ਇੰਟਰਨੈਸ਼ਨਲ ਡੈਸਕ- ਕੈਨੇਡਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਵੈਨਕੂਵਰ ਹਵਾਈ ਅੱਡੇ 'ਤੇ ਸੁਰੱਖਿਆ ਨੂੰ ਭੰਗ ਕੀਤਾ ਅਤੇ ਜਹਾਜ਼ ਹਾਈਜੈਕ ਕਰ ਲਿਆ। ਫਿਰ ਉਸਨੇ ਰਨਵੇਅ ਦਾ ਚੱਕਰ ਲਗਾਇਆ, ਨੌਂ ਹੋਰ ਜਹਾਜ਼ਾਂ ਨੂੰ ਮੁੜਨ ਲਈ ਮਜਬੂਰ ਕੀਤਾ ਅਤੇ ਕੰਟਰੋਲਰਾਂ ਨੂੰ ਜਹਾਜ਼ਾਂ ਨੂੰ ਚੇਤਾਵਨੀ ਦੇਣ ਲਈ ਕਿਹਾ ਕਿ ਉਹ ਉਸ ਤੋਂ ਬਚ ਕੇ ਰਹਿਣ। ਜਹਾਜ਼ ਹਾਈਜੈਕ ਕਰਨ ਦੇ ਦੋਸ਼ ਵਿੱਚ ਪੁਲਸ ਨੇ ਵਿਅਕਤੀ 'ਤੇ ਅੱਤਵਾਦ ਦੇ ਉਦੇਸ਼ ਨਾਲ ਹਾਈਜੈਕਿੰਗ ਦਾ ਮਾਮਲਾ ਦਰਜ ਕੀਤਾ ਹੈ।

ਕੈਨੇਡੀਅਨ ਪੁਲਸ ਨੇ ਦੱਸਿਆ ਕਿ 39 ਸਾਲਾ ਸ਼ਹੀਰ ਕਾਸਿਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਸਿਮ 'ਤੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੇਸਨਾ ਜਹਾਜ਼ ਹਾਈਜੈਕ ਕਰਨ ਦਾ ਦੋਸ਼ ਹੈ। ਕਾਸਿਮ ਨੇ ਜਹਾਜ਼ ਦੇ ਪਾਇਲਟ ਨੂੰ ਡਰਾਇਆ ਅਤੇ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸਨੂੰ ਉਡਾਇਆ ਅਤੇ 64 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਹ ਜਹਾਜ਼ ਵਿਕਟੋਰੀਆ ਫਲਾਇੰਗ ਕਲੱਬ ਦਾ ਹੈ, ਜੋ ਹਰ ਸਾਲ ਲਗਭਗ 12,000 ਉਡਾਣਾਂ ਚਲਾਉਂਦਾ ਹੈ, ਜਿਸ ਵਿੱਚ ਸੈਰ-ਸਪਾਟਾ ਟੂਰ, ਚਾਰਟਰ ਅਤੇ ਖੋਜ ਉਡਾਣਾਂ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ, ਬਰੈਂਪਟਨ ਮੇਅਰ ਨੂੰ ਦਿੱਤੀ ਸੀ ਧਮਕੀ
ਘਟਨਾ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਦੋਸ਼ੀ ਨੇ ਦਾਅਵਾ ਕੀਤਾ ਕਿ ਅੱਲ੍ਹਾ ਨੇ ਉਸਨੂੰ ਮਨੁੱਖਤਾ ਨੂੰ ਜਲਵਾਯੂ ਪਰਿਵਰਤਨ ਤੋਂ ਬਚਾਉਣ ਲਈ ਭੇਜਿਆ ਹੈ। ਉਸਨੇ ਕਿਹਾ ਕਿ ਕੁਝ ਸਾਲਾਂ ਵਿੱਚ ਜਲਵਾਯੂ ਪਰਿਵਰਤਨ ਕਾਰਨ ਮਨੁੱਖ ਖ਼ਤਮ ਹੋ ਜਾਣਗੇ। ਦੋਸ਼ੀ ਜਲਵਾਯੂ ਪ੍ਰਤੀ ਜਾਗਰੂਕ ਹੈ ਅਤੇ ਉਸਨੇ ਇਸ ਮੁੱਦੇ 'ਤੇ ਜਾਗਰੂਕਤਾ ਫੈਲਾਉਣ ਲਈ ਸਾਈਕਲ ਰਾਹੀਂ ਯਾਤਰਾ ਵੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਭਾਰਤੀ ਜਲ ਸੈਨਾ ਸਿੰਗਾਪੁਰ 'ਚ SIMBEX ਅਭਿਆਸ 'ਚ ਲਵੇਗੀ ਹਿੱਸਾ
NEXT STORY