ ਉਨ੍ਹਾਂ ਸਰੀਰਕ ਕਾਰਕਾਂ ਦਾ ਸਮੂਹ ਹੈ, ਜਿਨ੍ਹਾਂ ਨਾਲ ਦਿਲ ਦੇ ਰੋਗ, ਅਟੈਕ ਅਤੇ ਸ਼ੂਗਰ ਦਾ ਖਤਰਾ ਵਧ ਜਾਂਦਾ ਹੈ। ਮਰੀਜ਼ ’ਚ ਲੋੜ ਨਾਲੋਂ ਵੱਧ ਚਰਬੀ, ਚੰਗੇ ਕੋਲੈਸਟ੍ਰੋਲ ਦੀ ਮਾਤਰਾ ਘਟਣ ਅਤੇ ਖੂਨ ’ਚ ਚਰਬੀ ਦੀ ਮਾਤਰਾ ਵਧਣ, ਹਾਈ ਬਲੱਡ ਪ੍ਰੈਸ਼ਰ ਹੋਣ ਅਤੇ ਹਾਈ ਬਲੱਡ ਸ਼ੂਗਰ ਹੋਣ ’ਤੇ ਮੈਟਾਬੋਲਿਕ ਸਿੰਡਰੋਮ ਦੀ ਪਛਾਣ ਕੀਤੀ ਜਾਂਦੀ ਹੈ। ਅਮਰੀਕਾ ਸਥਿਤ ਸਟੈਨਫੋਰਡ ਹੈਲਥ ਕੇਅਰ ਦੀ ਐਸੋਸੀਏਟ ਪ੍ਰੋਫੈਸਰ ਐੱਸ. ਲੀ ਨੇ ਕਿਹਾ ਕਿ ਪਹਿਲਾਂ ਤੋਂ ਹੀ ਅਧਿਐਨ ਮਹਾਵਾਰੀ ਦੇ ਬੰਦ ਹੋਣ ਤੋਂ ਬਾਅਦ ਔਰਤਾਂ ’ਚ ਦਿਲ ਦੀਆਂ ਬੀਮਾਰੀਆਂ ਅਤੇ ਸ਼ੂਗਰ ਟਾਈਪ-2 ’ਤੇ ਕੇਂਦਰਿਤ ਰਿਹਾ ਹੈ। ਇਹ ਅਧਿਐਨ ਅਨੋਖਾ ਹੈ ਕਿਉਂਕਿ ਇਹ ਅਜਿਹੇ ਰੋਗਾਂ ਦੀ ਰੋਕ ’ਤੇ ਕੇਂਦਰਿਤ ਹੈ।
ਇਹ ਖੋਜ ਜਰਨਲ ਆਫ ਕਲੀਨਿਕਲ ਐਂਡੋਕ੍ਰਾਈਨੋਲੋਜੀ ਐਂਡ ਮੈਟਾਬੋਲਿਜ਼ਮ ’ਚ ਪ੍ਰਕਾਸ਼ਿਤ ਹੋਈ ਹੈ। ਖੋਜ ’ਚ ਵਡੇਰੀ ਉਮਰ ਦੀਆਂ 3003 ਔਰਤਾਂ ਨੂੰ ਸ਼ਾਮਲ ਕੀਤਾ ਗਿਆ। ਲੀ ਨੇ ਕਿਹਾ ਕਿ ਅਧਿਐਨ ’ਚ ਪਾਇਆ ਗਿਆ ਕਿ ਮਹਾਵਾਰੀ ਦੇ ਬੰਦ ਹੋਣ ਤੋਂ ਬਾਅਦ ਕਸਰਤ ਅਤੇ ਘੱਟ ਕੈਲੋਰੀ ਦੀ ਖੁਰਾਕ ਦਾ ਸੇਵਨ ਕਰਨ ਨਾਲ ਔਰਤਾਂ ਨੂੰ ਮੈਟਾਬੋਲਿਕ ਸਿੰਡਰੋਮ ਦੀ ਸ਼ਿਕਾਇਤ ਤੋਂ ਛੁਟਕਾਰਾ ਮਿਲ ਸਕਦਾ ਹੈ।
ਸਿਡਨੀ 'ਚ 4 ਨਵੰਬਰ ਨੂੰ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ
NEXT STORY