ਲਾਹੌਰ (ਏਜੰਸੀ) : ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਜੰਗ ਦਰਮਿਆਨ ਖਾੜੀ ਦੇਸ਼ਾਂ ਤੋਂ ਹਾਲ ਹੀ ਦੇ ਮਹੀਨਿਆਂ ਵਿਚ 20,000 ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਨੂੰ ਸੁਰੱਖਿਆ ਕਾਰਨਾਂ ਸਮੇਤ ਵੱਖ-ਵੱਖ ਵਜ੍ਹਾ ਨਾਲ ਡਿਪੋਰਟ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਸਨ। ਪਾਕਿਸਤਾਨੀ ਸੰਸਦ ਦੇ ਇਕ ਸਦਨ (ਨੈਸ਼ਨਲ ਅਸੈਂਬਲੀ) ਵਿਚ ਵੀਰਵਾਰ ਨੂੰ ਪੇਸ਼ ਕੀਤੇ ਗਏ ਨਾਰਕੋਟਿਕਸ ਕੰਟਰੋਲ ਮੰਤਰਾਲਾ ਦੇ ਅੰਕੜਿਆਂ ਅਨੁਸਾਰ, ਕਈ ਪਾਕਿਸਤਾਨੀ ਨਾਗਰਿਕਾਂ ਨੂੰ ਸ਼ਹਿਰਾਂ ’ਤੇ ਈਰਾਨੀ ਹਮਲਿਆਂ ਨਾਲ ਸਬੰਧਤ ਵੀਡੀਓ ਜਾਂ ਹੋਰ ਸਮੱਗਰੀ ਤਿਆਰ ਕਰਨ ਜਾਂ ਉਸ ਨੂੰ ਆਨਲਾਈਨ ਅਪਲੋਡ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਜਾਂ ਡਿਪੋਰਟ ਕੀਤਾ ਗਿਆ।
ਇਹ ਵੀ ਪੜ੍ਹੋ : ਮਿਆਂਮਾਰ 'ਚ ਬੋਧੀ ਮੱਠ 'ਤੇ ਫੌਜੀ ਹਵਾਈ ਹਮਲਾ; ਮੈਡੀਟੇਸ਼ਨ ਕਰ ਰਹੇ 14 ਲੋਕਾਂ ਦੀ ਮੌਤ
ਮੰਤਰਾਲਾ ਨੇ ਦੱਸਿਆ ਕਿ 1 ਮਾਰਚ ਤੋਂ 13 ਜੁਲਾਈ ਦਰਮਿਆਨ ‘ਗਲਫ਼ ਕੋਆਪ੍ਰੇਸ਼ਨ ਕੌਂਸਲ’ ਦੇ 6 ਦੇਸ਼ਾਂ (ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ) ਤੋਂ ਪਾਕਿਸਤਾਨੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ। ਇਹ ਡਿਪੋਰਟ ਕੀਤੇ ਜਾਣ ਪਿੱਛੇ ਸੁਰੱਖਿਆ ਸਬੰਧੀ ਚਿੰਤਾਵਾਂ, ਵੀਜ਼ਾ ਮਿਆਦ ਤੋਂ ਵੱਧ ਸਮਾਂ ਰਹਿਣਾ, ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣਾ, ਭੀਖ ਮੰਗਣਾ, ਨਸ਼ੀਲੇ ਪਦਾਰਥਾਂ ਨਾਲ ਜੁੜੇ ਅਪਰਾਧ, ਸ਼ਰਨ ਦੇ ਦਾਅਵਿਆਂ ਦਾ ਖ਼ਾਰਜ ਹੋਣਾ ਅਤੇ ਜਾਅਲੀ ਜਾਂ ਅਣਉਚਿਤ ਦਸਤਾਵੇਜ਼ ਵਰਗੇ ਕਈ ਕਾਰਨ ਸ਼ਾਮਲ ਸਨ। ਅੰਕੜਿਆਂ ਮੁਤਾਬਕ, ਸਾਊਦੀ ਅਰਬ ਤੋਂ ਸਭ ਤੋਂ ਵੱਧ 15,500 ਪਾਕਿਸਤਾਨੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਨੇਡਾ ਦੇ ਗੁਰਦੁਆਰੇ 'ਚ ਵਾਪਰੀ ਵੱਡੀ ਵਾਰਦਾਤ : ਦੋ ਵਿਅਕਤੀਆਂ 'ਤੇ ਤੇਜ਼ਧਾਰ ਚੀਜ਼ ਨਾਲ ਕੀਤਾ ਹਮਲਾ
NEXT STORY