ਲੁਧਿਆਣਾ: ਲੁਧਿਆਣਾ 'ਚ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿਚ ਇਕ ਨਟ ਬੋਲਟ ਬਣਾਉਣ ਵਾਲੇ ਕਾਰੋਬਾਰੀ ਦੇ ਘਰੋਂ 2 ਬਦਮਾਸ਼ਾ ਨੇ ਉਸ ਦੀ ਪਤਨੀ ਦੇ ਗਲੇ 'ਤੇ ਚਾਕੂ ਰੱਖ ਕੇ ਉਸ ਦਾ ਮੂੰਹ ਚੁੰਨੀ ਤੇ ਹੱਥ ਰੁਮਾਲ ਨਾਲ ਬੰਨ੍ਹ ਦਿੱਤੇ। ਲੁਟੇਰਿਆਂ ਨੇ ਉਸ ਨੂੰ ਸੋਫ਼ੇ 'ਤੇ ਸੁੱਟਿਆ, ਜਿਸ ਕਾਰਨ ਉਹ ਬੇਸੁੱਧ ਹੋ ਗਈ। ਲੁਟੇਰਿਆਂ ਨੇ ਘਰ 'ਚੋਂ ਗਹਿਣੇ ਤੇ ਨਕਦੀ ਲੁੱਟ ਲਈ। ਪਤਨੀ ਦੀਆਂ ਪਈਆਂ ਹੋਈਆਂ ਵਾਲੀਆਂ ਵੀ ਉਤਾਰ ਲਈਆਂ। ਲੁਟੇਰਿਆਂ ਨੇ ਤਕਰੀਬਨ ਡੇਢ ਤੋਲੇ ਸੋਨਾ ਲੁੱਟਿਆ ਹੈ।
ਸੂਤਰਾਂ ਮੁਤਾਬਕ ਪੁਲਸ ਨੂੰ ਫ਼ਿਲਾਹਲ ਇਹ ਸਾਰਾ ਮਾਮਲਾ ਸ਼ੱਕੀ ਲੱਗ ਰਿਹਾ ਹੈ, ਕਿਉਂਕਿ ਬੀਤੇ ਦਿਨ ਪੁਲਸ ਨੇ ਪੂਰਾ ਦਿਨ ਮਹਿਲਾ ਤੋਂ ਵੀ ਪੁੱਛਗਿੱਛ ਕੀਤੀ ਹੈ। ਉੱਥੇ ਹੀ ਗੁਆਂਢ ਵਿਚ ਲੱਗਿਆ ਇਕ ਸੀ. ਸੀ. ਟੀ. ਵੀ. ਕੈਮਾਰ ਵੀ ਚੈੱਕ ਕੀਤਾ, ਜਿਸ ਵਿਚ ਕੋਈ ਵੀ ਵਿਅਕਤੀ ਘਰ ਵਿਚ ਆਉਂਦਾ ਨਜ਼ਰ ਨਹੀਂ ਆਇਆ। ਪੀੜਤ ਮਹਿਲਾ ਨੇ ਆਪਣੇ ਘਰ ਵਿਚ ਵੀ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਪਰ ਵਾਰਦਾਤ ਵੇਲੇ ਕੈਮਰੇ ਬੰਦ ਸਨ, ਜਿਸ ਕਾਰਨ ਪੁਲਸ ਦਾ ਸ਼ੱਕ ਹੋਰ ਵੱਧ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Love Marriage Ban! ਪਾਸ ਹੋਇਆ ਮਤਾ
ਪੀੜਤ ਗੁਰਮੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਉੱਠ ਕੇ ਪਾਠ ਕਰਨ ਦੀ ਤਿਆਰੀ ਕਰ ਰਹੀ ਸੀ। ਇਸ ਦੌਰਾਨ ਉਸ ਨੇ ਵੇਖਿਆ ਕਿ ਘਰ ਦੇ ਮੁੱਖ ਗੇਟ ਦੇ ਬਾਹਰ ਲਾਈਟ ਜੱਗ ਰਹੀ ਸੀ। ਜਿਉਂ ਹੀ ਉਹ ਲਾਈਟ ਬੰਦ ਕਰਨ ਗਈ ਤਾਂ ਪੌੜੀਆਂ ਥੱਲੇ ਪਹਿਲਾਂ ਤੋਂ ਹੀ 2 ਵਿਅਕਤੀ ਖੜ੍ਹੇ ਸਨ, ਜਿਨ੍ਹਾਂ ਵਿਚੋਂ ਇਕ ਵਿਅਕਤੀ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਦਿੱਤਾ ਤੇ ਦੂਜਾ ਚਾਕੂ ਦਿਖਾ ਕੇ ਉਸ ਨੂੰ ਘਰ ਦੇ ਅੰਦਰ ਲੈ ਗਿਆ।
ਗੁਰਮੀਤ ਮੁਤਾਬਕ ਬਦਮਾਸ਼ਾਂ ਨੇ ਚੁੰਨੀ ਨਾਲ ਉਸ ਦਾ ਮੂੰਹ ਅਤੇ ਰੁਮਾਲ ਨਾਲ ਹੱਥ ਬੰਨ੍ਹ ਦਿੱਤੇ। ਇਸ ਮਗਰੋਂ ਲੁਟੇਰਿਆਂ ਨੇ ਇਸ ਨੂੰ ਸੋਫ਼ੇ 'ਤੇ ਸੁੱਟ ਦਿੱਤਾ ਤੇ ਉਹ ਬੇਸੁੱਧ ਹੋ ਗਈ। ਘਟਨਾ ਵੇਲੇ ਪੂਰਾ ਪਰਿਵਾਰ ਸੋ ਰਿਹਾ ਸੀ। ਘਰ ਦੀ ਪਹਿਲੀ ਮੰਜ਼ਿਲ 'ਤੇ ਉਸ ਦੇ ਪੁੱਤਰਾਂ ਦਾ ਕਮਰਾ ਹੈ। ਉਸ ਨੇ ਰੌਲ਼ਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਉਸ ਦਾ ਗਲਾ ਵੱਢ ਦੇਣ ਦੀ ਧਮਕੀ ਦਿੱਤੀ। ਲੁਟੇਰਿਆਂ ਨੇ ਘਰ ਵਿਚ ਰੱਖੇ 5 ਲੱਖ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੁੱਟ ਲਏ। ਤਕਰੀਬਨ 15 ਮਿਨਟ ਦੋਵੇਂ ਬਦਮਾਸ਼ ਘਰ ਵਿਚ ਰੁਕੇ ਰਹੇ। ਮਹਿਲਾ ਨੇ ਕਿਹਾ ਕਿ ਲੁਟੇਰਿਆਂ ਦੇ ਜਾਣ ਤੋਂ ਬਾਅਦ ਉਹ ਕਾਫ਼ੀ ਮੁਸ਼ੱਕਤ ਤੋਂ ਬਾਅਦ ਆਪਣੇ ਪਤੀ ਤਕ ਪਹੁੰਚੀ ਤੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ।
ਉੱਧਰ, ਥਾਣਾ ਸਦਰ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫ਼ਿਲਹਾਲ ਅਧਿਕਾਰੀਆਂ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪੁਲਸ ਮੁਤਾਬਕ ਜੇਕਰ ਮਾਮਲੇ ਵਿਚ ਕੋਈ ਸੱਚਾਈ ਹੋਈ ਤਾਂ ਜਲਦੀ ਹੀ ਮੁਲਜ਼ਮ ਫੜ ਲਏ ਜਾਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਆਉਣਗੇ PM ਮੋਦੀ! ਸੂਬੇ ਨੂੰ ਦੇਣ ਜਾ ਰਹੇ ਵੱਡਾ ਤੋਹਫ਼ਾ
NEXT STORY