ਦੁਬਈ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਦੇ ਦਿੰਦਾ ਹੈ। ਅਜਿਹਾ ਵਿਚ ਕੁਝ ਦੁਬਈ ਵਿਚ ਰਹਿ ਰਹੇ ਭਾਰਤੀ ਮੂਲ ਦੇ ਸ਼੍ਰੀਰਾਮ ਨਾਲ ਹੋਇਆ। ਬੀਤੇ 16 ਸਾਲਾਂ ਤੋਂ ਦੁਬਈ 'ਚ ਰਹਿ ਰਹੇ ਸ਼੍ਰੀਰਾਮ ਦੀ ਕਿਸਮਤ ਇਸ ਮਹੀਨੇ ਖੁੱਲ੍ਹ ਗਈ। ਉਸ ਦੀ ਇਕ ਮਹੀਨੇ ਵਿੱਚ ਦੋ ਵਾਰ ਲਾਟਰੀ ਲੱਗ ਗਈ। ਇਸ ਤਰ੍ਹਾਂ ਇੱਕ ਝਟਕੇ ਵਿੱਚ ਉਸ ਨੇ ਆਪਣਾ ਬੈਂਕ ਬੈਲੇਂਸ ਕੁੱਲ 31 ਲੱਖ ਰੁਪਏ ਵਧਾ ਲਿਆ।
ਪੜ੍ਹੋ ਇਹ ਅਹਿਮ ਖਬਰ- 500 ਅਰਬ ਡਾਲਰ ਦੀ ਲਾਗਤ ਨਾਲ ਅਨੋਖਾ 'ਸ਼ਹਿਰ' ਬਣਾ ਰਿਹੈ ਸਾਊਦੀ! ਬ੍ਰਿਟੇਨ ਤੋਂ ਹੋਵੇਗਾ 17 ਗੁਣਾ ਵੱਡਾ
ਜਿੱਤ ਮਗਰੋਂ ਸ਼੍ਰੀਰਾਮ ਨੇ ਕਿਹਾ ਕਿ ਉਹ ਡਰਾਅ ਵਿੱਚ ਹਿੱਸਾ ਲੈਣਾ ਜਾਰੀ ਰੱਖੇਗਾ। ਕਿਉਂਕਿ ਜਦੋਂ ਤੱਕ ਅਸੀਂ ਕੋਸ਼ਿਸ਼ ਨਹੀਂ ਕਰਦੇ ਉਦੋਂ ਤੱਕ ਕਿਸਮਤ ਵੀ ਸਾਥ ਨਹੀਂ ਦਿੰਦੀ। ਸ਼੍ਰੀਰਾਮ ਤੋਂ ਇਲਾਵਾ ਲੇਬਨਾਨ ਅਤੇ ਸਲੋਵੇਨੀਆ ਦੇ ਦੋ ਹੋਰ ਲੋਕਾਂ ਨੇ ਵੀ 15 ਲੱਖ 75 ਹਜ਼ਾਰ 32 ਰੁਪਏ ਦਾ ਅਮੀਰਾਤ ਡਰਾਅ ਜਿੱਤਿਆ। ਖਲੀਜ਼ ਟਾਈਮਜ਼' ਨਾਲ ਗੱਲਬਾਤ ਕਰਦਿਆਂ 46 ਸਾਲਾ ਸ਼੍ਰੀਰਾਮ ਸ਼ਾਂਤਾ ਨਾਇਕ ਨੇ ਕਿਹਾ ਕਿ ਮੈਂ ਹੈਰਾਨ ਹਾਂ, ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਵਿਸ਼ਵਾਸ ਨਹੀਂ ਕਰ ਸਕਦਾ ਹਾਂ ਕਿ ਮੇਰੇ ਦੁਆਰਾ ਚੁਣੇ ਗਏ ਨੰਬਰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਦੋ ਵਾਰ ਡਰਾਅ ਨਾਲ ਮੇਲ ਖਾਂਦੇ ਹਨ। ਜਿੱਤਣਾ ਰੋਮਾਂਚਕ ਹੈ। ਮੈਂ ਇਸ ਰਾਸ਼ੀ ਨੂੰ ਵੱਖ-ਵੱਖ ਸਟਾਕਾਂ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹਾਂ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਕਾਰੋਬਾਰੀ ਜੋਗਿੰਦਰ ਸਿੰਘ ਨੇ ਲੋੜਵੰਦਾਂ ਲਈ ਚਲਾਏ ਕਈ ਪ੍ਰਾਜੈਕਟ
ਲੇਬਨਾਨ ਦੇ ਇਕ ਸ਼ਖਸ ਦੀ ਵੀ ਚਮਕੀ ਕਿਸਮਤ
ਪਿਛਲੇ 30 ਸਾਲ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਰਹਿ ਲੇਬਨਾਨ ਦੇ ਹਬੀਬ ਨੇ ਰੈਫਲ ਡਰਾਅ ਵਿੱਚ ਹਿੱਸਾ ਲਿਆ। ਹਬੀਬ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਦੇ ਦਬਾਅ 'ਤੇ ਟਿਕਟਾਂ ਖਰੀਦੀਆਂ ਹਨ। ਉਸ ਨੇ ਦੱਸਿਆ ਕਿ ਮੇਰਾ ਮੁੰਡਾ ਮੈਨੂੰ ਵਾਰ-ਵਾਰ ਮੈਸੇਜ ਕਰ ਰਿਹਾ ਸੀ ਕਿ ਮੈਂ ਐਂਟਰੀ ਟਿਕਟ ਲੈ ਲਵਾਂ। ਇਸ ਲਈ ਮੈਂ ਅਮੀਰਾਤ ਡਰਾਅ ਵੈੱਬਸਾਈਟ 'ਤੇ ਜਾ ਕੇ ਆਪਣਾ ਨੰਬਰ ਚੁਣਿਆ। ਫਿਰ 77777 ਦਿਨਾਰ ਯਾਨੀ ਲਗਭਗ 16 ਲੱਖ ਰੁਪਏ ਜਿੱਤ ਲਏ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੇ MP ਨੇ ਭਾਰਤ ਦੇ ਸੁਪਰਹਿੱਟ ਗਾਣੇ ‘ਟਿੱਪ ਟਿੱਪ ਬਰਸਾ ਪਾਣੀ’ ’ਤੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)
NEXT STORY