ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਇਕ 39 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਦੱਖਣੀ ਸਿਡਨੀ ਤੋਂ 220 ਕਿਲੋਮੀਟਰ ਦੂਰ ਮੈਲਟਨ 'ਚ ਮਿਲਟਨ ਪੋਰਟ ਡਰਾਈਵ 'ਤੇ ਇਕ ਸੁਬਾਰੋ ਅਤੇ ਵੋਲਵੋ ਨਾਂ ਦੀਆਂ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ ਸੀ। ਸੁਬਾਰੋ ਕਾਰ ਨੇ ਵੋਲਵੋ ਕਾਰ 'ਚ ਸਵਾਰ ਪਰਿਵਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ 'ਚ ਸਵਾਰ 36 ਸਾਲਾ ਤਮਾਰਾ ਮੋਬਰਰੇਜ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਔਰਤ ਦਾ ਪਤੀ ਅਤੇ 5 ਸਾਲਾ ਪੁੱਤਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋਵੇਂ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।
ਤਮਾਰਾ ਦਾ ਪਤੀ ਹਾਮਿਦ ਮੋਬਰਰੇਜ਼ ਸਾਬਕਾ ਓਲਪਿੰਕ ਸਵੀਮਿੰਗ ਕੋਚ ਰਹਿ ਚੁੱਕਾ ਹੈ। ਹੁਣ ਉਹ ਸਿਡਨੀ ਦੇ ਰੋਜ਼ ਬੇਅ ਸਥਿਤ ਕੀਕੋਪਪਾਲ ਸਕੂਲ 'ਚ ਸਵੀਮਿੰਗ ਦਾ ਹੈੱਡ ਹੈ। ਸੈਂਟ ਜਾਰਜੀਆ ਹਸਪਤਾਲ 'ਚ ਭਰਤੀ ਹਾਮਿਦ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਉਸ ਦੇ ਪੁੱਤਰ ਨੂੰ ਰੈਡਰਾਇਲ ਚਿਲਡਰਨ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਹਾਦਸੇ ਵਿਚ ਦੂਜੀ ਕਾਰ ਦੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਸਨ। ਉਸ ਦਾ ਨਾਂ ਕਰਿਸਟੋਫਰ ਸ਼ੌਰਪ ਹੈ ਅਤੇ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ ਬਾਅਦ ਅੱਜ ਸਵੇਰੇ ਪੁਲਸ ਉਸ ਨੇ ਉਸ ਨੂੰ ਗ੍ਰਿ੍ਰਫਤਾਰ ਕਰ ਕੇ ਪੁਲਸ ਸਟੇਸ਼ਨ ਲੈ ਗਈ, ਜਿੱਥੇ ਉਸ ਤੋਂ ਕਈ ਘੰਟੇ ਤੱਕ ਪੁੱਛ-ਗਿੱਛ ਕੀਤੀ ਗਈ। ਪੁਲਸ ਨੇ ਉਸ 'ਤੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਦਾ ਦੋਸ਼ੀ ਮੰਨਿਆ ਹੈ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਸ਼ੌਰਪ 'ਚ ਸਥਾਨਕ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ਵਿਚ ਉਸ ਦੀ ਅਗਲੀ ਪੇਸ਼ੀ 20 ਫਰਵਰੀ ਨੂੰ ਹੋਵੇਗੀ।
ਨਿਆਂਪਾਲਿਕਾ ਵਿਰੋਧੀ ਭਾਸ਼ਣ 'ਤੇ ਅੱਬਾਸੀ ਨੂੰ ਅਦਾਲਤ ਦਾ ਨੋਟਿਸ
NEXT STORY