ਕੈਨਬਰਾ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਉਨ੍ਹਾਂ ਦੀ ਪਤਨੀ ਦੀ ਖੂਬਸੂਰਤੀ ਬਾਰੇ ਤਰੀਫ ਕਰਦੇ ਹੋਏ 'ਡਿਲੀਸ਼ੀਅਸ' ਸ਼ਬਦ ਦੀ ਵਰਤੋਂ ਕੀਤੀ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੀ 38 ਸਾਲਾ ਪਤਨੀ ਲੂਸੀ ਨੂੰ 'ਡਿਲੀਸ਼ੀਅਸ' ਕਹਿਣ ਵਾਲੀ ਟਿੱਪਣੀ ਨੂੰ ਲੈ ਕੇ ਸਿਡਨੀ ਵਿਚ ਲੋਕ ਗੁੱਸੇ 'ਚ ਆ ਗਏ ਸਨ। ਦਰਅਸਲ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਨੇ ਆਪਣੇ ਅਧਿਕਾਰਤ ਆਸਟ੍ਰੇਲੀਆਈ ਦੌਰੇ ਦੌਰਾਨ ਹਲਕੇ-ਫੁਲਕੇ ਅੰਦਾਜ਼ ਵਿਚ 'ਡਿਲੀਸ਼ੀਅਸ' ਸ਼ਬਦ ਦੀ ਟਿੱਪਣੀ ਕੀਤੀ ਸੀ। ਮੈਕਰੋਨ ਨੇ ਟਰਨਬੁੱਲ ਅਤੇ ਉਨ੍ਹਾਂ ਦੀ ਪਤਨੀ ਲੂਸੀ ਨੂੰ ਕਿਹਾ ਸੀ ਕਿ ਮੈਂ ਆਸਟ੍ਰੇਲੀਆ ਆਉਣ 'ਤੇ ਤੁਹਾਡੇ ਸਵਾਗਤ ਲਈ ਸ਼ੁਕਰੀਆ ਅਦਾ ਕਰਦਾ ਹਾਂ। ਸ਼ਾਨਦਾਰ ਸਵਾਗਤ ਲਈ ਤੁਹਾਡਾ ਅਤੇ ਤੁਹਾਡੀ 'ਡਿਲੀਸ਼ੀਅਸ' ਪਤਨੀ ਦਾ ਧੰਨਵਾਦ।
ਤਰੀਫ ਬਾਰੇ ਵੀਰਵਾਰ ਨੂੰ ਪੱਤਰਕਾਰਾਂ ਵਲੋਂ ਸਵਾਲ ਪੁੱਛੇ ਜਾਣ ਦੌਰਾਨ ਟਰਨਬੁੱਲ ਨੇ ਕੋਈ ਚਿੰਤਾ ਜ਼ਾਹਰ ਨਹੀਂ ਕੀਤੀ। ਟਰਨਬੁੱਲ ਨੇ ਪੱਤਰਕਾਰਾਂ ਨੂੰ ਦੱਸਿਆ, ''ਮੇਰੀ ਪਤਨੀ ਲੂਸੀ ਬਹੁਤ ਖੂਬਸੂਰਤ ਹੈ।'' ਉਨ੍ਹਾਂ ਇਸ ਦੇ ਨਾਲ ਹੀ ਦੱਸਿਆ ਕਿ ਲੂਸੀ ਨੇ ਮੈਨੂੰ ਕਿਹਾ ਕਿ ਰਾਸ਼ਟਰਪਤੀ ਮੈਕਰੋਨ ਨੇ ਉਨ੍ਹਾਂ ਦੀ ਜੋ ਤਰੀਫ ਕੀਤੀ ਹੈ ਉਹ ਯਾਦਗਾਰ ਸੀ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਮੈਕਰੋਨ ਨੇ ਆਸਟ੍ਰੇਲੀਆ ਨੂੰ ਮੰਤਰ ਮੁਗਧ ਕਰ ਦਿੱਤਾ। ਨਿਸ਼ਚਿਤ ਰੂਪ ਨਾਲ ਉਨ੍ਹਾਂ ਆਸਟ੍ਰੇਲੀਆਈ ਲੋਕਾਂ, ਦੋਹਾਂ ਪਤੀ-ਪਤਨੀ ਨੂੰ ਖੁਸ਼ ਕਰ ਦਿੱਤਾ।
ਪਾਕਿ ਨੇ ਯੂ.ਐਨ ਦੀ ਸੂਚਨਾ ਕਮੇਟੀ ਸਾਹਮਣੇ ਕਸ਼ਮੀਰ ਰਾਗ ਅਲਾਪਿਆ
NEXT STORY