ਨਵਾਂਸ਼ਹਿਰ (ਤ੍ਰਿਪਾਠੀ)-ਯੂ. ਕੇ. ਭੇਜਣ ਦੇ ਨਾਮ ’ਤੇ 10.02 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ’ਤੇ ਪੁਲਸ ਨੇ 2 ਔਰਤਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਚੂਹੜ ਸਿੰਘ ਪੁੱਤਰ ਸ਼੍ਰੀਰਾਮ ਵਾਸੀ ਪਿੰਡ ਕਟਵਾਰਾ ਤਹਿਸੀਲ ਬਲਾਚੌਰ ਨੇ ਦੱਸਿਆ ਕਿ ਉਹ ਅਪਣੇ ਲੜਕੇ ਨੂੰ ਯੂ. ਕੇ. ਭੇਜਣਾ ਚਾਹੁੰਦਾ ਸੀ, ਜਿਸ ਸਬੰਧੀ ਉਸ ਨੇ ਮਲੇਸ਼ੀਆਂ ਰਹਿੰਦੀ ਨਜ਼ਦੀਕੀ ਰਿਸ਼ਤੇਦਾਰ ਸਮਰਜੀਤ ਕੌਰ ਨਾਲ ਗੱਲਬਾਤ ਕੀਤੀ, ਜਿਸ ਨੇ ਉਸ ਨੂੰ ਮਲੇਸ਼ੀਆਂ ਰਹਿਣ ਵਾਲੀ ਟਰੈਵਲ ਏਜੰਟ ਕਵਿਤਾ ਦਾ ਨਾਮ ਦੱਸਿਆ। ਉਸ ਨੇ ਦੱਸਿਆ ਕਿ ਉਸ ਨੇ ਅਪਣੇ ਲੜਕੇ ਤੋਂ ਇਲਾਵਾ 4 ਹੋਰ ਨੌਜਵਾਨਾਂ ਨੂੰ ਯੂ. ਕੇ. ਭੇਜਣ ਦੀ ਗੱਲ ਕੀਤੀ ਤਾਂ ਉਕਤ ਏਜੰਟ ਨਾਲ ਪ੍ਰਤੀ ਵਿਅਕਤੀ 16-16 ਲੱਖ ਰੁਪਏ ’ਚ ਸੌਦਾ ਤੈਅ ਹੋਇਆ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਾਈਵੇਟ, ਸਰਕਾਰੀ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਲਈ ਸਖ਼ਤ ਹੁਕਮ ਜਾਰੀ, ਕਰ ਲਓ ਇਹ ਕੰਮ ਨਹੀਂ ਤਾਂ...
ਉਸ ਨੇ ਦੱਸਿਆ ਕਿ ਉਸ ਨੇ ਉਕਤ ਏਜੰਟ ਨੂੰ ਉਸ ਦੇ ਮਲੇਸ਼ੀਆ ਦੇ ਬੈਂਕ ਖਾਤੇ ’ਚ 9.12 ਲੱਖ ਅਤੇ 90 ਹਜ਼ਾਰ ਰੁਪਏ ਨਕਦ ਕਵਿਤਾ ਨੂੰ ਦੇ ਦਿੱਤੇ। ਉਸ ਨੇ ਦੱਸਿਆ ਕਿ ਉਕਤ ਏਜੰਟ ਨੇ ਉਨ੍ਹਾਂ ਨੂੰ ਦਿੱਲੀ ਇੰਟਰਵਿਊ ਲਈ ਬੁਲਾਇਆ ਪਰ ਉਹ ਇੰਟਰਵਿਊ ਫੇਕ ਨਿਕਲੀ। ਉਸ ਨੇ ਦੱਸਿਆ ਕਿ ਟਰੈਵਲ ਏਜੰਟ ਕਵਿਤਾ ਜਿਸ ਦੀ ਸਮਰਜੀਤ ਨਾਲ ਮਿਲੀ ਭਗਤ ਹੈ ਨਾਂ ਤਾਂ ਉਨ੍ਹਾਂ ਦੇ ਲੜਕਿਆਂ ਨੂੰ ਯੂ. ਕੇ. ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 12, 13, 14 ਤੇ 15 ਤਾਰੀਖ਼ ਲਈ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ Alert
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਅਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲ੍ਹੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਪੋਜੇਵਾਲ ਦੀ ਪੁਲਸ ਨੇ ਮੁਲਜ਼ਮ ਕਵਿਤਾ ਪੁਤੱਰੀ ਜੀਤ ਸਿੰਘ ਵਾਸੀ ਕਪੂਰਥਲਾ ਅਤੇ ਸਮਰਜੀਤ ਕੌਰ ਪੁਤੱਰੀ ਜੈਲੂ ਰਾਮ ਵਾਸੀ ਪਿੰਡ ਕੁਲਾ (ਫਤਿਹਬਾਦ) ਹਰਿਆਣਾ ਸਟੇਟ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab: ਕਾਰ ਪਾਰਕਿੰਗ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਚੱਲੇ ਤੇਜ਼ਧਾਰ ਹਥਿਆਰ, ਵੱਢੀਆਂ ਉਂਗਲੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਟਾਲ ਸਾਹਿਬ ਆਗਰਾ ਲਈ ਜੈਕਾਰਿਆਂ ਦੀ ਗੂੰਜ 'ਚ ਨਗਰ ਕੀਰਤਨ ਰਵਾਨਾ
NEXT STORY