ਇਸਲਾਮਾਬਾਦ - ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (IAEA) ਨੇ ਪਾਕਿਸਤਾਨ ਲਈ ਆਪਣਾ ਪਹਿਲਾ ਭੌਤਿਕ ਸੁਰੱਖਿਆ ਸਲਾਹਕਾਰ ਮਿਸ਼ਨ ਪੂਰਾ ਕਰਨ ਤੋਂ ਬਾਅਦ ਕਿਹਾ ਕਿ ਦੇਸ਼ ਨੇ ਪ੍ਰਮਾਣੂ ਸਮੱਗਰੀ ਅਤੇ ਪ੍ਰਮਾਣੂ ਸਹੂਲਤਾਂ ਦੀ ਸੁਰੱਖਿਆ ਲਈ ਇਕ ਮਜ਼ਬੂਤ ਪ੍ਰਣਾਲੀ ਸਥਾਪਤ ਕੀਤੀ ਹੈ। ਇਸ ਦੌਰਾਨ IAEA ਦੀ 7 ਮੈਂਬਰੀ ਟੀਮ ਨੇ ਸ਼ੁੱਕਰਵਾਰ ਨੂੰ 12 ਦਿਨਾਂ ਦਾ ਕੌਮਾਂਤਰੀ ਭੌਤਿਕ ਸੁਰੱਖਿਆ ਸਲਾਹਕਾਰ ਸੇਵਾ (IPPAS) ਮਿਸ਼ਨ ਸਮਾਪਤ ਕੀਤਾ। ਇਹ ਮਿਸ਼ਨ ਪਾਕਿਸਤਾਨ ਸਰਕਾਰ ਦੀ ਬੇਨਤੀ 'ਤੇ 28 ਸਤੰਬਰ ਤੋਂ 9 ਅਕਤੂਬਰ ਤੱਕ ਕੀਤਾ ਗਿਆ ਸੀ।
ਪਾਕਿਸਤਾਨ ਨਿਊਕਲੀਅਰ ਰੈਗੂਲੇਟਰੀ ਅਥਾਰਟੀ (PNRA) ਦੁਆਰਾ ਆਯੋਜਿਤ, ਮਿਸ਼ਨ ਨੇ ਪਾਕਿਸਤਾਨ ਦੇ ਪ੍ਰਮਾਣੂ ਸੁਰੱਖਿਆ ਨਾਲ ਸਬੰਧਤ ਕਾਨੂੰਨੀ ਅਤੇ ਰੈਗੂਲੇਟਰੀ ਢਾਂਚੇ ਦੀ ਸਮੀਖਿਆ ਕੀਤੀ। ਇਸ ਤੋਂ ਇਲਾਵਾ, ਇੱਕ ਪ੍ਰਮਾਣੂ ਸਹੂਲਤ 'ਤੇ ਸੁਰੱਖਿਆ ਉਪਾਵਾਂ ਦਾ ਮੁਲਾਂਕਣ ਕੀਤਾ ਗਿਆ। "IPPAS ਟੀਮ ਨੇ ਪਾਇਆ ਕਿ ਪਾਕਿਸਤਾਨ ਨੇ ਪ੍ਰਮਾਣੂ ਸਮੱਗਰੀ ਅਤੇ ਪ੍ਰਮਾਣੂ ਸਹੂਲਤਾਂ ਦੀ ਭੌਤਿਕ ਸੁਰੱਖਿਆ ਲਈ ਇਕ ਮਜ਼ਬੂਤ ਪ੍ਰਣਾਲੀ ਸਥਾਪਤ ਕੀਤੀ ਹੈ। ਹਾਲਾਂਕਿ ਜਿਸ ਟੀਮ ਨੇ ਇਸ ਪ੍ਰਣਾਲੀ ਦਾ ਦੌਰਾ ਕੀਤਾ, ਉੱਥੇ ਵੀ ਇਹ ਵਿਵਸਥਾ ਸਹੀ ਝੰਗ ਨਾਲ ਲਾਗੂ ਕੀਤੀ ਗਈ ਸੀ।''
ਇਸ ਦੌਰਾਨ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸਮੇਂ-ਸਮੇਂ 'ਤੇ ਕੀਤੀਆਂ ਜਾਣ ਵਾਲੀਆਂ ਸਮੀਖਿਆ ਰਾਹੀਂ ਇਸ ਸੁਰੱਖਿਆ ਵਿਵਸਥਾ 'ਚ ਸੁਧਾਰ ਕੀਤਾ ਜਾ ਰਿਹਾ ਹੈ। ਇਸ ਉਪਰੰਤ ਟੀਮ ਨੇ PNRA, ਪਾਕਿਸਤਾਨ ਪਰਮਾਣੂ ਊਰਜਾ ਕਮਿਸ਼ਨ ਅਤੇ ਹੋਰ ਸਬੰਧਤ ਧਿਰਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮਿਸ਼ਨ ਦੀ ਅਗਵਾਈ ਮੋਰੋਕੋ ਦੀ ਨਿਊਕਲੀਅਰ ਅਤੇ ਰੇਡੀਏਸ਼ਨ ਸੇਫਟੀ ਏਜੰਸੀ ਦੇ ਸਾਬਕਾ ਡਾਇਰੈਕਟਰ ਜਨਰਲ ਖਮਰ ਮੇਰਾਬਿਤ ਨੇ ਕੀਤੀ। ਟੀਮ ਵਿੱਚ ਚੀਨ, ਰੋਮਾਨੀਆ, ਰੂਸ ਅਤੇ ਸਲੋਵਾਕੀਆ ਦੇ ਮਾਹਰਾਂ ਦੇ ਨਾਲ-ਨਾਲ IAEA ਦੇ ਦੋ ਸਟਾਫ਼ ਮੈਂਬਰ ਸ਼ਾਮਲ ਸਨ।
ਉਪਜ ਵਧਾਉਣ ਲਈ ਪਰੋਸਿਆ ਜਾ ਰਿਹੈ ਜ਼ਹਿਰ, ਬੰਗਲਾਦੇਸ਼ 'ਚ ਕਿਸਾਨ ਅੰਨ੍ਹੇਵਾਹ ਕਰ ਰਹੇ ਕੀਟਨਾਸ਼ਕਾਂ ਦੀ ਵਰਤੋਂ
NEXT STORY